ਸ਼ੋਕ ਸਮਾਚਾਰ: ਸ. ਖੜਗ ਸਿੰਘ ਦੇ ਪਿਤਾ ਸ. ਤੇਜਿੰਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ

ਆਕਲੈਂਡ, 1 ਅਪ੍ਰੈਲ – ਦੇਸ਼ ‘ਚ ਵੱਸਦੇ ਭਾਰਤੀ ਖ਼ਾਸ ਕਰਕੇ ਪੰਜਾਬੀ ਭਾਈਚਾਰੇ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ. ਤੇਜਿੰਦਰ ਸਿੰਘ (98 ਸਾਲ 5 ਮਹੀਨੇ) ਅੱਜ ਸਵੇਰੇ 6.45 ਦੇ ਲਗਭਗ ਇਸ ਫ਼ਾਨੀ ਸੰਸਾਰ ਨੂੰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ‘ਚ ਅਲਵਿਦਾ ਕਹਿ ਗਏ। ਸ. ਤੇਜਿੰਦਰ ਸਿੰਘ ਜੀ ਆਕਲੈਂਡ ਰਹਿੰਦੇ ਸ. ਖੜਗ ਸਿੰਘ ਸਿੱਧੂ ਅਤੇ ਅਮਰੀਕਾ ਰਹਿੰਦੇ ਸ. ਸੁਰਿੰਦਰ ਸਿੰਘ ਦੇ ਪਿਤਾ ਸਨ।
ਗੁਰਸਿੱਖ ਸ. ਤੇਜਿੰਦਰ ਸਿੰਘ ਜੀ ਦਾ ਜਨਮ 2 ਨਵੰਬਰ 1925 ਨੂੰ ਪਾਕਿਸਤਾਨ ਦੇ ਸ਼ਹਿਰ ਲਾਇਲਪੁਰ ਵਿਖੇ ਹੋਇਆ ਸੀ। ਉਹ ਦੂਜੀ ਸੰਸਾਰ ਜੰਗ ਦਾ ਹਿੱਸਾ ਵੀ ਰਹੇ ਅਤੇ ਭਾਰਤੀ ਹਵਾਈ ਫ਼ੌਜ ਤੋਂ ਆਨਰੇਰੀ ਫਲਾਇੰਗ ਅਫ਼ਸਰ ਵਜੋਂ ਸੇਵਾਮੁਕਤ ਹੋਏ। ਸ. ਤੇਜਿੰਦਰ ਸਿੰਘ ਜੀ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਭਾਰਤੀ ਪੰਜਾਬ ਦੇ ਪਿੰਡ ਰਸੂਲਪੁਰ ਵਿਖੇ ਆ ਵਸੇ ਅਤੇ ਉਸ ਤੋਂ ਬਾਅਦ ਉਹ ਨਵੀਂ ਦਿੱਲੀ ਵਿਖੇ ਵੀ ਰਹੇ। ਆਪਣੇ ਆਖ਼ਰੀ ਦਿਨਾਂ ਵਿੱਚ ਉਹ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਰਹਿ ਰਹੇ ਸਨ। ਸ. ਤੇਜਿੰਦਰ ਸਿੰਘ ਜੀ ਗੁਰਬਾਣੀ ਕੀਰਤਨ ਅਤੇ ਨਾਮ ਸਿਮਰਨ ਕਰਨ ਵਾਲੇ ਧਾਰਮਿਕ ਸ਼ਖ਼ਸੀਅਤ ਦੇ ਮਾਲਕ ਸਨ।