ਅਲੱਗ ਹੋ ਚੁੱਕੇ ਖ਼ੂਨ ਦੇ ਰਿਸ਼ਤਿਆਂ ਨੂੰ ਜੋੜਨ ਦਾ ਯਤਨ ਕਰੇਗੀ ਫਿਲਮ ‘ਬੱਲੇ ਓ ਚਲਾਕ ਸੱਜਣਾ’

ਪੰਜਾਬੀ ਫ਼ਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫ਼ਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਮੇਡੀ ਭਰਪੂਰ ਵਾਲੇ ਵਿਸ਼ਿਆਂ ਤੋਂ ਹੱਟ ਕੇ ਨਵੇਂ ਨਵੇਂ ਵਿਸ਼ਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਇਸੇ ਰੁਝਾਨ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ ‘ਤੇ ਅਧਾਰਿਤ ਪੰਜਾਬੀ ਫ਼ਿਲਮ ‘ਬੱਲੇ ਓ ਚਲਾਕ ਸੱਜਣਾ’ ਜਲਦ ਹੀ ਸਿਨੇਮਾਂ ਘਰਾਂ ਵਿੱਚ ਰੀਲੀਜ਼ ਹੋਣ ਜਾ ਰਹੀ ਹੈ। ਦੋ ਸਕੇ ਭਰਾ ਹਾਕਮ ਅਤੇ ਵਰਿਆਮ ਦੀ ਜ਼ਿੰਦਗੀ ਵਿੱਚ ਉਲਝੀ ਕਹਾਣੀ ਨੂੰ ਇਸ ਫ਼ਿਲਮ ਵਿੱਚ ਦਰਸਾਇਆ ਗਿਆ ਹੈ।
ਪਰਮ ਸਿੱਧੂ, ਗੁਰੀ ਪੰਧੇਰ ਅਤੇ ਸੁੱਖੀ ਢਿੱਲੋਂ ਵੱਲੋਂ ਨਿਰਮਿਤ ਅਤੇ ਮੈਨਲੈਂਡ ਫਿਲਮਜ਼ (ਕੈਨੇਡਾ) ਅਤੇ ਮੇਨਸਾਇਟ ਪਿਕਚਰਜ਼ (ਭਾਰਤ) ਵੱਲੋਂ ਪ੍ਰੋਡਿਊਸ ਇਸ ਫ਼ਿਲਮ ਦਾ ਨਿਰਦੇਸ਼ਨ ਰੋਇਲ ਸਿੰਘ ਨੇ ਕੀਤਾ।ਫਿਲਮ ਦੇ ਸਿਤਾਰੇ ਅਤੇ ਨਿਪੁੰਨ ਸਟਾਰ ਕਾਸਟ ਜਿਸ ਵਿੱਚ ਰਾਜ ਸਿੰਘ ਝਿੰਜਰ, ਵਿਕਰਮ ਚੌਹਾਨ, ਮੋਲੀਨਾ ਸੋਢੀ, ਹਰਸ਼ਜੋਤ ਕੌਰ, ਨਿਰਮਲ ਰਿਸ਼ੀ, ਮਹਾਬੀਰ ਭੁੱਲਰ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧੂ, ਰਾਜ ਧਾਲੀਵਾਲ, ਪਰਮਿੰਦਰ ਬਰਨਾਲਾ, ਅਮਨ ਸੁਧਰ, ਗੁਰਪ੍ਰੀਤ ਤੋਤੀ, ਦਿਲਰਾਜ ਉਦੇ, ਸੁਖਵਿੰਦਰ ਰਾਜ ਅਤੇ ਹਰਮਨ ਵਿਰਕ ਸ਼ਾਮਿਲ ਹਨ।ਗੁਰਪ੍ਰੀਤ ਤੋਤੀ ਦੁਆਰਾ ਲਿਖੀ ਗਈ ਅਤੇ ਮਨੀਸ਼ ਏਕਲਵਿਆ ਦੁਆਰਾ ਸੰਪਾਦਿਤ ਅਸਲ ਵਿੱਚ ਫਿਲਮ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਸਮਾਜ ਦੇ ਕੁਝ ਮਹੱਤਵਪੂਰਨ ਦ੍ਰਿਸ਼ਾਂ ਨੂੰ ਉਜਾਗਰ ਕਰਦੀ ਹੈ ਜੋ ਆਪਣੀਆਂ ਗ਼ਲਤ ਧਾਰਨਾਵਾਂ ਦੇ ਅਧਾਰ ‘ਤੇ ਸ਼ਰਮਨਾਕ ਨਤੀਜਿਆਂ ਤੇ ਪਹੁੰਚ ਜਾਂਦੇ ਹਨ। ਪਰ ਇਹ ਮਾਪਦੰਡ ਅਤੇ ਦੋਸ਼ ਇੱਕ ਨਿਰਦੋਸ਼ ਪਰਿਵਾਰ ਲਈ ਨੁਕਸਾਨਦੇਹ ਜਾਂ ਮਹੱਤਵਪੂਰਨ ਕਿਵੇਂ ਹਨ ਇਹ ਫਿਲਮ ਵਿੱਚ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ।
ਫ਼ਿਲਮ ਦੇ ਨਿਰਦੇਸ਼ਕ ਰੋਇਲ ਸਿੰਘ ਨੇ ਕਿਹਾ, “ਮੈਨੂੰ ਫਿਲਮ ਦੇ ਨਿਰਦੇਸ਼ਕ ਵਜੋਂ ਜ਼ਿੰਮੇਵਾਰੀ ਮਿਲਣ ਅਤੇ ਪੰਜਾਬੀ ਸਿਨੇਮਾ ਦੇ ਮੰਨੇ-ਪ੍ਰਮੰਨੇ ਕਲਾਕਾਰਾਂ ਨੂੰ ਨਿਰਦੇਸ਼ਤ ਕਰਨ ਦਾ ਮੌਕਾ ਮਿਲਣ ਤੋਂ ਵੱਧ ਖ਼ੁਸ਼ੀ ਹੈ। ਇਹ ਫਿਲਮ ਬਹੁਤ ਸਾਰੀਆਂ ਭਾਵਨਾਵਾਂ ਅਤੇ ਨੇਕ ਇਰਾਦਿਆਂ ਨਾਲ ਬਣਾਈ ਗਈ ਹੈ। ਇਸ ਲਈ, ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਇਸ ਵਿਲੱਖਣ ਕਹਾਣੀ ਨੂੰ ਭਰਪੂਰ ਪਿਆਰ ਦੇਣਗੇ।”ਅਦਾਕਾਰ ਰਾਜ ਸਿੰਘ ਝਿੰਜਰ ਨੇ ਕਿਹਾ, “ਮੈਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਪਰ ਇਸ ਫ਼ਿਲਮ ਦੀ ਕਹਾਣੀ ਮੈਨੂੰ ਸੱਚਮੁੱਚ ਪਸੰਦ ਆਈ। ਫ਼ਿਲਮ ਦੀ ਕਹਾਣੀ ਅਸਲੀਅਤ ਦੀ ਸੰਵੇਦਨਸ਼ੀਲਤਾ ਨੂੰ ਸਮਝਦੀ ਹੈ ਅਤੇ ਸਮਾਜ ਦੀ ਸਿਰਜਣਾ ਕਰਦੀ ਹੈ।
ਅਭਿਨੇਤਰੀ ਨਿਰਮਲ ਰਿਸ਼ੀ ਨੇ ਵੀ ਕਿਹਾ, “ਪੰਜਾਬੀ ਸਿਨੇਮਾ ਨੇ ਪਿਛਲੇ ਕੁਝ ਸਾਲਾਂ ਵਿਚ ਬਹੁਤ ਖ਼ੂਬਸੂਰਤ ਫ਼ਿਲਮਾਂ ਦਾ ਨਿਰਮਾਣ ਕਰ ਕੇ ਇੱਕ ਕ੍ਰਾਂਤੀ ਲਿਆ ਦਿੱਤੀ ਹੈ, ਅਤੇ ਜਿਸ ਵਿਚ ਇੱਕ ਨਵੀਂ ਫਿਲਮ ਬੱਲੇ ਓ ਚਲਾਕ ਸੱਜਣਾ ਵੀ ਸ਼ਾਮਿਲ ਹੋਣ ਜਾ ਰਹੀ ਹੈ ਜੋ ਕਿ 4 ਅਗਸਤ ਨੂੰ ਸਿਨੇਮਾਘਰਾਂ ਵਿੱਚ ਆਉਣ ਵਾਲੀ ਹੈ।ਅਭਿਨੇਤਾ, ਵਿਕਰਮ ਚੌਹਾਨ ਨੇ ਇਹ ਵੀ ਕਿਹਾ, “ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਫ਼ਿਲਮਾਂ ਦਰਸ਼ਕਾਂ ਦੀਆਂ ਉਮੀਦਾਂ ‘ਤੇ ਸੌ ਫ਼ੀਸਦੀ ਖਰੀ ਉੱਤਰੇਗੀ।
ਜਿੰਦ ਜਵੰਦਾ 9779591482