ਦੇਸ਼ ਭਰ ‘ਚ ਖ਼ਰਾਬ ਮੌਸਮ ਕਰਕੇ ਕਈ ਹਿੱਸਿਆਂ ‘ਚ ਮੀਂਹ ਤੇ ਬਰਫ਼ਬਾਰੀ

ਆਕਲੈਂਡ, 13 ਜੁਲਾਈ – ਫੋਰਕੋਸਟਰਾਂ ਨੇ ਆਕਲੈਂਡ ਵਿੱਚ ਭਾਰੀ ਮੀਂਹ ਅਤੇ ਦੁਪਹਿਰ ਨੂੰ ਭਾਰੀ ਤੂਫ਼ਾਨ ਦੀ ਚੇਤਾਵਨੀ ਦਿੱਤੀ ਹੈ। ਨਿਊਜ਼ੀਲੈਂਡ ਦੇ ਕੁੱਝ ਹਿੱਸਿਆਂ ਵਿੱਚ ਸਵੇਰੇ ਤੋਂ ਹੀ ਤੇਜ਼ ਹਵਾ, ਬਰਫ਼, ਬਰਫ਼ਬਾਰੀ ਅਤੇ ਮੀਂਹ ਦੀ ਮਾਰ ਹੇਠ ਹੈ, ਪਰ ਆਕਲੈਂਡ ਵਿੱਚ ਅੱਜ ਸਵੇਰ ਨੂੰ ਮੁਕਾਬਲਤਨ ਹਲਕਾ ਜਿਹਾ ਹੀ ਰਿਹਾ।
ਬਰਫ਼ਬਾਰੀ ਦੋਵਾਂ ਟਾਪੂਆਂ ਵਿੱਚ ਪੈ ਰਹੀ ਹੈ ਅਤੇ ਇਹ ਉਮੀਦ ਨਹੀਂ ਕੀਤੀ ਜਾਂਦੀ ਕਿ ਕੱਲ੍ਹ ਤੱਕ ਇਸ ਤੋਂ ਰਾਹਤ ਮਿਲ ਸਕਦੀ ਹੈ। ਵਿੰਟਰ ਸਟਰੋਮ ਦਾ ਕਹਿਰ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਨੈਪੀਅਰ-ਟਾਪੋ ਰੋਡ ਦੇ ਬਰਫ਼ ਨਾਲ ਬੰਦ ਹੋਣ ਤੋਂ ਬਾਅਦ ਲਗਭਗ ਇਕ ਦਰਜਨ ਲੋਕਾਂ ਨੂੰ ਬਰਫ਼ ‘ਚ ਫਸੇ ਵਾਹਨਾਂ ਤੋਂ ਬਚਾਇਆ ਗਿਆ ਹੈ। ਸਾਊਥ ਆਈਸਲੈਂਡ ਦੀਆਂ ਬਹੁਤ ਸਾਰੀਆਂ ਸੜਕਾਂ ਬੰਦ ਹੋ ਚੁੱਕੀਆਂ ਹਨ ਅਤੇ ਈਸਟਰਨ ਅਤੇ ਸਾਊਥਰਨ ਹਿੱਸੇ ‘ਚ ਬਰਫ਼ਬਾਰੀ ਦੀ ਮਾਰ ਹੇਠ ਹੈ।
ਦੇਸ਼ ਦੇ ਨਾਰਥ ਤੇ ਸਾਊਥ ਆਈਸਲੈਂਡ ਵਿੱਚ ਭਾਰੀ ਮੀਂਹ ਤੇ ਠੰਢ ਦਾ ਕਹਿਰ ਜਾਰੀ ਹੈ। ਸਾਊਥ ਆਈਸਲੈਂਡ ਦੇ ਕੁੱਝ ਹਿੱਸਿਆ ਵਿੱਚ ਹੋ ਰਹੀ ਬਰਫ਼ਬਾਰੀ ਕਾਰਨ ਕਈ ਥਾਈਂ ਸੜਕੀ ਆਵਾਜਾਈ ਰੁਕੀ ਹੋਈ ਹੈ। ਜੇ ਤੁਸੀਂ ਸੈਂਟਰਲ ਨਾਰਥ ਆਈਸਲੈਂਡ ਦੀ ਯਾਤਰਾ ਕਰਨ ਦੀ ਇੱਛਾ ਰੱਖਦੇ ਹੋ, ਤਾਂ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਨੇ ਤੁਹਾਨੂੰ ਆਪਣੀ ਯਾਤਰਾ ਹਫ਼ਤੇ ਅੱਗੇ ਪਾਉਣ ਬਾਰੇ ਵਿਚਾਰਨ ਲਈ ਕਿਹਾ ਹੈ। ਏਜੰਸੀ ਨੇ ਕਿਹਾ ਕਿ ਮੁੱਖ ਰੂਟ ਸੈਂਟਰ ਨਾਰਥ ਆਈਸਲੈਂਡ ਅਤੇ ਸਟੇਟ ਹਾਈਵੇਅ 5 ਦੇ ਨੈਪੀਅਰ-ਟਾਪੋ ਰੋਡ ਬਰਫ਼ ਜਾਂ ਬਰਫ਼ਬਾਰੀ ਦੇ ਕਾਰਨ ਬੰਦ ਹੋ ਗਏ ਸੀ।
ਵਰਤਮਾਨ ਵਿੱਚ ਨਾਰਥ ਆਈਸਲੈਂਡ ਦੇ ਉੱਪਰਲੇ ਅੱਧ ਤੱਕ ਵਧੀਆ ਸਬੰਧ SH2 ਅਤੇ ਗਿਸਬਰਨ ਦੁਆਰਾ ਬਣਾਇਆ ਜਾ ਸਕਦਾ ਹੈ। ਤੁਸੀਂ ਇੱਥੇ ਸੜਕ ਬੰਦ ਹੋਣ ਦੀ ਜਾਂਚ ਕਰ ਸਕਦੇ ਹੋ: http://www.journeys.nzta.govt.nz/traffic ਜਾਂ 0800 4 Highways (0800 44 44 49) ‘ਤੇ ਕਾਲ ਕਰਕੇ ਪਤਾ ਕਰ ਸਕਦੇ ਹੋ।