ਏਸ਼ਿਆਈ ਖੇਡਾਂ: ਭਾਰਤੀ ਮਹਿਲਾ ਹਾਕੀ ਟੀਮ ਫਾਈਨਲ ਦੀ ਦੌੜ ‘ਚੋਂ ਬਾਹਰ, ਸੈਮੀਫਾਈਨਲ ’ਚ ਚੀਨ ਨੇ 4-0 ਨਾਲ ਹਰਾਇਆ

ਹਾਂਗਜ਼ੂ, 5 ਅਕਤੂੁਬਰ – ਇੱਥੇ ਦੇ ਗੋਂਗਸ਼ੂ ਕੈਨਾਲ ਸਪੋਰਟਸ ਪਾਰਕ ਸਟੇਡੀਅਮ ‘ਚ ਅੱਜ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ‘ਚ ਮੇਜ਼ਬਾਨ ਚੀਨ ਹੱਥੋਂ ਕਰਾਰੀ ਹਾਰ ਸਹਿਣੀ ਪਈ। ਉਹ ਚੀਨ ਤੋਂ 4-0 ਨਾਲ ਹਾਰ ਗਈ ਅਤੇ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ। ਚੀਨ ਲਈ ਝੌਂਗ ਜਿਯਾਕੀ (25), ਜ਼ੂ ਮੇਰੋਂਗ (40), ਲਿਆਂਗ ਮੇਯੂ (55′) ਅਤੇ ਗੁ ਬਿੰਗਫੇਂਗ (60’) ਵਿੱਚ ਗੋਲ ਕੀਤੇ।
ਹੁਣ ਭਾਰਤੀ ਮਹਿਲਾ ਟੀਮ ਕਾਂਸੀ ਦੇ ਤਗਮੇ ਲਈ 7 ਅਕਤੂਬਰ ਨੂੰ ਜਪਾਨ ਨਾਲ ਖੇਡੇਗੀ। ਕਿਉਂਕਿ ਦੂਜਟ ਸੈਮੀਫਾਈਨਲ ‘ਚ ਸਾਊਥ ਕੋਰੀਆ 2(4) ਨੇ ਜਪਾਨ 2(3) ਨੂੰ ਪੈਨਲਟੀ ਸੂਟਆਊਟ ਨਾਲ ਹਰਾ ਦਿੱਤਾ ਤੇ ਸਾਊਥ ਕੋਰੀਆ ਫਾਈਨਲ ‘ਚ ਮੇਜ਼ਬਾਨ ਚੀਨ ਨਾਲ ਭਿੜੇਗੀ।