ਆਸਕਰਜ਼ ਐਵਾਰਡਜ਼: ਕੀਵੀ ਜੇਨ ਕੈਂਪੀਅਨ ਨੇ ਬੈੱਸਟ ਡਾਇਰੈਕਟਰ ਦਾ ਐਵਾਰਡ ਜਿੱਤ ਕੇ ਇਤਿਹਾਸ ਰਚਿਆ

ਲਾਸ ਏਂਜਲਜ਼, 31 ਮਾਰਚ – ਇੱਥੇ ਨਿਊਜ਼ੀਲੈਂਡ ਦੀ ਡਾਇਰੈਕਟਰ ਜੇਨ ਕੈਂਪੀਅਨ (67) ਨੇ 28 ਮਾਰਚ ਨੂੰ ਆਯੋਜਿਤ ਹੋਏ 94ਵੇਂ ਅਕੈਡਮੀ ਐਵਾਰਡਸ ਸਮਾਰੋਹ ‘ਚ ਬੈੱਸਟ ਡਾਇਰੈਕਟਰ ਦਾ ਐਵਾਰਡ ਜਿੱਤ ਕੇ ਇਤਿਹਾਸ ਰਚ ਦਿੱਤਾ।
ਕੀਵੀ ਡਾਇਰੈਕਟਰ ਕੈਂਪੀਅਨ ਦੀ ਨਿਊਜ਼ੀਲੈਂਡ-ਨਿਰਮਿਤ ਫਿਲਮ ‘ਦਿ ਪਾਵਰ ਆਫ਼ ਦਿ ਡੌਗ’ ਕੁੱਲ 12 ਨਾਮਜ਼ਦਗੀਆਂ ਦੇ ਨਾਲ 2022 ਦੇ ਆਸਕਰ ਵਿੱਚ ਸਭ ਤੋਂ ਬੈੱਸਟ ਪਿਕਚਰ ਅਤੇ ਬੈੱਸਟ ਡਾਇਰੈਕਟਰ ਪੁਰਸਕਾਰਾਂ ਲਈ ਸਭ ਤੋਂ ਅੱਗੇ ਸੀ। ਉਹ ਪਹਿਲੀ ਔਰਤ ਹੈ ਜਿਸ ਨੂੰ ਦੋ ਵਾਰ ਬੈੱਸਟ ਡਾਇਰੈਕਟਰ ਲਈ ਨਾਮਜ਼ਦ ਕੀਤਾ ਗਿਆ ਹੈ।
ਕੀਵੀ ਡਾਇਰੈਕਟਰ ਕੈਂਪੀਅਨ ਨੇ ਆਪਣਾ ਸਵੀਕ੍ਰਿਤੀ ਭਾਸ਼ਣ ਮਾਓਰੀ ਭਾਸ਼ਾ (te reo Maoir) ਵਿੱਚ ਸ਼ੁਰੂ ਕੀਤਾ ਅਤੇ ਨਿਊਜ਼ੀਲੈਂਡ ਤੋਂ ਦੇਖ ਰਹੇ ਲੋਕਾਂ ਨੂੰ ਸੰਬੋਧਨ ਕੀਤਾ।
ਇਹ ਲਗਾਤਾਰ ਦੂਜਾ ਸਾਲ ਹੈ ਕਿ ਕੀਵੀ ਫ਼ਿਲਮਸਾਜ਼ ਨੇ ਮਹਿਲਾ ਦੇ ਤੌਰ ‘ਤੇ ਬੈੱਸਟ ਡਾਇਰੈਕਟਰ ਦਾ ਐਵਾਰਡ ਜਿੱਤਿਆ ਹੈ, ਜਦੋਂ ਕਿ ਪਿਛਲੇ ਸਾਲ ਚੀਨ ਦੀ ਮਹਿਲਾ ਡਾਇਰੈਕਟਰ ਕਲੋਏ ਝਾਓ ਨੇ ਫਿਲਮ ‘ਨੋਮੈਡਲੈਂਡ’ ਲਈ ਇਹ ਐਵਾਰਡ ਜਿੱਤਿਆ ਸੀ। ਕੀਵੀ ਡਾਇਰੈਕਟਰ ਕੈਂਪੀਅਨ ਇਸ ਵਰਗ ਵਿੱਚ ਇਹ ਐਵਾਰਡ ਜਿੱਤਣ ਵਾਲੀ ਤੀਜੀ ਮਹਿਲਾ ਹੈ।
ਫਿਲਮ ‘ਦਿ ਪਾਵਰ ਆਫ਼ ਦਿ ਡੌਗ’ ਵਿੱਚ ਬੈਨੇਡਿਕਟ ਕੰਬਰਬੈਚ, ਕਰਸਟਨ ਡਨਸਟ, ਜੇਸੀ ਪਲੇਮੰਸ ਅਤੇ ਕੋਡੀ ਸਮਿਟ-ਮੈਕਫੀ ਅਦਾਕਾਰ ਹਨ। ਅਮੀਰ ਰੇਂਚਰ ਭਰਾਵਾਂ ਬਾਰੇ ਥਾਮਸ ਸੇਵੇਜ ਦੇ 1967 ਦੇ ਨਾਵਲ ‘ਤੇ ਅਧਾਰਿਤ ਹੈ ਅਤੇ 1925 ਵਿੱਚ ਮੋਂਟਾਨਾ ਵਿੱਚ ਸਥਾਪਿਤ ਹੈ। ਕੈਂਪੀਅਨ ਨੇ ਵੈਸਟ ਸਾਈਡ ਸਟੋਰੀ ਦੇ ਰੀਮੇਕ ਲਈ ਸਟੀਵਨ ਸਪੀਲਬਰਗ ਨੂੰ ਸ਼ਾਮਲ ਕਰਨ ਵਾਲੇ ਖੇਤਰ ‘ਤੇ ਜਿੱਤ ਪ੍ਰਾਪਤ ਕੀਤੀ।