ਆਸਟਰੇਲੀਆ ਨੇ ਭਾਰਤ ਨੂੰ ਹਰਾ 5ਵੀਂ ਵਾਰ ਟੀ-20 ਵਰਲਡ ਕੱਪ ਦਾ ਖ਼ਿਤਾਬੀ ‘ਤੇ ਕਬਜ਼ਾ ਕੀਤਾ

ਮੈਲਬਰਨ, 9 ਮਾਰਚ – ਭਾਰਤੀ ਮਹਿਲਾ ਟੀਮ ਦਾ ਪਹਿਲੀ ਵਾਰ ਆਈਸੀਸੀ ਟੀ-20 ਵਰਲਡ ਕੱਪ ਦਾ ਖ਼ਿਤਾਬ ਜਿੱਤਣ ਦਾ ਸੁਫ਼ਨਾ ਆਸਟਰੇਲੀਆ ਨੇ ਤੋੜ ਦਿੱਤਾ। ਮੇਜ਼ਬਾਨ ਆਸਟਰੇਲੀਆ ਦੀ ਟੀਮ ਨੇ ਇੱਥੇ 8 ਮਾਰਚ ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਭਾਰਤ ਨੂੰ 85 ਦੌੜਾਂ ਨਾਲ ਹਾਰ ਦਿੱਤੀ। ਫਾਈਨਲ ਮੈਚ ਨੂੰ ਆਸਟਰੇਲੀਆ ਦੀ ਬੇਥ ਮੂਨੀ ਅਤੇ ਐਲੀਸਾ ਹੀਲੀ ਦੀ ਬੱਲੇਬਾਜ਼ੀ ਨੇ ਕਾਫ਼ੀ ਹੱਦ ਤੱਕ ਇੱਕ ਪਾਸੜ ਬਣਾ ਦਿੱਤਾ ਸੀ। ਦੋਵਾਂ ਦੇ ਅਰਧ ਸੈਂਕੜੇ ਦੀ ਬਦੌਲਤ ਮੇਜ਼ਬਾਨ ਟੀਮ ਨੇ 4 ਵਿਕਟਾਂ ਉੱਤੇ 184 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਅਤੇ ਆਸਟਰੇਲੀਆ ਦੀ ਗੇਂਦਬਾਜ਼ਾਂ ਨੇ ਪਹਿਲੀ ਵਾਰ ਫਾਈਨਲ ਖੇਡ ਰਹੀ ਭਾਰਤੀ ਟੀਮ ਨੂੰ 99 ਦੌੜਾਂ ਉੱਤੇ ਆਊਟ ਕਰਕੇ ਉਸ ਦੇ ਖ਼ਿਤਾਬੀ ਜਿੱਤਣ ਦੇ ਸੁਪਨੇ ਨੂੰ ਤੋਂ ਦਿੱਤਾ। ਇਹ ੫ਵਾਂ ਮੌਕਾ ਸੀ ਜਦੋਂ ਆਸਟਰੇਲੀਆ ਨੇ ਇਸ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਮ ਕੀਤਾ। ਹੀਲੀ ਨੂੰ ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਲਈ ‘ਪਲੇਅਰ ਆਫ਼ ਦਿ ਮੈਚ’ ਦਾ ਖ਼ਿਤਾਬ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਉਨ੍ਹਾਂ ਦੀ ਜੋੜੀਦਾਰ ਬੇਥ ਮੂਨੀ ਨੂੰ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਖੇਡ ਲਈ ‘ਪਲੇਅਰ ਆਫ਼ ਟੂਰਨਾਮੈਂਟ’ ਐਲਾਨਿਆ ਗਿਆ।
