ਇੰਡੀਅਨ ਕ੍ਰਿਸਚੀਅਨ ਲਾਈਫ਼ ਸੈਂਟਰ ਵੱਲੋਂ ਭਾਰਤ ਤੇ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਸਾਂਝੇ ਤੌਰ ‘ਤੇ ਮਨਾਏ ਗਏ

ਆਕਲੈਂਡ, 24 ਅਗਸਤ – ਇੱਥੇ ਈਸਟ ਤਾਮਾਕੀ ਵਿਖੇ 14 ਅਗਸਤ ਨੂੰ ਦੋ ਦੇਸ਼ਾਂ ਦੇ ਭਾਈਚਾਰਕ ਸਮੂਹ ਭਾਰਤ ਅਤੇ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਇੰਡੀਅਨ ਕ੍ਰਿਸਚੀਅਨ ਲਾਈਫ਼ ਸੈਂਟਰ (ICLC) ਵਿੱਚ ਇਕੱਠੇ ਹੋਏ। ਇਹ ਇੱਕ ਇਤਿਹਾਸਕ ਘਟਨਾ ਸੀ ਜਿਸ ਵਿੱਚ ਏਕਤਾ ਦਾ ਜਸ਼ਨ ਮਨਾਉਣ ਲਈ ਦੋਵੇਂ ਦੇਸ਼ਾਂ ਦੇ 250 ਤੋਂ ਵੱਧ ਲੋਕ ਇਕੱਠੇ ਹੋਏ ਸਨ। ਸਮਾਗਮ ਦਾ ਉਦੇਸ਼ ਏਕਤਾ ਨੂੰ ਵਧਾਉਣਾ ਅਤੇ ਦੋਵਾਂ ਦੇਸ਼ਾਂ ਦੀ ਵਿਲੱਖਣਤਾ ਦਾ ਜਸ਼ਨ ਮਨਾਉਣਾ ਸੀ।
ਇਸ ਈਵੈਂਟ ਵਿੱਚ ਲਾਈਵ ਸੰਗੀਤ, ਨੌਜਵਾਨਾਂ ਅਤੇ ਬੱਚਿਆਂ ਦੇ ਭੰਗੜੇ ਦੀ ਪੇਸ਼ਕਾਰੀ, ਰਵਾਇਤੀ ਕੱਵਾਲੀ, ਭਾਰਤ ਦੇ ਵੱਖ-ਵੱਖ ਖੇਤਰਾਂ ਦਾ ਇੱਕ ਵਿਲੱਖਣ ਫ਼ੈਸ਼ਨ ਸ਼ੋਅ, ਕੌਣ ਬਣੇਗਾ ਕਰੋੜਪਤੀ ਗੇਮ ਸ਼ੋਅ ਅਤੇ ਉਮੀਦ ਦਾ ਇੱਕ ਪ੍ਰੇਰਣਾਦਾਇਕ ਸੰਦੇਸ਼ ਸ਼ਾਮਲ ਸੀ। ਇਹ ਸਮਾਗਮ 8/23 ਸਪ੍ਰਿੰਗਸ ਰੋਡ ਈਸਟ ਤਾਮਾਕੀ ਵਿਖੇ ਆਯੋਜਿਤ ਕੀਤਾ ਗਿਆ ਸੀ। ਭਾਈਚਾਰੇ ਬਾਰੇ ਹੋਰ ਜਾਣਕਾਰੀ iclc.co.nz ਜਾਂ facebook.com/iclcnz ‘ਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ।