ਆਮ ਰੈਜ਼ੀਡੈਂਟ ਵਰਕ ਵੀਜ਼ਾ ਧਾਰਕਾਂ ਲਈ ਨਵੀਂ ਬਾਰਡਰ ਨੀਤੀ – ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ

ਆਕਲੈਂਡ, 9 ਸਤੰਬਰ – ਸਰਕਾਰ ਕੁੱਝ ਅਸਥਾਈ ਵਰਕ ਵੀਜ਼ਾ ਧਾਰਕਾਂ ਦੀ ਵਾਪਸੀ ਨੂੰ ਸਮਰੱਥ ਕਰਨ ਲਈ ਇੱਕ ਨਵੀਂ ਬਾਰਡਰ ਅਪਵਾਦ ਸ਼੍ਰੇਣੀ ਬਣਾ ਰਹੀ ਹੈ ਜੋ ਵਿਦੇਸ਼ੀ ‘ਚ ਹਨ ਅਤੇ ਨਿਊਜ਼ੀਲੈਂਡ ਨਾਲ ਮਜ਼ਬੂਤ ਸੰਬੰਧ ਰੱਖਦੇ ਹਨ।
ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੇ ਐਲਾਨ ਕੀਤੀ ਹੈ ਕਿ ਉਹ ਵੀਜ਼ਾ ਧਾਰਕ ਜਿਨ੍ਹਾਂ ਨੇ ਨਿਊਜ਼ੀਲੈਂਡ ਵਿੱਚ ਆਪਣੀ ਨੌਕਰੀ ਜਾਂ ਕਾਰੋਬਾਰ ਨੂੰ ਬਰਕਰਾਰ ਰੱਖਿਆ ਹੋਇਆ ਹੈ ਅਤੇ ਨਾਲ ਹੀ ਉਨ੍ਹਾਂ ਦੇ ਪਾਟਨਰਸ ਅਤੇ ਡਿਪੈਂਡੈਂਟ ਚਿਲਡਰਨ ਅਕਤੂਬਰ ਦੇ ਸ਼ੁਰੂ ਤੋਂ ਜਦੋਂ ਨਵੀਂ ਸ਼੍ਰੇਣੀ ਖੁੱਲ੍ਹਦੀ ਹੈ ਤਾਂ ਇਸ ਲਈ ਅਰਜ਼ੀ ਦੇ ਸਕਣਗੇ।
ਉਨ੍ਹਾਂ ਨੇ ਕਿਹਾ ਕਿ “ਇਨ੍ਹਾਂ ਵਿੱਚੋਂ ਬਹੁਤ ਸਾਰੇ ਵੀਜ਼ਾ ਧਾਰਕ ਅਤੇ ਉਨ੍ਹਾਂ ਦੇ ਪਰਿਵਾਰ ਨਿਊਜ਼ੀਲੈਂਡ ਵਿੱਚ ਸਾਲਾਂ ਤੋਂ ਰਹੇ ਹਨ ਅਤੇ ਉਨ੍ਹਾਂ ਨੇ ਇਸ ਉਮੀਦ ਦੇ ਨਾਲ ਇੱਥੇ ਜ਼ਿੰਦਗੀ ਬਤੀਤ ਕੀਤੀ ਹੈ ਕਿ ਉਹ ਨਿਊਜ਼ੀਲੈਂਡ ਵਿੱਚ ਲੰਬੇ ਸਮੇਂ ਲਈ ਰਹਿਣ ਦੇ ਯੋਗ ਹੋਣਗੇ। ਇਹ ਸਿਰਫ਼ ਉਚਿੱਤ ਹੈ ਕਿ ਇਨ੍ਹਾਂ ਵੀਜ਼ਾ ਧਾਰਕਾਂ ਨੂੰ ਇਸ ਦੇਸ਼ ਨਾਲ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਕੁਨੈਕਸ਼ਨਾਂ ਦੇ ਕਾਰਨ ਵਾਪਸ ਪਰਤਣਾ ਚਾਹੀਦਾ ਹੈ।
ਕ੍ਰਿਸ ਫਾਫੋਈ ਨੇ ਕਿਹਾ, “ਅਸੀਂ ਉਨ੍ਹਾਂ ਨੂੰ ਨਿਸਚਿਤਤਾ ਦੇਣ ਅਤੇ ਉਨ੍ਹਾਂ ਦਾ ਨਿਊਜ਼ੀਲੈਂਡ ‘ਚ ਵਾਪਸ ਪਰਤਣ ‘ਤੇ ਸਵਾਗਤ ਕਰਨ ਦੇ ਲਈ ਉਤਸੁਕ ਹਾਂ”। ਅੱਜ ਤੱਕ ਸਰਕਾਰ ਦੀ ਪ੍ਰਾਥਮਿਕਤਾ ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੀ ਵਾਪਸੀ ਦੀ ਸਹੂਲਤ ਰਹੀ ਹੈ, ਅਪ੍ਰੈਲ ਤੋਂ ਹੁਣ ਤੱਕ 40,000 ਤੋਂ ਵੱਧ ਨਿਊਜ਼ੀਲੈਂਡਰ ਘਰ ਵਾਪਸ ਆਏ ਹਨ। ਅਸੀਂ ਹੁਣ ਆਪਣੀ ਕੋਵਿਡ ਪ੍ਰਭਾਵਿਤ ਇਮੀਗ੍ਰੇਸ਼ਨ ਸੈਟਿੰਗਜ਼ ਵਿੱਚ ਤਬਦੀਲੀਆਂ ਕਰਨ ਦੇ ਯੋਗ ਹੋਣ ਲੱਗੇ ਹਾਂ। ਜੋ ਆਮ ਹਾਲਤਾਂ ਵਿੱਚ ਬਹੁਤ ਘੱਟ ਲੋਕਾਂ ਨੂੰ ਆਗਿਆ ਦੇਵੇਗਾ, ਜਿਨ੍ਹਾਂ ਨੂੰ ਅਜਿਹਾ ਕਰਨ ਲਈ ਨਿਊਜ਼ੀਲੈਂਡ ਆਉਣ ਦਾ ਅਧਿਕਾਰ ਸੀ। ਇਸ ਲਈ ਉਨ੍ਹਾਂ ਲੋਕਾਂ ਦੀ ਗਿਣਤੀ ਨੂੰ ਸੰਤੁਲਿਤ ਕਰਨ ਦੀ ਲੋੜ ਹੈ ਤਾਂ ਜੋ ਆਈਸੋਲੇਸ਼ਨ ਸਹੂਲਤਾਂ ਨੂੰ ਮੈਨੇਜ ਕੀਤਾ ਜਾ ਸਕੇ ਅਤੇ ਅਸੀਂ ਕੋਵਿਡ -19 ਨੂੰ ਕੰਟਰੋਲ ‘ਚ ਰੱਖ ਸਕੀਏ।
