ਐੱਸ. ਪੀ. ਓਬਰਾਏ ਨੇ ਨੇਪਾਲ ਦੇ 125 ਪਰਿਵਾਰਾਂ ਦਾ ਲਿਆ ਜ਼ਿੰਮਾ

IMG_9813IMG_9810ਕਾਠਮੰਡੂ – ਪੰਜਾਬ ਦੇ ਉੱਘੇ ਸਮਾਜ ਸੇਵੀ ਤੇ ਮਸ਼ਹੂਰ ਉਦਯੋਗਪਤੀ ਐੱਸ. ਪੀ. ਓਬਰਾਏ ਨੇਪਾਲ ਭੁਚਾਲ ਪੀੜਤਾਂ ਲਈ ਮਸੀਹਾ ਬਣ ਕੇ ਸਾਹਮਣੇ ਆਏ ਨੇ 125 ਪਰਿਵਾਰਾਂ ਦੀ ਦੇਖਭਾਲ ਦਾ ਜ਼ਿੰਮਾ ਲਿਆ ਹੈ। ਨੇਪਾਲ ‘ਚ ਆਏ ਭੁਚਾਲ ਕਾਰਣ ਜਿੱਥੇ ਹਜ਼ਾਰਾਂ ਜਾਨਾ ਚਲੀਆ ਗਈਆ ਹਨ ਉੱਥੇ ਹੀ ਪਿੰਡਾਂ ‘ਚ ਰਹਿ ਰਹੇ ਪਰਿਵਾਰਾਂ ਦੇ ਆਸ਼ਿਆਨੇ ਵੀ ਢਹਿ -ਢੇਰੀ ਹੋ ਗਏ ਹਨ। ਸਥਾਨ ਲੋਕਾਂ ਨੂੰ ਇਸ ਤ੍ਰਾਸਦੀ ਤੋਂ ਬਾਹਰ ਕੱਢਣ ਲਈ ਜਿੱਥੇ ਕਈ ਸਿਰਮੌਰ ਸਿੱਖ ਤੇ ਸਮਾਜ ਸੇਵੀ ਸੰਸਥਾਵਾਂ ਰਾਹਤ ਕੰਮਾਂ ਵਿੱਚ ਲੱਗੀਆਂ ਹੋਈਆ ਹਨ ਉੱਥੇ ਹੀ 25 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਸਰਬੱਤ ਦਾ ਭਲਾ ਟਰੱਸਟ ਵੀ ਸਥਾਨਕ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਕਮੇਟੀ ‘ਚ ਗੁਰੂ ਦਾ ਲੰਗਰ ਵਰਤਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਇਕਾਈ ਵੀ ਪੂਰਾ ਸਹਿਯੋਗ ਕਰ ਰਹੀ ਹੈ। ਇਨ੍ਹਾਂ ਕਾਰਜਾਂ ਦਾ ਜਾਇਜ਼ਾ ਲੈਣ ਲਈ ਓਬਰਾਏ ਖ਼ੁਦ ਨੇਪਾਲ ਪਹੁੰਚੇ ਤੁ ਉਨ੍ਹਾਂ ਵੱਖ-ਵੱਖ ਮੀਡੀਆ ਦੀਆਂ ਟੀਮਾਂ ਸਮੇਤ ਕਾਠਮੰਡੂ ਦੇ ਨੇੜੇ ਲੱਗਦੇ ਕਈ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਢਹਿ-ਢੇਰੀ ਹੋਏ ਘਰਾਂ ਨੂੰ ਵੇਖਦੇ ਹੋਏ ਸੈਂਕੜੇ ਪਰਿਵਾਰਾਂ ਨੂੰ 25-25 ਹਜ਼ਾਰ ਦੀ ਸਹਾਇਤਾ ਰਾਸ਼ੀ ਤੇ ਖਾਣ-ਪੀਣ ਦੇ ਸਮਾਨ ਦੇਣ ਦਾ ਐਲਾਨ ਕੀਤਾ ਤੇ ਅਗਲੇ ਦਿਨ ਉਨ੍ਹਾਂ 125 ਪਰਿਵਾਰਾਂ ਨੂੰ ਅਡਾਪਟ ਕੀਤਾ।