ਅਮਿੱਟ ਯਾਦਾਂ ਛੱਡ ਗਿਆ ‘ਗਰੈਂਡ ਫੇਮ ਆਫ ਇੰਡੀਆ ਐਵਾਰਡ ਸ਼ੋਅ 2023’

ਮਹਿਕ ਦਿਓਲ, ਸ਼ਿਵਾਨੀ ਕੋਸ਼ਲ ਅਤੇ ਮਾਹੀ ਠਾਕੁਰ ਦੇ ਸਿਰ ਸਜੇ ਗਰੈਂਡ ਫੇਮ ਆਫ ਇੰਡੀਆ ਦੇ ਵੱਖ-ਵੱਖ ਕੈਟਾਗਰੀ ਐਵਾਰਡ
ਪਟਿਆਲਾ 15 ਜਨਵਰੀ (ਪੱਤਰ ਪ੍ਰੇਰਕ) – ‘ਗਰੈਂਡ ਫੇਮ ਆਫ ਇੰਡੀਆ ਐਵਾਰਡ ਸ਼ੋਅ’ ਸਥਾਨਕ ਸ਼ਹਿਨਾਈ ਹੋਟਲ ਵਿਖੇ ਐੱਚ ਐਮ ਇੰਟਰਟੈਨਮੇਂਟ ਆਰਗੇਨਾਈਜਰ ਹਨੀ ਮੁਟੇਜਾ ਦੀ ਅਗਵਾਈ ਹੇਠ ਕਰਵਾਇਆ ਗਿਆ। ਅਮਿੱਟ ਯਾਦਾਂ ਛੱਡਦਾ ਇਹ ਸ਼ੋਅ ਉਭਰ ਰਹੇ ਟੈਲੈਂਟ ਅਤੇ ਹੁਨਰਬਾਜ ਨੌਜਵਾਨ ਲੜਕੇ-ਲੜਕੀਆਂ ਅਤੇ ਔਰਤਾਂ ਨੂੰ ਇਕ ਵਧੀਆ ਮੰਚ ਮੁਹੱਈਆ ਕਰਵਾ ਗਿਆ।ਜਿਸ ਵਿੱਚ ਪੰਜਾਬ , ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ ਅਤੇ ਦਿੱਲੀ ਦੀਆਂ ਮੁਟਿਆਰਾਂ ਅਤੇ ਔਰਤਾਂ ਨੇ ਉਤਸ਼ਾਹ ਨਾਲ ਭਾਗ ਲਿਆ।ਇਸ ਦੌਰਾਨ ਜਿੱਥੇ ਮੁੱਖ ਮਹਿਮਾਨ ਵਜੋਂ ਪਾਲੀਵੁੱਡ ਪੋਸਟ ਦੇ ਓਨਰ ਹਰਜਿੰਦਰ ਸਿੰਘ ਜਵੰਦਾ, ਦਵਿੰਦਰ ਹਸੀਜਾ, ਪੋਨੂੰ ਬੱਤਰਾ, ਗੁਰਪ੍ਰੀਤ ਚੰਡੀਗੜ੍ਹੀਆ, ਨੀਮਲ ਸ਼ਰਮਾ, ਦਿਵਿਆ ਸ਼ਰਮਾ, ਨਵਲ ਸ਼ਰਮਾ ਅਤੇ ਰਾਜ ਸ਼ਰਮਾ ਆਦਿ ਸ਼ਾਮਿਲ ਹੋਏ, ਉੱਥੇ ਹੀ ਮਾਡਲਿੰਗ ਅਤੇ ਪਾਲੀਵੁੱਡ ਇੰਡਸਟਰੀਆਂ ਦੀਆਂ ਕਈ ਨਾਮੀ ਸ਼ਖਸੀਅਤਾਂ ਇਸ ਸ਼ੋਅ ਦੀ ਸ਼ਾਨ ਬਣੀਆਂ। ਇਸ ਮੌਕੇ ਜੱਜਾਂ ਦੀ ਭੂਮਿਕਾ ਨਾਮੀ ਮਾਡਲ ਸ਼ੋਨਾਲੀਕਾ ਸ਼ਰਮਾ ਅਤੇ ਆਸ਼ੂ ਬਾਵਾ ਨੇ ਨਿਭਾਈ।ਇਸ ਮੌਕੇ ਜਿੱਥੇ ਮਾਡਲਾਂ ਨੇ ਰੈਂਪ ਵਾਕ ਕਰਕੇ ਆਪਣੇ ਜਲਵੇ ਬਿਖੇਰੇ, ਉਥੇ ਹੀ ਨੰਨੇ ਬੱਚੇ ਵੀ ਕਿਸੇ ਨਾਲੋਂ ਘੱਟ ਨਾ ਰਹੇ। ਬੱਚਿਆਂ ਦੀ ਮਾਡਲਿੰਗ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ।ਨਤੀਜਿਆਂ ਦੌਰਾਨ ‘ਮਿਸ ਗਰੈਂਡ ਫੇਮ ਆਫ ਇੰਡੀਆ ਐਵਾਰਡ’ ਮਾਹੀ ਠਾਕੁਰ ਹਿਮਾਚਲ ਪ੍ਰਦੇਸ ਅਤੇ ‘ਮਿ ਸ਼ਿਜ ਗਰੈਂਡ ਫੇਮ ਆਫ ਇੰਡੀਆ ਐਵਾਰਡ’ ਮਹਿਕ ਦਿਓਲ ਅਤੇ ਸ਼ਿਵਾਨੀ ਕੋਸ਼ਲ ਫਸਟ-ਰਨਰਅਪ ਰਹੀ। ਇਸ ਮੌਕੇ ਆਏ ਹੋਏ ਮਹਿਮਾਨਾਂ ਵਲੋਂ ਫ਼ੈਸ਼ਨ ਸ਼ੋਅ ‘ਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਮਾਡਲਾਂ ਨੂੰ ਐਵਾਰਡ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਬਿਹਤਰੀਨ ਪੇਸ਼ਕਾਰੀ ਦੀ ਤਾਰੀਫ਼ ਕਰਦੇ ਹੋਏ ਸਭ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਅਤੇ ਐੱਚ ਐਮ ਇੰਟਰਟੈਨਮੇਂਟ ਆਰਗੇਨਾਈਜਰ ਹਨੀ ਮੁਟੇਜਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸ਼ੋਅ ਉਭਰ ਰਹੇ ਟੈਲੈਂਟ ਅਤੇ ਹੁਨਰਬਾਜ ਮੁੰਡੇ, ਕੁੜੀਆਂ ਅਤੇ ਔਰਤਾਂ ਨੂੰ ਇਕ ਵਧੀਆ ਮੰਚ ਮੁਹੱਈਆ ਕਰਵਾਇਆ ਗਿਆ ਹੈ।