ਉਨ੍ਹਾਂ ਕਿਹਾ ਸਾਡੇ ਕੋਲ ਕਿਸੇ ਵੀ ਸਮੇਂ ਮੈਨੇਜਡ ਆਈਸੋਲੇਸ਼ਨ ਵਿੱਚ ਤਕਰੀਬਨ 7000 ਲੋਕਾਂ ਨਾਲ ਸਿੱਝਣ ਦੀ ਸਮਰੱਥਾ ਹੈ ਅਤੇ ਜੋ ਲੋਕ ਇਸ ਨਵੀਂ ਨਾਰਮਲ ਰੈਜ਼ੀਡੈਂਟ ਬਾਰਡਰ ਐਕਸੈਪਸ਼ਨ ਕੈਟਾਗਰੀ ਦੇ ਖ਼ਾਸ ਮਾਪਦੰਡ ਵਿੱਚ ਫਿਟ ਬਹਿੰਦੇ ਹਨ, ਹੁਣ ਵਾਪਸ ਪਰਤਣ ਵਾਲੇ ਸਿਟੀਜ਼ਨਸ ਅਤੇ ਪਰਮਾਨੈਂਟ ਰੈਜ਼ੀਡੈਂਟ ਦੇ ਨਾਲ ਸਾਡੇ ਸਿਸਟਮ ਵਿੱਚ ਮੈਨੇਜਡ ਹੋਣ ਦੇ ਯੋਗ ਹਨ।
ਕ੍ਰਿਸ ਫਾਫੋਈ ਨੇ ਕਿਹਾ ਕਿ, “ਮੈਨੇਜਡ ਆਈਸੋਲੇਸ਼ਨ ਵਿੱਚ ਪਰਤਣ ਵਾਲਿਆਂ ਦੇ ਪ੍ਰਵਾਹਾਂ ਦਾ ਪ੍ਰਬੰਧਨ ਕਰਨ ਲਈ, ਉਨ੍ਹਾਂ ਤੋਂ ਇਹ ਵੀ ਉਮੀਦ ਕੀਤੀ ਜਾਏਗੀ ਕਿ ਜਦੋਂ ਇਹ ਲਾਈਵ ਹੋ ਜਾਏ ਤਾਂ ਮੈਨੇਜਡ ਆਈਸੋਲੇਸ਼ਨ ਐਲੋਕੇਸ਼ਨ ਸਿਸਟਮ ਦੀ ਵਰਤੋਂ ਕੀਤੀ ਜਾਏਗੀ।
ਸਰਕਾਰ ਨੂੰ ਉਮੀਦ ਹੈ ਕਿ ਲਗਭਗ 850 ਵੀਜ਼ਾ ਧਾਰਕ ਇਸ ਸ਼੍ਰੇਣੀ ਲਈ ਯੋਗ ਹੋ ਸਕਦੇ ਹਨ ਅਤੇ ਉਹ ਇਸ ਗਿਣਤੀ ਦੀ ਨਿਗਰਾਨੀ ਕਰੇਗੀ। ਨਵੀਂ ਬਾਰਡਰ ਐਕਸੈਪਸ਼ਨ ਨੀਤੀ ਹੇਠ ਵਿਚਾਰੇ ਜਾਣ ਲਈ ਵੀਜ਼ਾ ਧਾਰਕਾਂ ਨੂੰ ਨਿਊਜ਼ੀਲੈਂਡ ਨਾਲ ਮਜ਼ਬੂਤ ਅਤੇ ਚੱਲ ਰਹੇ ਸੰਪਰਕ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ ਇੱਥੇ ਲੰਬੇ ਸਮੇਂ ਲਈ ਰਹਿਣ ਦੀਆਂ ਸੰਭਾਵਨਾਵਾਂ ਵਾਸਤੇ ਲਾਜ਼ਮੀ ਹੈ ਕਿ :-

Still hold their job in New Zealand, or continue to operate a business in New Zealand

Hold either a work to residence visa, or an essential skills visa that is not subject to the stand-down period, or an entrepreneur visa

Have departed New Zealand on or after 1 December 2019

Have lived in New Zealand for at least two years, or, if living in New Zealand for at least one year, have one of the following:

An entrepreneur work visa and operating a business in New Zealand (and operated it before departing New Zealand)

Their dependent children with them in New Zealand (for at least six months)

Parents or adult siblings who are ordinarily resident in New Zealand

Submitted an application for residence by 31 July 2020

Have held a visa at the time of departing that does not expire before the end of 2020, or, if expiring before that date, have applied for a further visa by 10 August 2020.