ਅਮੀਕ ਵਿਰਕ ਦੀ ਫ਼ਿਲਮ ‘ਜੂਨੀਅਰ’ ਦੀ ਨਾਇਕਾ ਬਣੀ ਸਿਸ਼੍ਰਟੀ ਜੈਨ

ਸਿਸ਼੍ਰਟੀ ਜੈਨ ਛੋਟੇ ਪਰਦੇ ਯਾਨੀ ਕੀ ਟੈਲੀਵਿਜ਼ਨ ਦੀ ਨਾਮੀਂ ਅਦਾਕਾਰਾ ਹੈ ਜਿਸ ਨੇ ਛੋਟੇ ਪਰਦੇ ਦੇ ਵੱਡੇ ਸੀਰੀਅਲਾਂ ਵਿਚ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਫ਼ਿਲਮੀ ਪਰਦੇ ਵੱਲ ਕਦਮ ਵਧਾਉਦਿਆਂ ਆਪਣੀ ਵੱਡੀ ਅਤੇ ਵੱਖਰੀ ਪਛਾਣ ਬਣਾਈ ਹੈ।ਹੁਣ ਜਲਦ ਹੀ ਦਰਸ਼ਕ ਸ੍ਰਿਸ਼ਟੀ ਜੈਨ ਨੂੰ ਨਿਰਮਾਤਾ ਤੋਂ ਹੀਰੋ ਬਣੇ ਅਮੀਕ ਵਿਰਕ ਨਾਲ ਫ਼ਿਲਮ ਜੂਨੀਅਰ ਵਿੱਚ ਬਤੌਰ ਅਦਾਕਾਰਾ ਨਜ਼ਰ ਆਵੇਗੀ।
ਇਸ ਫਿਲਮ ਵਿੱਚ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਸ੍ਰਿਸ਼ਟੀ ਜੈਨ ਨੇ ਦੱਸਿਆ ਕਿ ਇਸ ਫ਼ਿਲਮ ਉਸ ਨੇ “ਸੁਮੈਰਾ” ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ ਜੋ ਬਹੁਤ ਪਿਆਰੀ, ਚੁਲਬੁਲੀ ਤੇ ਮਿਲਣਸਾਰ ਹੈ। ਇਸ ਫ਼ਿਲਮ ਵਿੱਚ ਦਰਸ਼ਕ ਰੁਮਾਂਸ ਤੋਂ ਇਲਾਵਾ ਇਕ ਮਾਂ ਦੀਆਂ ਮਮਤਾ ਭਰੀਆਂ ਭਾਵਨਾਵਾਂ ਤੇ ਦਰਦ ਵਿਛੋੜੇ ਦੇ ਵੱਖ-ਵੱਖ ਸੇਡਜ਼ ਵਾਲੇ ਕਿਰਦਾਰਾਂ ਨੂੰ ਵੇਖਣਗੇ ਸ੍ਰਿਸ਼ਟੀ ਜੈਨ ਨੇ ਅੱਗੇ ਦੱਸਿਆ ਕਿ ਬਚਪਨ ਤੋਂ ਹੀ ਉਸ ਨੂੰ ਕਲਾ ਨਾਲ ਮੋਹ ਸੀ ਤੇ ਇਕ ਐਕਟਰਸ ਬਣਨਾ ਚਾਹੁੰਦੀ ਸੀ ਪਰੰਤੂ ਘਰ ਦੇ ਹਾਲਾਤਾਂ ਤੇ ਪਰਿਵਾਰਕ ਮੰਨਜੂਰੀ ਨੇ ਉਸ ਨੂੰ ਬਹੁਤ ਸਮੇਂ ਲਈ ਅੱਗੇ ਨਾ ਆਉਣ ਦਿੱਤਾ ਫਿਰ ਜਦ ਉਸ ਦੇ ਪਿਤਾ ਜੀ ਦੀ ਜੌਬ ਬਦਲ ਕੇ ਮੁੰਬਈ ਲੱਗੀ ਤਾਂ ਕਾਲਜ ਪੜ੍ਹਦਿਆਂ ਉਸ ਦਾ ਸੰਪਰਕ ਕੁਝ ਸੀਨੀਅਰ ਕਲਾਕਾਰਾਂ ਨਾਲ ਹੋਇਆ ਜੋ ਪਾਰਟ ਟਾਇਮ ਫ਼ਿਲਮਾਂ ਚ ਐਕਟਿੰਗ ਕਰਦੇ ਸੀ। ਉਸ ਨੇ ਵੀ ਔਡੀਸ਼ਨ ਦੇਣੇ ਸ਼ੁਰੂ ਕੀਤੇ। ਕਾਫ਼ੀ ਮੇਹਨਤ ਮਗਰੋਂ ਉਸ ਨੂੰ ਵੀ ਕੰਮ ਮਿਲਣ ਲੱਗਿਆ ਤੇ ਉਹ ਟੈਲੀਵਿਜ਼ਨ ਦੀ ਨਾਮੀਂ ਅਭਿਨੇਤਰੀ ਬਣ ਗਈ।
