“ਆਸ” ਤੇ “ਵਿਸ਼ਵਾਸ”

ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
Mobil:+91 94785 61356, E-mail: sk5001189@gmail.com

ਸਾਡੀ ਜ਼ਿੰਦਗੀ ਭਾਵਨਾਵਾਂ, ਉਮੀਦਾਂ, ਯਕੀਨ, ਹੌਸਲੇ ਅਤੇ ਆਪਸੀ ਸਮਾਯੋਜਨ ‘ਤੇ ਆਧਾਰਿਤ ਹੈ। ਹਰ ਇਨਸਾਨ ਦੀਆਂ ਇਹ ਆਸਾਂ ਤੇ ਭਾਵਨਾਵਾਂ ਵੱਖੋ-ਵੱਖਰੀਆਂ ਹੋ ਸਕਦੀਆਂ ਹਨ, ਜੋ ਕਿ ਉਸ ਦੀ ਘਰੇਲੂ ਸਥਿਤੀ, ਪਿਛੋਕੜ, ਪੇਸ਼ੇ, ਸਮਾਜਿਕ ਰੁਤਬੇ ਆਦਿ ‘ਤੇ ਅਕਸਰ ਨਿਰਭਰ ਹੁੰਦੀਆਂ ਹਨ। ਇਹ ਦੁਨੀਆ ਵੀ ਆਸ ਅਤੇ ਵਿਸ਼ਵਾਸ ‘ਤੇ ਚੱਲੀ ਹੋਈ ਹੈ। ਇਨ੍ਹਾਂ ਦੋਵਾਂ ਭਾਵਨਾਵਾਂ ਤੋਂ ਬਿਨਾਂ ਮਾਨਵਤਾ, ਸਮਾਯੋਜਨ, ਸੰਸਾਰਿਕ ਕਾਰਜ ਅਤੇ ਸਾਡੇ ਜੀਵਨ ਵਿੱਚ ਖੜੋਤ ਆ ਸਕਦੀ ਹੈ। ਇਸ ਲਈ ਹਰ ਇੱਕ ਪ੍ਰਾਣੀ ਨੂੰ ਜੀਵਨ ਵਿੱਚ ਆਸ – ਉਮੀਦ ਦੀ ਕਿਰਨ ਜ਼ਰੂਰ ਜਗਾਈ ਰੱਖਣੀ ਚਾਹੀਦੀ ਹੈ, ਨਹੀਂ ਤਾਂ ਜੀਵਨ ਜਿਊਣ ਦੀ ਸਾਰਥਿਕਤਾ ਹੀ ਸ਼ਾਇਦ ਖ਼ਤਮ ਹੋ ਜਾਵੇਗੀ। ਇਸੇ ਤਰ੍ਹਾਂ ਵਿਸ਼ਵਾਸ ਵੀ ਇਨਸਾਨੀਅਤ, ਅਪਣੱਤ, ਜੀਵਨ ਤੇ ਸਮਾਯੋਜਨ ਦਾ ਧੁਰਾ ਹੈ। ਸਾਨੂੰ ਸਹੀ ਇਨਸਾਨ/ਪ੍ਰਸਥਿਤੀ ‘ਤੇ ਜ਼ਰੂਰ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ਦੇ ਸਾਡੇ ਪ੍ਰਤੀ ਬਣੇ ਵਿਸ਼ਵਾਸ ‘ਤੇ ਜ਼ਰੂਰ ਖਰੇ ਉੱਤਰਨਾ ਚਾਹੀਦਾ ਹੈ। ਕਦੇ ਵੀ ਕਿਸੇ ਦੇ ਕੀਤੇ, ਸਮਝੇ ਤੇ ਸਾਡੇ ਉੱਤੇ ਰੱਖੇ ਵਿਸ਼ਵਾਸ ਨੂੰ ਤੋੜ ਕੇ ਵਿਸ਼ਵਾਸਹੀਣਤਾ ਦੀ ਭਾਵਨਾ ਨਹੀਂ ਜਗਾਉਣੀ ਚਾਹੀਦੀ, ਕਿਉਂਕਿ ਇਹ ਕਿਸੇ ਦੇ ਜੀਵਨ ਨੂੰ ਨਕਾਰਾਤਮਕਤਾ ਵੱਲ ਲੈ ਜਾਂਦੀ ਹੈ। ਆਸ ਤੇ ਵਿਸ਼ਵਾਸ ਜ਼ਰੂਰ ਰੱਖੋ ਤੇ ਨਿਭਾਓ , ਪਰ ਨਾਲ ਹੀ ਕਿਸੇ ਦੀ ਆਸ ਜਾਂ ਕਿਸੇ ਦੇ ਵਿਸ਼ਵਾਸ ਦਾ ਮਜ਼ਾਕ ਨਾ ਉਡਾਓ, ਨਾ ਹੀ ਆਸ ਬੁਝਾਓ, ਕਿਉਂਕਿ ਜੀਵਨ ਦਾ ਧੁਰਾ ਹੈ ਇਹ “ਆਸ” ਤੇ “ਵਿਸ਼ਵਾਸ”।
“ਆਸ ਤੇ ਵਿਸ਼ਵਾਸ,
ਜੇ ਨਾ ਹੋਵਣ ਜੀਵਨ ਵਿੱਚ,
ਤਾਂ ਜੀਵਨ ਹੋ ਜਾਂਦਾ ਹੈ ਨਿਰਾਸ਼,
ਜੋ ਲਿਆਉਂਦਾ ਹੈ
ਜੀਵਨ ਵਿੱਚ ਵਿਨਾਸ਼,
ਇਸ ਲਈ ਜੀਵਨ ਵਿੱਚ,
ਜਗਾਈ ਤੇ ਬਣਾਈ ਰੱਖੋ ਹਮੇਸ਼ਾ ਹਮੇਸ਼ਾ ਹਮੇਸ਼ਾ,
ਆਸ ਤੇ ਵਿਸ਼ਵਾਸ”।