ਐਸ਼ੇਜ਼ ਲੜੀ 2023: ਦੂਜੇ ਟੈੱਸਟ ਵਿੱਚ ਇੰਗਲੈਂਡ ਦਾ ਬੇਅਰਸਟੋ ਵਿਵਾਦਿਤ ਰਨ ਆਊਟ

ਲੰਡਨ, 2 ਜੁਲਾਈ – ਐਸ਼ੇਜ਼ 2023 ਦੇ ਦੂਜੇ ਟੈੱਸਟ ਦਾ 5ਵਾਂ ਦਿਨ ਕਾਫੀ ਰੋਮਾਂਚਕ ਰਿਹਾ। ਇਕ ਪਾਸੇ ਆਸਟਰੇਲੀਆ ਨੇ ਇੰਗਲੈਂਡ ਨੂੰ 43 ਦੌੜਾਂ ਨਾਲ ਹਰਾ ਕੇ ਦੂਜਾ ਟੈੱਸਟ ਮੈਚ ਜਿੱਤ ਲਿਆ ਹੈ। ਇਸ ਦੇ ਨਾਲ ਹੀ ਇਹ ਟੈੱਸਟ ਮੈਚ ਜੌਨੀ ਬੇਅਰਸਟੋ ਦੇ ਵਿਵਾਦਤ ਰਨ ਆਊਟ ਲਈ ਵੀ ਯਾਦ ਕੀਤਾ ਜਾਵੇਗਾ।
ਇੰਗਲੈਂਡ ਦੀ ਦੂਜੀ ਪਾਰੀ ਦੇ 52ਵੇਂ ਓਵਰ ਵਿੱਚ ਕੈਮਰਨ ਗ੍ਰੀਨ ਆਸਟਰੇਲੀਆ ਲਈ ਗੇਂਦਬਾਜ਼ੀ ਕਰ ਰਿਹਾ ਸੀ। ਉਸ ਦੇ ਸਾਹਮਣੇ ਕ੍ਰੀਜ਼ ‘ਤੇ ਜੌਨੀ ਬੇਅਰਸਟੋ ਮੌਜੂਦ ਸੀ।
ਇਸ ਓਵਰ ਦੀ ਆਖਰੀ ਗੇਂਦ ‘ਤੇ ਜੌਨੀ ਆਪਣਾ ਬਚਾਅ ਕਰਦੇ ਹੋਏ ਅਤੇ ਕੈਮਰੂਨ ਦੀ ਸ਼ਾਰਟ ਬਾਊਂਸਰ ਗੇਂਦ ‘ਤੇ ਕੋਈ ਸ਼ਾਟ ਨਹੀਂ ਖੇਡਦੇ ਹੋਏ ਦਿਖਾਈ ਦਿੱਤੇ ਪਰ ਇਸ ਤੋਂ ਬਾਅਦ ਜਿਵੇਂ ਹੀ ਜੌਨੀ ਆਪਣੇ ਸਾਥੀ ਖਿਡਾਰੀ ਨਾਲ ਗੱਲ ਕਰਨ ਲਈ ਕ੍ਰੀਜ਼ ਤੋਂ ਅੱਗੇ ਜਾ ਰਹੇ ਸਨ ਤਾਂ ਵਿਕਟਾਂ ਦੇ ਪਿੱਛੇ ਤੋਂ ਐਲੇਕਸ ਕੈਰੀ ਨੇ ਉਸ ਨੂੰ ਰਨ ਆਊਟ ਕੀਤਾ।