7 ਮਾਰਚ ਨੂੰ ਪਾਪਾਟੋਏਟੋਏ ਵਿਖੇ ਸ਼ਾਮੀ 6.00 ਵਜੇ ‘ਕਲੇਮ ਬੈਕ ਸੇਫ਼ ਸਟ੍ਰੀਟ’ ਐਂਡ ‘ਵੂਈ ਵਾਨਟ ਸੇਫ਼ ਕਮਿਊਨਿਟੀ’ ਪੈਦਲ ਯਾਤਰਾ

ਨੋਟਿਸ – 7 ਮਾਰਚ ਨੂੰ ਪਾਪਾਟੋਏਟੋਏ ਵਿਖੇ  ‘ਕਲੇਮ ਬੈਕ ਸੇਫ਼ ਸਟ੍ਰੀਟ’ ਐਂਡ ‘ਵੂਈ ਵਾਨਟ ਸੇਫ਼ ਕਮਿਊਨਿਟੀ’ ਨਾਂਅ ਦੀ ਪੈਦਲ ਮਾਰਚ ਸ਼ਾਮ ਨੂੰ 6.00 ਵਜੇ ਪੋਰਟੇਜ਼ ਰੋਡ ਦੇ ਕਾਰਨਰ ਤੋਂ ਆਰੰਭ ਹੋ ਕੇ ਸਟੇਸ਼ਨ ਰੋਡ, ਗਰੇਅ ਰੋਡ ਅਤੇ ਤੋਂ ਹੁੰਦੀ ਹੋਈ ਪਾਪਾਟੋਏਟੋਏ ਲਾਇਬ੍ਰੇਰੀ, ਵੈਲਅਸ ਰੋਡ ਵਿਖੇ ਸਮਾਪਤ ਹੋਵੇਗੀ। ਇਸ ਪੈਦਲ ਮਾਰਚ ਵਿੱਚ ਸਾਂਸਦ ਸ. ਕਵੰਲਜੀਤ ਸਿੰਘ ਬਖਸ਼ੀ ਅਤੇ ਕਲਾਓਡੀਟੀ ਹੀਓਟੀ ਦੇ ਨਾਲ ਸ੍ਰੀਮਤੀ ਪਰਵੀਤ ਸਿੰਘ ਚਾਹਲ ਅਤੇ ਹੋਰ ਭਾਈਚਾਰੇ ਦੇ ਲੋਕ ਹਾਜ਼ਰੀ ਭਰਨਗੇ। ਸਾਰਿਆਂ ਨੂੰ ਇਸ ਪੈਦਲ ਮਾਰਚ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਜਾਂਦਾ ਹੈ।