ਆਕਲੈਂਡ ਪਾਣੀ ਦੀਆਂ ਤੰਗੀਆਂ ਵੱਲ ਵਧਦਾ ਹੋਇਆ, 16 ਮਈ ਤੋਂ ਪਾਬੰਦੀਆਂ ਲਾਗੂ

ਆਕਲੈਂਡ, 15 ਮਈ – ਆਕਲੈਂਡ ਪਾਣੀ ਦੀ ਤੰਗੀ ਵੱਲ ਨੂੰ ਵੱਧ ਰਿਹਾ ਹੈ, ਭਾਵੇਂ ਬਾਰਸ਼ ਦੇ ਸ਼ਾਵਰ ਆਕਲੈਂਡ ‘ਚ ਆ ਰਹੇ ਹਨ ਪਰ ਵਸਨੀਕਾਂ ਨੂੰ ਅਜੇ ਵੀ ਸ਼ੋਰਟ ਸ਼ਾਵਰ ਕਰਨ (ਥੋੜ੍ਹਾ ਨਹਾਉਣ) ਅਤੇ ਬਾਹਰੀ ਹੌਜ਼ ਨੂੰ ਹੁੱਕ ‘ਤੇ ਟੰਗਣ ਦੀ ਜ਼ਰੂਰਤ ਹੈ ਕਿਉਂਕਿ ਸ਼ਹਿਰ ਨੂੰ ਰਿਕਾਰਡ ਭਿਆਨਕ ਪਾਣੀ ਦੇ ਸੋਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਕਲੈਂਡ ਦੇ ਇਤਿਹਾਸ ਵਿੱਚ ਜਨਵਰੀ ਤੋਂ ਅਪ੍ਰੈਲ ਤੱਕ ਦਾ ਮਹੀਨਾ ਸਭ ਤੋਂ ਸੁੱਕਾ ਮਹੀਨਾ ਰਿਹਾ। ਸਾਲ ਦੇ ਇਸ ਸਮੇਂ ਦੇ ਇਤਿਹਾਸਕ 76.7% ਦੇ ਮੁਕਾਬਲੇ ਸ਼ਹਿਰ ਨੂੰ ਪਾਣੀ ਦੀ ਸਪਲਾਈ ਕਰਨ ਵਾਲਾ ਡੈਮ ਹੁਣ 45.5% ਭਰਿਆ ਹੋਇਆ ਹੈ।
ਆਕਲੈਂਡ ਕੌਂਸਲ 16 ਮਈ ਯਾਨੀ ਕੱਲ੍ਹ ਤੋਂ ਪਾਣੀ ਦੀਆਂ ਪਾਬੰਦੀਆਂ ਲਾਉਣ ਜਾ ਰਿਹਾ ਹੈ ਅਤੇ ਵਸਨੀਕਾਂ ਨੂੰ ਆਪਣੀਆਂ ਕਾਰਾਂ ਨਾ ਧੋਣ ਜਾਂ ਬਾਗ਼ਾਂ ਦੇ ਬਾਹਰੀ ਹੌਜ਼ਾਂ ਦੀ ਵਰਤੋਂ ਨਾ ਕਰੋ, ਵਾਟਰ ਬਲਾਸਟ ਦੀ ਵਰਤੋਂ ਨਾ ਕਰਨਾ ਅਤੇ ਛੋਟੇ ਸ਼ਾਵਰ ਲੈਣ ਆਦਿ ਲਈ ਕਿਹਾ ਹੈ।
ਬੇਲੋੜੇ ਪਾਣੀ ਵਰਤਣ ਵਾਲੇ ਉਪਭੋਗਤਾਵਾਂ ਨੂੰ 20,000 ਡਾਲਰ ਤੱਕ ਦੇ ਜੁਰਮਾਨੇ ਕੀਤੇ ਜਾ ਸਕਦੀ ਹੈ, ਹਾਲਾਂਕਿ ਵਾਟਰ ਕੇਅਰ ਨੇ ਕਿਹਾ ਹੈ ਕਿ ਪਹਿਲਾਂ ਉਹ ਸਿੱਖਿਆ ਦੀ ਪਹੁੰਚ ਦੀ ਚੋਣ ਕਰੇਗੀ।