ਆਸਟਰੇਲੀਆਈ ਮਹਿਲਾ ਟੀਮ ਨੇ ਇਸ ਟੂਰਨਾਮੈਂਟ ਦਾ ਖ਼ਿਤਾਬ ਪਹਿਲੀ ਵਾਰ 2010 ਵਿੱਚ ਜਿੱਤਿਆ ਸੀ। ਇਸ ਦੇ ਬਾਅਦ ਉਸ ਨੇ 2012, 2014, 2018 ਅਤੇ ਫਿਰ 2020 ਵਿੱਚ ਖ਼ਿਤਾਬੀ ਪੰਜ ਜੜ ਦਿੱਤਾ। ਉਸ ਦੇ ਨਾਮ ਸਭ ਤੋਂ ਜ਼ਿਆਦਾ ਖ਼ਿਤਾਬ ਜਿੱਤਣ ਦਾ ਰਿਕਾਰਡ ਹੈ।
ਕਪਤਾਨ ਮੇਗ ਲੈਨਿੰਗ ਦੀ ਅਗੁਆਈ ਵਾਲੀ ਟੀਮ ਆਸਟਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਸਲਾਮੀ ਬੱਲੇਬਾਜ਼ ਬੇਥ ਮੂਨੀ ਅਤੇ ਐਲੀਸਾ ਹੀਲੀ ਨੇ 11.5 ਓਵਰ ਵਿੱਚ ਪਹਿਲੀ ਵਿਕਟ ਲਈ 115 ਦੌੜ ਦੀ ਸਾਂਝੇਦਾਰੀ ਕਰ ਆਸਟਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਕਰਵਾਈ। ਸਲਾਮੀ ਬੱਲੇਬਾਜ਼ ਮੂਨੀ ਅਤੇ ਹੀਲੀ ਨੇ ਸ਼ੁਰੂਆਤ ਵਿੱਚ ਮਿਲੇ ਜੀਵਨਦਾਨ ਦਾ ਫ਼ਾਇਦਾ ਚੁੱਕਦੇ ਹੋਏ ਅਰਧ ਸੈਂਕੜਿਆਂ ਦੀ ਪਾਰੀਆਂ ਖੇਡੀ ਅਤੇ ਆਸਟਰੇਲੀਆ ਨੂੰ ਭਾਰਤ ਦੇ ਖ਼ਿਲਾਫ਼ 4 ਵਿਕਟ ਉੱਤੇ 184 ਦੌੜਾਂ ਦਾ ਚੁਣੋਤੀ ਭਰਪੂਰ ਸਕੋਰ ਬਣਾਉਣ ਵਿੱਚ ਮਦਦ ਕੀਤੀ। ਮੂਨੀ ਨੇ 54 ਗੇਂਦਾਂ ਵਿੱਚ ਨਾਬਾਦ 78 ਦੌੜਾਂ ਦੀ ਪਾਰੀ ਖੇਡੀ ਜਿਸ ਵਿੱਚ 10 ਚੌਕੇ ਸ਼ਾਮਿਲ ਹਨ ਅਤੇ ਹੀਲੀ ਨੇ 39 ਗੇਂਦ ‘ਚ 75 ਦੌੜਾਂ ਦੀ ਪਾਰੀ ਖੇਡੀ, ਜਿਸ ‘ਚ 7 ਚੌਕੇ ਅਤੇ 5 ਛੱਕੇ ਜਮਾਏ ।
