ਈ-ਗਵਰਨੈਂਸ ਲਈ ਨੈਸ਼ਨਲ ਐਵਾਰਡ ਲਈ ਅਰਜ਼ੀਆਂ ਮੰਗੀਆਂ

ਚੰਡੀਗੜ੍ਹ, 27 ਅਗਸਤ (ਏਜੰਸੀ) – ਭਾਰਤ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਵਲੋਂ ਸੂਚਨਾ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਈ ਗਵਰਨੈਂਸ ਲਾਗੂ ਕਰਨ ਸਬੰਧੀ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਬਦਲੇ ਰਾਜ ਸਰਕਾਰਾਂ, ਕੇਂਦਰੀ ਸ਼ਾਸਤ ਪ੍ਰਦੇਸ਼ਾਂ, ਜ਼ਿਲ੍ਹਿਆਂ, ਸਥਾਨਕ ਸਰਕਾਰਾਂ, ਪੀ.ਐਸ.ਯੂ, ਸਿਵਲ ਸੁਸਾਇਟੀ ਸੰਸਥਾਵਾਂ ਅਤੇ ਉਦਯੋਗਾਂ ਤੋਂ ਵੱਖ ਵੱਖ ਕੈਟੇਗਰੀਆਂ ਲਈ ਨੈਸ਼ਨਲ ਐਵਾਰਡਾਂ ਬਾਰੇ ਨਾਮਜ਼ਦਗੀਆਂ ਮੰਗੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਾਲ 2012-13 ਲਈ ਨੈਸ਼ਨਲ ਐਵਾਰਡ ਦੇਣ ਲਈ 7 ਕੈਟੇਗਰੀਆਂ ਲਈ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਇਸ ਵਿੱਚ ਸਰਕਾਰੀ ਕੰਮਕਾਜ ਵਿੱਚ ਸ਼ਾਨਦਾਰ ਸੇਵਾਵਾਂ, ਆਈ. ਸੀ. ਟੀ. ਆਧਾਰਤ ਮਾਮਲਿਆਂ ਵਿੱਚ ਸ਼ਾਨਦਾਰ ਸੇਵਾਵਾਂ, ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ, ਈ ਗਵਰਨੈਂਸ ਵਿੱਚ ਤਕਨੀਕ ਦੀ ਵਰਤੋਂ, ਗਾਹਕਾਂ ਦੇ ਲਾਭ ਨਾਲ ਸਬੰਧਤ ਸ਼ਾਨਦਾਰ ਸੇਵਾਵਾਂ, ਸਰਵਉਤਮ ਸਰਕਾਰੀ ਵੈਬਸਾਈਟ ਅਤੇ ਸਮਾਜਿਕ ਸੇਵਾਵਾਂ ਖੇਤਰ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਸ਼ਾਮਲ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਫਰਵਰੀ 2013 ਵਿੱਚ ਈ ਗਵਰਨੈਂਸ ‘ਤੇ ਹੋਣ ਵਾਲੀ ੧੬ਵੀਂ ਨੈਸ਼ਨਲ ਕਾਨਫਰੰਸ ਵਿੱਚ ਇਹ ਐਵਾਰਡ ਪ੍ਰਦਾਨ ਕੀਤੇ ਜਾਣਗੇ।