ਆਸਕਰ ਐਵਾਰਡ 2023: ‘ਛੇਲੋ ਸ਼ੋਅ’, ‘ਦਿ ਕਸ਼ਮੀਰ ਫਾਈਲਜ਼’ ਅਤੇ ‘ਕਾਂਤਾਰਾ’ ਖੁੰਝੀਆਂ, ਹੁਣ ਦੌੜ ‘ਚ ਭਾਰਤੀ 3 ਫ਼ਿਲਮਾਂ

ਲਾਸ ਐਂਜਲਸ, 24 ਜਨਵਰੀ – ਇਸ ਵਾਰ ਦਾ ਆਸਕਰ ਭਾਰਤ ਲਈ ਬਹੁਤ ਖ਼ਾਸ ਹੈ, ਕਿਉਂਕਿ ਦੇਸ਼ ਤੋਂ ਤਿੰਨ ਫ਼ਿਲਮਾਂ ਦੀਆਂ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਹਾਲਾਂਕਿ ‘ਛੇਲੋ ਸ਼ੋਅ’, ‘ਕਾਂਤਾਰਾ’ ਅਤੇ ‘ਦਿ ਕਸ਼ਮੀਰ ਫਾਈਲਜ਼’ ਫ਼ਿਲਮਾਂ ਫਾਈਨਲ ਨਾਮਜ਼ਦਗੀ ਸੂਚੀ ‘ਚ ਜਗ੍ਹਾ ਨਹੀਂ ਬਣਾ ਸਕੀਆਂ ਹਨ।
95ਵੇਂ ਅਕੈਡਮੀ ਐਵਾਰਡਸ ਲਈ ਅੰਤਿਮ ਨਾਮਜ਼ਦਗੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਆਸਕਰ 2023 ਵਿੱਚ ਭਾਰਤ ਦੀਆਂ ਤਿੰਨ ਫ਼ਿਲਮਾਂ ਹਨ। ਹਾਲਾਂਕਿ ‘ਛੇਲੋ ਸ਼ੋਅ’, ‘ਦਿ ਕਸ਼ਮੀਰ ਫਾਈਲਜ਼’, ‘ਕਾਂਤਾਰਾ’ ਅਤੇ ‘ਗੰਗੂਬਾਈ ਕਾਠੀਆਵਾੜੀ’ ਨੂੰ ਝਟਕਾ ਲੱਗਾ ਹੈ। ਇਹ ਸਾਰੀਆਂ ਫ਼ਿਲਮਾਂ ਬੈੱਸਟ ਪਿਕਚਰ ਦੀ ਸ਼੍ਰੇਣੀ ‘ਚ ਆਸਕਰ ਜਿੱਤਣ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਹਾਲਾਂਕਿ, ਆਰ.ਆਰ.ਆਰ ਦਾ ਗੀਤ ‘ਨਾਟੂ ਨਾਟੂ’ ਬੈੱਸਟ ਓਰਿਜਨਲ ਗੀਤ ‘ਚ ਨਾਮਜ਼ਦ ਹੋਇਆ ਹੈ। ਇਸ ਦੇ ਨਾਲ ਹੀ ਦੋ ਦਸਤਾਵੇਜ਼ੀ ਫ਼ਿਲਮਾਂ ‘ਦਿ ਐਲੀਫੈਂਟ ਵਿਸਪਰਸ’ ਅਤੇ ‘ਆਲ ਦੈਟ ਬ੍ਰੀਥਸ’ ਵੀ ਇਸ ਸੂਚੀ ‘ਚ ਜਗ੍ਹਾ ਬਣਾ ਚੁੱਕੀਆਂ ਹਨ। ਕੁੱਲ ਮਿਲਾ ਕੇ ਹੁਣ ਭਾਰਤ ਦੀਆਂ ਤਿੰਨ ਫ਼ਿਲਮਾਂ ਆਸਕਰ ਐਵਾਰਡ ਜਿੱਤਣ ਦੀ ਦੌੜ ਵਿੱਚ ਰਹਿ ਗਈਆਂ ਹਨ।
ਆਸਕਰ ਐਵਾਰਡ 2023 ਫਾਈਨਲ ਨਾਮਜ਼ਦਗੀਆਂ ਦੀ ਪੂਰੀ ਸੂਚੀ ਪੜ੍ਹਨ ਤੋਂ ਪਹਿਲਾਂ, ਜਾਣੋ ਕਿ ਕਿਹੜੀਆਂ ਭਾਰਤੀ ਫ਼ਿਲਮਾਂ ਬਾਹਰ ਹੋ ਗਈਆਂ ਹਨ। ਇਸ ‘ਚ ਸੰਜੇ ਲੀਲਾ ਭੰਸਾਲੀ ਦੀ ‘ਗੰਗੂਬਾਈ ਕਾਠੀਆਵਾੜੀ’ ਵੀ ਸ਼ਾਮਲ ਹੈ। ਵਿਵੇਕ ਅਗਨੀਹੋਤਰੀ ਦੀ ‘ਦਿ ਕਸ਼ਮੀਰ ਫਾਈਲਜ਼’ ਵੀ ਬਾਹਰ ਹੈ। ਰਿਸ਼ਭ ਸ਼ੈੱਟੀ ਦੀ ਕੰਨੜ ਫਿਲਮ ‘ਕਾਂਤਾਰਾ’ ਦੀ ਉਮੀਦ ਵੀ ਖ਼ਤਮ ਹੋ ਗਈ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਐੱਸਐੱਸ ਰਾਜਾਮੌਲੀ ਦੀ ‘ਆਰਆਰਆਰ’ ਨੂੰ ਵੀ ਇੱਕ ਸ਼੍ਰੇਣੀ ਵਿੱਚ ਝਟਕਾ ਲੱਗਾ ਹੈ।
‘ਦਿ ਲਾਸਟ ਫਿਲਮ ਸ਼ੋਅ’ ਆਉਟ ਹੈ
ਭਾਰਤ ਦੀ ਅਧਿਕਾਰਤ ਐਂਟਰੀ ਸ਼ੇਲੋ ਸ਼ੋਅ (ਦਿ ਲਾਸਟ ਫਿਲਮ ਸ਼ੋਅ) ਨੂੰ ਸਰਬੋਤਮ ਵਿਦੇਸ਼ੀ ਫਿਲਮ ਸ਼੍ਰੇਣੀ ਵਿੱਚ ਸ਼ਾਰਟਲਿਸਟ ਕੀਤਾ ਗਿਆ ਸੀ, ਪਰ ਅੰਤਿਮ ਨਾਮਜ਼ਦਗੀਆਂ ਵਿੱਚ ਉਹ ਬਾਹਰ ਹੋ ਗਿਆ। ਇਹ ਅਰਜਨਟੀਨਾ, 1985 ਦੁਆਰਾ ਹਰਾਇਆ ਗਿਆ ਹੈ। ਇਸ ਫਿਲਮ ਨੇ ਭਾਰਤੀ ਫਿਲਮ ‘ਆਰਆਰਆਰ’ ਨੂੰ ਗੋਲਡਨ ਗਲੋਬ ਐਵਾਰਡ ਵਿੱਚ ਨਾਨ-ਇੰਗਲਿਸ਼ ਲੈਂਗੂਏਜ ਕੈਟਾਗਰੀ ਵਿੱਚ ਬੈੱਸਟ ਪਿਕਚਰ ਦੇ ਲਈ ਵੀ ਹਰਾਇਆ ਸੀ।