ਆਕਲੈਂਡ ਸੀਬੀਡੀ ਗੋਲੀਬਾਰੀ: ਦੋ ਗੰਭੀਰ ਜ਼ਖਮੀ, ਪੁਲਿਸ ਨੇ ਕਿਹਾ ਘਟਨਾ ਤੋਂ ਬਾਅਦ ਸ਼ੂਟਰ ਇਲੈਕਟ੍ਰਿਕ ਲਾਈਮ ਸਕੂਟਰ ਰਾਹੀ ਫ਼ਰਾਰ

ਆਕਲੈਂਡ, 4 ਅਗਸਤ – ਆਕਲੈਂਡ ਸੀਬੀਡੀ ਗੋਲੀਬਾਰੀ ਬਾਰੇ ਪੁਲਿਸ ਨੇ ਖ਼ੁਲਾਸਾ ਕੀਤਾ ਹੈ ਕਿ ਡਾਊਨਟਾਊਨ ਆਕਲੈਂਡ ਵਿੱਚ ਰਾਤ ਗੋਲੀਬਾਰੀ ਦੌਰਾਨ ਚਾਰ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿੱਚ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।
ਅੱਧੀ ਰਾਤ ਤੋਂ ਪਹਿਲਾਂ ਕੁਈਨ ਸਟ੍ਰੀਟ ‘ਤੇ ਝਗੜੇ ਦੌਰਾਨ ਇੱਕ ਵਿਅਕਤੀ ਦੇ ਸਿਰ ਵਿੱਚ ਅਤੇ ਦੂਜੇ ਦੇ ਪੇਟ ਵਿੱਚ ਗੋਲੀ ਮਾਰੀ ਗਈ ਸੀ। ਇੱਕ ਪੀੜਤ ਹੁਣ ਸਥਿਰ ਹੈ, ਦੂਜਾ ਪੀੜਤ ਆਕਲੈਂਡ ਸਿਟੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ। ਸ਼ੂਟਰ ਇਲੈਕਟ੍ਰਿਕ ਲਾਈਮ ਸਕੂਟਰ ‘ਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਆਕਲੈਂਡ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਡਿਟੈਕਟਿਵ ਸੀਨੀਅਰ ਸਾਰਜੈਂਟ ਕਰੈਗ ਬੋਲਟਨ ਨੇ ਕਿਹਾ ਕਿ ਪੁਲਿਸ ਜਾਂਚ ਜਾਰੀ ਰੱਖ ਰਹੀ ਹੈ ਅਤੇ ਸੀਸੀਟੀਵੀ ਨਾਲ ਜੁੜੀ ਪੁੱਛਗਿੱਛ ਦੀ ਸਕਾਰਾਤਮਿਕ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, “ਲੋਕਾਂ ਦੇ ਇੱਕ ਛੋਟੇ ਸਮੂਹ ਨੂੰ ਲੜਦੇ ਹੋਏ ਵੇਖਿਆ ਗਿਆ, ਇਸ ਤੋਂ ਪਹਿਲਾਂ ਕਿ ਇੱਕ ਅਪਰਾਧੀ ਨੇ ਹਥਿਆਰ ਬਾਹਰ ਕੱਢਿਆ ਅਤੇ ਕਈ ਗੋਲੀਆਂ ਚਲਾਈਆਂ”। ਉਨ੍ਹਾਂ ਨੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਇਹ ਇੱਕ ਅਲੱਗ ਘਟਨਾ ਹੈ ਅਤੇ ਜਨਤਾ ਨੂੰ ਕੋਈ ਖ਼ਤਰਾ ਨਹੀਂ ਹੈ। ਅਸੀਂ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਬੇਨਤੀ ਕਰ ਰਹੇ ਹਾਂ ਕਿਰਪਾ ਕਰਕੇ ਅੱਗੇ ਆਓ ਅਤੇ ਸਾਡੇ ਨਾਲ ਗੱਲ ਕਰੋ।
ਬੋਲਟਨ ਨੇ ਕਿਹਾ ਕਿ ਉਹ ਇਸ ਗੱਲ ‘ਤੇ ਟਿੱਪਣੀ ਨਹੀਂ ਕਰੇਗਾ ਕਿ ਕੀ ਇਹ ਘਟਨਾ ਗੈਂਗ ਨਾਲ ਸਬੰਧਿਤ ਹੈ ਅਤੇ ਜਾਂ ਇਸ ਵਿੱਚ ਸ਼ਾਮਲ ਲੋਕਾਂ ਦੀ ਸਹੀ ਗਿਣਤੀ ਸੀ, ਪਰ ਪੁਸ਼ਟੀ ਕੀਤੀ ਗਈ ਕਿ ਪੁਲਿਸ ਇੱਕ ਤੋਂ ਵੱਧ ਵਿਅਕਤੀਆਂ ਦੀ ਭਾਲ ਕਰ ਸਕਦੀ ਹੈ। ਬੋਲਟਨ ਨੇ ਕਿਹਾ ਕਿ ਸੀਸੀਟੀਵੀ ਜਾਂਚ ਵਿੱਚ ਪੁੱਛਗਿੱਛ ਵਿੱਚ ਮਦਦ ਕਰ ਰਿਹਾ ਹੈ। ਅਪਰਾਧੀ ਘਟਨਾ ਤੋਂ ਪਹਿਲਾਂ ਅਤੇ ਬਾਅਦ ਵਿਚ ਲਾਈਮ ਸਕੂਟਰ ‘ਤੇ ਸੀ।