ਜ਼ਿਕਰਯੋਗ ਹੈ ਕਿ ਸ੍ਰਿਸ਼ਟੀ ਜੈਨ ਨੇ ਸਟਾਰ ਪਲੱਸ ਲਈ ‘ਮੇਰੀ ਦੁਰਗਾ’ ਤੇ ਸੋਨੀ ਟੀ ਵੀ ਲਈ ‘ਮੈਂ ਮਾਇਕੇ ਚਲੀ ਜਾਊਂਗੀ’ ਵਰਗੇ ਵੱਡੇ ਸੀਰੀਅਲ ਕੀਤੇ । ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ ‘ਵਾਰ ਚੋੜ ਨਾ ਯਾਰ’ ਤੇ ‘ਦੰਡ’ ਫ਼ਿਲਮਾਂ ਵਿੱਚ ਵੀ ਅਹਿਮ ਕਿਰਦਾਰ ਨਿਭਾਏ। ਟੈਲੀਵਿਜ਼ਨ ਤੇ ਉਸਦੇ ‘ਸੁਹਾਨੀ ਸੀ ਏਕ ਲੜਕੀ’, ‘ਮੇਰੀ ਦੁਰਗਾ’, ‘ਮੈਂ ਮਾਇਕੇ ਚਲੀ ਜਾਊਂਗੀ’, ‘ਏਕ ਥੀ ਰਾਣੀ ਏਕ ਥਾ ਰਾਵਨ’, ‘ਅਲੀ ਬਾਬਾ’, ‘ਬੜੇ ਅੱਛੇ ਲਗਤੇ ਹੈ-3’ ਆਦਿ ਚਰਚਿਤ ਲੜੀਵਾਰ ਹਨ।18 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ “ਜੂਨੀਅਰ” ਬਾਰੇ ਸ੍ਰਿਸ਼ਟੀ ਜੈਨ ਨੇ ਦੱਸਿਆ ਇਹ ਫ਼ਿਲਮ ਕਰਾਈਮ ਦੀ ਦੁਨੀਆ ਦਾ ਹਿੱਸਾ ਰਹੇ ਇਕ ਐਸੇ ਨੌਜਵਾਨ ਦੀ ਕਹਾਣੀ ਹੈ ਜੋ ਆਮ ਨਾਗਰਿਕ ਦੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਪ੍ਰੰਤੂ ਉਸ ਦੇ ਹੱਸਦੇ-ਵਸਦੇ ਪਰਿਵਾਰ ਵਿਚ ਉਸ ਵੇਲੇ ਸੱਥਰ ਵਿਛ ਜਾਂਦਾ ਹੈ ਜਦ ਉਸ ਦੀ ਮਾਸੂਮ ਬੱਚੀ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਫ਼ਿਲਮ ਵਿਚ ਇੰਨਸਾਨੀ ਜੀਵਨ ਤੇ ਕਰਾਈਮ ਦੀ ਦੁਨੀਆਂ ਦਾ ਸੱਚ ਬਹੁਤ ਹੀ ਬਰੀਕੀ ਨਾਲ ਪੇਸ਼ ਕੀਤਾ ਗਿਆ ਹੈ। ਇੱਕ ਹੋਰ ਗੱਲ ਕਿ ਇਹ ਫ਼ਿਲਮ ਆਮ ਫ਼ਿਲਮਾਂ ਵਰਗੀ ਨਹੀਂ ਹੈ ਇਸ ਵਿਚ ਪੰਜਾਬੀ ਦੇ ਨਾਲ ਨਾਲ ਹਿੰਦੀ, ਅੰਗਰੇਜ਼ੀ ਤੇ ਕੁਝ ਹੋਰ ਭਾਸ਼ਾਵਾਂ ਵੀ ਹਨ। ਨਦਰ ਫ਼ਿਲਮਜ ਦੀ ਪੇਸ਼ਕਸ ਨਿਰਮਾਤਾ ਬੀਰਇੰਦਰ ਕੌਰ ਤੇ ਅਮੀਕ ਵਿਰਦ ਦੀ ਇਸ ਫ਼ਿਲਮ ਵਿਚ ਅਮੀਕ ਵਿਰਕ, ਸ੍ਰਿਸ਼ਟੀ ਜੈਨ, ਕਬੀਰ ਬੇਦੀ, ਯੋਗਰਾਜ ਸਿੰਘ, ਪਰਦੀਪ ਚੀਮਾ, ਅਜੇ ਜੇਠੀ, ਰੋਮੀ ਸਿੰਘ, ਰਾਮ ਔਜਲਾ, ਪਰਦੀਪ ਰਾਵਤ, ਰਾਣਾ ਜੈਸਲੀਨ ਤੇ ਕਬੀਰ ਸਿੰਘ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਦੇਸ਼ਨ ਹਰਮਨ ਢਿੱਲੋਂ ਤੇ ਨਦਰ ਫ਼ਿਲਮਜ ਨੇ ਦਿੱਤਾ ਹੈ।
ਜਿੰਦ ਜਵੰਦਾ 9779591482