ਕੂਕ ਪੰਜਾਬੀ ਸਮਾਚਾਰ ਪਰਿਵਾਰ ਦੇ ਬੀਜੀ ਤਰਸੇਮ ਕੌਰ ਦਾ ਅੰਤਿਮ ਸੰਸਕਾਰ 17 ਮਾਰਚ ਨੂੰ 2 ਵਜੇ ਐਨਜ਼ ਫਿਊਨਰਲ ਹੋਮ ਵੀਰੀ ਵਿਖੇ ਕੀਤਾ ਜਾਏਗਾ

ਆਕਲੈਂਡ, 16 ਮਾਰਚ – ‘ਕੂਕ ਪੰਜਾਬੀ ਸਮਾਚਾਰ’ ਦੇ ਸਤਿਕਾਰਯੋਗ ਬੀਜੀ ਸਰਦਾਰਨੀ ਤਰਸੇਮ ਕੌਰ (92) ਜੋ 15 ਮਾਰਚ ਦਿਨ ਸ਼ੁੱਕਰਵਾਰ ਨੂੰ ਮਿਡਲਮੋਰ ਹਸਪਤਾਲ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਸਨ।
ਬੀਜੀ ਤਰਸੇਮ ਕੌਰ ਜੀ ਦਾ ਅੰਤਿਮ ਸੰਸਕਾਰ ਬਾਰੇ 17 ਮਾਰਚ ਦਿਨ ਐਤਵਾਰ ਨੂੰ 2 ਵਜੇ ਐਨਜ਼ ਫਿਊਨਰਲ ਹੋਮ ਵੀਰੀ ਵਿਖੇ ਕੀਤਾ ਜਾਏਗਾ। ਉਪਰੰਤ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ, ਕੋਲਮਰ ਰੋਡ, ਪਾਪਾਟੋਏਟੋਏ ਵਿਖੇ ਅਲਾਣੀਆਂ ਦਾ ਪਾਠ ਅਤੇ ਅਰਦਾਸ ਕੀਤੀ ਜਾਏਗੀ।
ਬੀਜੀ ਤਰਸੇਮ ਕੌਰ ਦੇ ਫਿਊਨਰਲ ਸੰਬੰਧੀ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸ. ਤੇਜਵੀਰ ਸਿੰਘ ਨਾਲ 021 124 4213, ਕੁਲਵੰਤ ਕੌਰ ਨਾਲ 021 121 7492 ਅਤੇ ਅਮਰਜੀਤ ਸਿੰਘ ਨਾਲ 021 028 30967 ਉੱਤੇ ਸੰਪਰਕ ਕਰ ਸਕਦੇ ਹੋ।