ਇਨਸਾਨੀਅਤ ਦਾ ਤਿਓਹਾਰ ….

ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਪ੍ਰਸਿੱਧ ਲੇਖਕ ( ਸ਼੍ਰੀ ਅਨੰਦਪੁਰ ਸਾਹਿਬ )
( ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ)
9478561356

ਖੂਬ ਬੰਬ – ਪਟਾਖੇ ਚਲਾ ਕੇ
ਜਾਂ ਫਿਰ ਮਰਜੀ ਦਾ ਪੀ – ਖਾ ਕੇ ,
ਕੁਝ ਥਾਵਾਂ ‘ਤੇ ਘੁੰਮ – ਫਿਰ ਆ ਕੇ
ਤੇ ਆਪਣੇ ਲਈ ਹੀ ਸਭ ਕੁਝ ਬਣਾ ਕੇ ,
ਇਨਸਾਨੀਅਤ ਦੇ ਤਿਓਹਾਰ ਨਹੀਂ ਮਨਾ ਹੁੰਦੇ ,
ਮਾਨਵਤਾ ਦੇ ਦੀਪਕ ਨਹੀਂ ਜਗਾ ਹੁੰਦੇ ।
ਪਰਉਪਕਾਰ ਤੇ ਪਿਆਰ ਨਾਲ਼
ਲੋੜਵੰਦ ਤੇ ਲਾਚਾਰ ਨਾਲ਼ ,
ਦੁੱਖ – ਦਰਦ ਵੰਡਾ ਕੇ ,
ਦੂਸਰਿਆਂ ਦੇ ਗਮ ਆਪਣੇ ਪਿੰਡੇ ‘ਤੇ ਹੰਢਾ ਕੇ ,
ਕਿਸੇ ਦਾ ਦੁੱਖ ਆਪਣੇ ਗਲ਼ ਪਾ ਕੇ ,
ਮਾਨਵਤਾ ਦੀ ਅਲਖ ਜਗਾ ਹੁੰਦੀ ,
ਇਨਸਾਨੀਅਤ ਦੀ ਭਾਵਨਾ ਅਪਣਾ ਹੁੰਦੀ ।
ਮੈਂ ਤੇ ਮੇਰਾ ਕਰ – ਕਰ ਕੇ ,
ਕੇਵਲ ਆਪਣੇ ਤੇ ਆਪਣਿਆਂ ਲਈ ਹੀ ਮਰ – ਮਰ ਕੇ ,
ਇਨਸਾਨੀਅਤ ਨਹੀਂ ਨਿਭਾਅ ਹੁੰਦੀ ,
ਮਾਨਵਤਾ ਦੀ ਅਲਖ ਨਹੀਂ ਜਗਾ ਹੁੰਦੀ ।
ਗੱਲਾਂ ਕਰਨੀਆਂ ਤੇ ਲਿਖਣੀਆਂ
ਬਹੁਤ ਸੌਖੀਆਂ ‘ ਧਰਮਾਣੀ ‘ ,
ਪਰ ਦੂਸਰੇ ਦੀ ਜ਼ਿੰਮੇਵਾਰੀ ਤੇ ਮਜ਼ਬੂਰੀ
ਆਪਣੇ ਸਿਰ ‘ਤੇ ਹਰ ਕਿਸੇ ਤੋਂ ਨਹੀਂ ਪੁਗਾ ਹੁੰਦੀ ,
ਹਰ ਕਿਸੇ ਤੋਂ ਇਨਸਾਨੀਅਤ ਨਹੀਂ ਨਿਭਾਅ ਹੁੰਦੀ ;
ਹਰ ਕਿਸੇ ਤੋਂ ਇਨਸਾਨੀਅਤ ਨਹੀਂ ਨਿਭਾਅ ਹੁੰਦੀ।