ਉਪ ਰਾਸ਼ਟਰਪਤੀ ਲਈ ਵੋਟਾਂ ਅੱਜ ਪੈ ਰਹੀਆਂ

ਡਾ. ਅੰਸਾਰੀ ਅਤੇ ਜਸਵੰਤ ਸਿੰਘ ਵਿਚਾਲੇ ਸਿੱਧੀ ਟਕਰ 
ਨਵੀਂ ਦਿੱਲੀ, 7 ਅਗਸਤ (ਏਜੰਸੀ) – ਭਾਰਤ ਦੇ ਨਵੇਂ ਚੁਣੇ ਗਏ ਰਤਸ਼ਟਰਪਤੀ ਤੋਂ ਬਾਅਦ ਹੁਣ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਵਾਸਤੇ ਅੱਜ ਦਿਨ ਮੰਗਲਵਾਰ ਨੂੰ ਵੋਟਾਂ ਪਾਈਆਂ ਜਾ ਰਹੀਆਂ ਹਨ। ਉਪ ਰਾਸ਼ਟਰਪਤੀ ਲਈ ਯੂ.ਪੀ.ਏ. ਦੇ ਉਮੀਦਵਾਰ ਡਾ. ਐਮ. ਹਾਮਿਦ ਅੰਸਾਰੀ ਅਤੇ ਐਨ.ਡੀ.ਏ. ਉਮੀਦਵਾਰ ਸ਼੍ਰੀ ਜਸਵੰਤ ਸਿੰਘ ਵਿਚਾਲੇ ਸਿੱਧਾ ਮੁਕਾਬਲਾ ਹੋ ਰਿਹਾ ਹੈ।
ਉਪ ਰਾਸ਼ਟਰਪਤੀ ਚੋਣ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਵਲੋਂ ਕੀਤੀ ਜਾਂਦੀ ਹੈ। ਇਸ ਚੋਣ ਵਿੱਚ ਸੰਸਦ ਦੇ ਦੋਨਾਂ ਸਦਨਾਂ ਦੇ 790 ਮੈਂਬਰ ਵੋਟਾਂ ਪਾਉਣ ਦੇ ਹੱਕਦਾਰ ਹਨ। ਉਪ ਰਾਸ਼ਟਰਪਤੀ ਦੀ ਚੋਣ ਲਈ ਲਈ ਅੱਜ ਵੋਟਾਂ ਪਾਈਆਂ ਰਹੀਆਂ ਹਨ ਅਤੇ ਵੋਟਾਂ ਦੀ ਗਿਣਤੀ ਉਪਰੰਤ ਉਸੇ ਦਿਨ ਸ਼ਾਮ ਨੂੰ ਨਤੀਜਾ ਐਲਾਨ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਮੌਜੂਦਾ ਉਪ ਰਾਸ਼ਟਰਪਤੀ ਡਾ. ਹਾਮਿਦ ਅੰਸਾਰੀ ਦਾ ਕਾਰਜਕਾਲ 10 ਅਗਸਤ ਨੂੰ ਖ਼ਤਮ ਹੋ ਰਿਹਾ ਹੈ।