ਹੀਲੀ ਦੇ ਆਊਟ ਹੋਣ ਤੋਂ ਮੂਨੀ ਨੇ ਜ਼ਿੰਮੇਦਾਰੀ ਨਾਲ ਖੇਡਦੇ ਹੋਏ ਕਪਤਾਨ ਲੈਨਿੰਗ ਦੇ ਨਾਲ ਮਿਲ ਕੇ 39 ਦੌੜਾਂ ਜੋੜੀਆਂ। ਪਰ ਕਪਤਾਨ ਲੈਨਿੰਗ 16 ਦੌੜਾਂ ਬਣਾ ਕੇ ਆਊਟ ਹੋ ਗਈ। ਇਨ੍ਹਾਂ ਤੋਂ ਇਲਾਵਾ ਐਸ਼ਲੇਅ ਗਾਰਡਨਰ 2, ਰਾਸ਼ੇਲ ਹੇਨੇਸ ਨੇ 4 ਅਤੇ ਨਿਕੋਲਾ ਕਾਰੇ 5 ਦੌੜਾਂ ਦੇ ਨਾਲ ਨਾਬਾਦ ਰਹੀ। ਭਾਰਤ  ਵੱਲੋਂ ਸਪਿਨਰ ਲੌਅ ਨੇ 2 ਵਿਕਟ,  ਰਾਧਾ ਯਾਦਵ ਅਤੇ ਪੂਨਮ ਯਾਦਵ ਨੇ 1-1 ਵਿਕਟ ਲਿਆ।
ਆਸਟਰੇਲੀਆ ਵੱਲੋਂ 185 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਦੇ 18 ਦੌੜਾਂ ਉੱਤੇ 3 ਅਹਿਮ ਵਿਕਟ ਡਿੱਗ ਗਏ।  ਬੇਜੋੜ ਫ਼ਾਰਮ ਵਿੱਚ ਚੱਲ ਰਹੀ ਸ਼ੇਫਾਲੀ ਵਰਮਾ (2), ਹੈਲਮਟ ਉੱਤੇ ਗੇਂਦ ਲੱਗਣ ਦੀ ਵਜ੍ਹਾ ਨਾਲ ਤਾਨੀਆ ਭਾਟੀਆ ਰਿਟਾਇਰਡ ਹਰਟ ਹੋਈ, ਜੇਮਿਮਾ ਰੌਡਰਿਗਜ਼ (0), ਸਿਮਰਤੀ ਮੰਧਾਨਾ (11) ਦੌੜਾਂ ਬਣਾ ਕੇ ਆਊਟ ਹੋ ਗਈਆਂ
ਭਾਰਤੀ ਟੀਮ ਨੂੰ ਆਪਣੀ ਕਪਤਾਨ ਹਰਮਨਪ੍ਰੀਤ ਕੌਰ ਤੋਂ ਉਸ ਦੇ ਬ੍ਰਥੱਡੇ ਵਾਲੇ ਦਿਨੇ ਕੁੱਝ ਖ਼ਾਸ ਕਰਨ ਦੀ ਆਸ ਸੀ, ਪਰ ਉਹ 7 ਗੇਂਦਾਂ ਉੱਤੇ 4 ਦੌੜਾਂ ਹੀ ਬਣਾ ਸਕੀ। ਭਾਰਤ ਲਈ ਸਭ ਤੋਂ ਵੱਧ ਦੌੜਾਂ ਦੀਪਤੀ ਸ਼ਰਮਾ 33, ਵੇਦਾ ਕ੍ਰਿਸ਼ਣਮੂਰਤੀ 19 ਅਤੇ ਰਿਚਾ ਘੋਸ਼ ਨੇ 18 ਦੌੜਾਂ ਬਣਾਈਆਂ, ਇਸ ਦੇ ਬਾਅਦ ਸ਼ਿਖਾ ਪੰਡਿਤ (2), ਰਾਧਾ ਯਾਦਵ (1), ਪੂਨਮ ਯਾਦਵ (1) ਅਤੇ ਰਾਜੇਸ਼ਵਰੀ ਗਾਇਕਵਾਰਡ (1) ਆਊਟ ਹੋ ਗਈਆਂ। ਆਸਟਰੇਲੀਆ ਗੇਂਦਬਾਜ਼ ਮੇਗਨ ਸਕਟ ਨੇ ਸਭ ਤੋਂ ਜ਼ਿਆਦਾ 4, ਜਦੋਂ ਕਿ ਜੇਸ ਜੋਨਾਸਨ ਨੇ 3 ਅਤੇ ਸੋਫੀ ਮੋਲੀਨੇਕਸ, ਡਾਲੀਸਾ ਕਿਮਿੰਸ ਤੇ ਨਿਕੋਲ ਕੈਰੀ ਨੇ 1-1 ਵਿਕਟ ਲਿਆ।