ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਸਾਲਾਨਾ ਤੀਆਂ ਦਾ ਮੇਲਾ ਐਲਕ ਗਰੋਵ ਪਾਰਕ ਵਿਖੇ ਮਨਾਇਆ ਗਿਆ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਸਾਲਾਨਾ ਤੀਆਂ ਦਾ ਮੇਲਾ ਐਲਕ ਗਰੋਵ ਪਾਰਕ ਵਿਖੇ ਮਨਾਇਆ ਗਿਆ। ਇਸ ਦੌਰਾਨ ਹਜ਼ਾਰਾਂ ਔਰਤਾਂ ਦੀ ਸ਼ਮੂਲੀਅਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਪੰਜਾਬ ਵਾਂਗ ਦਰੱਖਤਾਂ ਦੀ ਛਾਂ ਹੇਠ ਮਨਾਈਆਂ ਗਈਆਂ ਇਨ੍ਹਾਂ ਤੀਆਂ ਵਿੱਚ ਨਿੱਕੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਨੇ 6 ਘੰਟੇ ਚੱਲੇ ਇਸ ਮੇਲੇ ਵਿੱਚ ਸਟੇਜ ਤੋਂ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਵਾਰ ਸਟੇਜ ਨੂੰ ਖ਼ਾਸ ਤੌਰ ‘ਤੇ ਸਜਾਇਆ ਗਿਆ ਸੀ। ‘ਤੀਆਂ ਤੀਜ ਦੀਆਂ’ ਦੇ ਨਾਂ ਹੇਠ ਹੋਏ ਇਸ ਮੇਲੇ ਵਿੱਚ ਸਭ ਤੋਂ ਪਹਿਲਾਂ ਸਿੱਠਣੀਆਂ, ਸੁਹਾਗ, ਬੋਲੀਆਂ, ਘੋੜੀਆਂ ਅਤੇ ਟੱਪੇ ਗਾਏ ਗਏ। ਉਪਰੰਤ ਇਨ੍ਹਾਂ ਤੀਆਂ ਦੀਆਂ ਪ੍ਰਬੰਧਕਾਂ ਪਿੰਕੀ ਰੰਧਾਵਾ ਅਤੇ ਪਰਨੀਤ ਗਿੱਲ ਨੇ ਆਏ ਹੋਏ ਦਰਸ਼ਕਾਂ ਦਾ ਸਵਾਗਤ ਕੀਤਾ। ਸਟੇਜ ਦੀ ਮੱਲਿਕਾ ਆਸ਼ਾ ਸ਼ਰਮਾ ਨੇ ੬ ਘੰਟੇ ਲਗਾਤਾਰ ਸਟੇਜ ਦਾ ਬਾਖ਼ੂਬੀ ਸੰਚਾਲਨ ਕੀਤਾ। ਉਨ੍ਹਾਂ ਨੇ ਹਰ ਕਲਾਕਾਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦਰਸ਼ਕਾਂ ਸਾਹਮਣੇ ਰੂ-ਬ-ਰੂ ਕੀਤਾ। ਪਰਨੀਤ ਸਿੱਧੂ, ਗੂੰਜਨ, ਸਿਮਰਨ ਸੰਘੇੜਾ, ਗਗਨ ਭੱਠਲ, ਅਵਨੀਤ ਚੀਮਾ ਦੀ ਕੋਚਿੰਗ ਹੇਠ ਵੱਖ-ਵੱਖ ਟੀਮਾਂ ਨੇ ਆਪਣੀ ਪੇਸ਼ਕਾਰੀ ਕੀਤੀ।
ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਉਸ ਨੂੰ ਇੱਕ ਸਨਮਾਨ ਚਿੰਨ੍ਹ ਅਤੇ ਫੁਲਕਾਰੀ ਭੇਂਟ ਕੀਤੀ ਗਈ। ਪੂਨਮ ਮਲਹੋਤਰਾ, ਟਿੰਮੀ ਤੱਖਰ, ਮਨਿੰਦਰ ਸੰਧੂ ਅਤੇ ਡਾ. ਦਲਜੀਤ ਸੇਖੋਂ ਨੇ ਪੰਜਾਬੀ ਸੱਭਿਆਚਾਰਕ ਗੀਤ ਸੁਣਾ ਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ। ਇਸ ਮੇਲੇ ਵਿੱਚ ਖਾਣ-ਪੀਣ ਤੋਂ ਇਲਾਵਾ ਕੱਪੜੇ, ਗਹਿਣੇ, ਮਹਿੰਦੀ, ਦੇਸੀ ਜੁੱਤੀਆਂ ਆਦਿ ਦੇ ਸਟਾਲ ਲਗਾਏ ਗਏ ਸਨ। ਕੈਲੀਫੋਰਨੀਆ ਦੇ ਕਮਿਸ਼ਨਰ ਸਵ. ਸ੍ਰੀ ਲਾਹੌਰੀ ਰਾਮ ਦੀ ਪਤਨੀ ਪਰੀਤੋ ਰਾਮ ਇਨ੍ਹਾਂ ਤੀਆਂ ਦੇ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਮੇਲੇ ਵਿੱਚ ਐਲਕ ਗਰੋਵ ਦੇ ਮੇਅਰ ਸਟੀਵ ਲੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਦੀ ਤਾਰੀਫ਼ ਕੀਤੀ। ਇਸ ਤੋਂ ਇਲਾਵਾ ਸਾਬਕਾ ਸਟੇਟ ਸੈਨੇਟਰ ਰੋਜਰ ਡਿਕਨਸਨ ਅਤੇ ਡੇਵਿਸ ਤੋਂਨਕੋਲ ਵਿਸ਼ੇਸ਼ ਤੌਰ ‘ਤੇ ਪਧਾਰੇ ਅਤੇ ਪ੍ਰਬੰਧਕਾਂ ਨੂੰ ਇਸ ਕਾਮਯਾਬ ਮੇਲੇ ਲਈ ਵਧਾਈ ਦਿੱਤੀ। ਇਸ ਮੇਲੇ ਨੂੰ ਕਾਮਯਾਬ ਕਰਨ ਲਈ ਪਿੰਕੀ ਰੰਧਾਵਾ ਅਤੇ ਪਰਨੀਤ ਗਿੱਲ ਨੂੰ ਪਰਮਜੀਤ ਬਾਜਵਾ, ਪਰੀਤ ਝਾਵਰ, ਸੰਦੀਪ ਨਿੱਜਰ, ਕਿਸਮਤ ਸੰਘੇੜਾ, ਕੰਤੀ ਰੰਧਾਵਾ,