ਅਦਾਕਾਰ ਗੁਫ਼ੀ ਪੇਂਟਲ ਯਾਨੀ ਮਹਾਭਾਰਤ ਦੇ ਮਾਮਾ ਸ਼ਕੁਨੀ ਦਾ ਦੇਹਾਂਤ

ਮੁੰਬਈ, 5 ਜੂਨ – ਹਿੰਦੀ ਫਿਲਮ ਤੇ ਟੀਵੀ ਕਲਾਕਾਰ ਗੁਫੀ ਪੇਂਟਲ ਦਾ ਦੇਹਾਂਤ ਹੋ ਗਿਆ। ਉਨ੍ਹਾਂ ਬੀ. ਆਰ. ਚੋਪੜਾ ਵੱਲੋਂ ਬਣਾਏ ਲੜੀਵਾਰ ਮਹਾਭਾਰਤ ‘ਚ ‘ਸ਼ਕੁਨੀ ਮਾਮਾ’ ਬਣ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ।
ਸੋਸ਼ਲ ਮੀਡੀਆ ‘ਤੇ ਸਿਤਾਰਿਆਂ ਨੇ ਉਨ੍ਹਾਂ ਦੀ ਮੌਤ ‘ਤੇ ਸੋਗ ਜਤਾਇਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅਭਿਨੇਤਾ ਦਾ 5 ਜੂਨ ਨੂੰ 78 ਸਾਲ ਦੀ ਉਮਰ ‘ਚ ਦਿਲ ਅਤੇ ਗੁਰਦੇ ਦੀਆਂ ਬੀਮਾਰੀਆਂ ਕਾਰਨ ਦਿਹਾਂਤ ਹੋ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਬੇਸ਼ੱਕ ਗੁਫੀ ਪੇਂਟਲ ਨੇ ਆਪਣੇ ਕੈਰੀਅਰ ‘ਚ ਕਾਫੀ ਕੰਮ ਕੀਤਾ ਹੈ ਪਰ ਉਨ੍ਹਾਂ ਨੂੰ ਪ੍ਰਸਿੱਧੀ ਬੀ. ਆਰ. ਚੋਪੜਾ ਦੇ ਲੜੀਵਾਰ ਮਹਾਭਾਰਤ ਤੋਂ ਮਿਲੀ। ਉਨ੍ਹਾਂ ਨੇ ਇਸ ਸ਼ੋਅ ਵਿੱਚ ਨਾ ਸਿਰਫ ਇੱਕ ਅਭਿਨੇਤਾ ਦੇ ਤੌਰ ‘ਤੇ ਕੰਮ ਕੀਤਾ, ਬਲਕਿ ਉਨ੍ਹਾਂ ਨੇ ਸ਼ੋਅ ਵਿੱਚ ਅਰਜੁਨ, ਕ੍ਰਿਸ਼ਨਾ ਅਤੇ ਭੀਸ਼ਮ ਪਿਤਾਮਾ ਵਰਗੇ ਪ੍ਰਸਿੱਧ ਕਿਰਦਾਰਾਂ ਦੀ ਕਾਸਟਿੰਗ ਵੀ ਕੀਤੀ।