ਸਰੀ, 8 ਅਪ੍ਰੈਲ (ਹਰਦਮ ਮਾਨ) – ਬੀ.ਸੀ. ‘ਚ ਪਹਿਲੀ ਜੂਨ 2023 ਤੋਂ ਘੱਟੋ ਘੱਟ ਤਨਖਾਹ ਵਿਚ 1.10 ਡਾਲਰ ਪ੍ਰਤੀ ਘੰਟੇ ਦਾ ਵਾਧਾ ਹੋ ਜਾਵੇਗਾ ਅਤੇ ਹੁਣ ਘੱਟੋ ਘੱਟ ਤਨਖਾਹ 16.75 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ।
ਬੀ.ਸੀ. ਦੇ ਕਿਰਤ ਮੰਤਰੀ ਹੈਰੀ ਬੈਂਸ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਤਨਖਾਹ ਵਿਚ ਇਹ ਵਾਧਾ ਵਧ ਰਹੀ ਮਹਿੰਗਾਈ ਦੇ ਅਨੁਸਾਰ ਕੀਤਾ ਜਾ ਰਿਹਾ ਹੈ ਤਾਂ ਜੋ ਘੱਟੋ ਘੱਟ ਤਨਖਾਹ ਤੇ ਕੰਮ ਕਰਨ ਵਾਲੇ ਕਾਮੇ ਅਤੇ ਉਨ੍ਹਾਂ ਦੇ ਪਰਿਵਾਰ ਵਧ ਰਹੇ ਖਰਚਿਆਂ ਦੇ ਬੋਝ ਨੂੰ ਸਹਿਣ ਕਰਨ ਦੇ ਸਮਰੱਥ ਹੋ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਤਨਖਾਹਾਂ ਵਿਚ ਕੀਤਾ ਜਾ ਰਿਹਾ ਇਹ ਵਾਧਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਧੇ ਨਾਲ ਲਗਭਗ 150,000 ਕਾਮਿਆਂ ਨੂੰ ਲਾਭ ਹੋਵੇਗਾ ਜੋ 16.75 ਡਾਲਰ ਪ੍ਰਤੀ ਘੰਟਾ ਤੋਂ ਘੱਟ ਕਮਾਉਂਦੇ ਹਨ। ਇਹਨਾਂ ਵਿੱਚ ਬਹੁਤ ਸਾਰੇ ਫ਼ੂਡ ਸਰਵਿਸ ਸਟਾਫ਼, ਗ੍ਰੋਸਰੀ ਦੇ ਸਟੋਰਾਂ ਵਿੱਚ ਕੰਮ ਕਰ ਰਹੇ ਕਾਮੇ, ਰੀਟੇਲ ਵਰਕਰ, ਇਸੈਂਸ਼ੀਅਲ ਵਰਕਰ, ਘਰਾਂ ਵਿਚ ਕੰਮ ਕਰਨ ਵਾਲੇ ਕੇਅਰਟੇਕਰ, ਲਿਵ-ਇਨ ਹੋਮ ਸੁਪੋਰਟ ਵਰਕਰ ਅਤੇ ਕੈਂਪ ਲੀਡਰ ਸ਼ਾਮਲ ਹਨ।
Home Page ਬੀ.ਸੀ. ‘ਚ ਘੱਟੋ ਘੱਟ ਤਨਖਾਹ 1.10 ਡਾਲਰ ਦਾ ਵਾਧਾ, ਪਹਿਲੀ ਜੂਨ ਤੋਂ...