81ਵੇਂ ਗੋਲਡਨ ਗਲੋਬਜ਼ ਐਵਾਰਡਜ਼ ‘ਚ ਫਿਲਮ ‘ਓਪਨਹਾਇਮਰ’ ਨੇ 5 ਐਵਾਰਡ ਜਿੱਤੇ

ਬੇਵਰਲੀ ਹਿਲਸ, 8 ਜਨਵਰੀ – 81ਵੇਂ ਗੋਲਡਨ ਗਲੋਬਜ਼ ਐਵਾਰਡਜ਼ ਵਿੱਚ ਕ੍ਰਿਸਟੋਫਰ ਨੋਲਨ ਦੀ ‘ਓਪਨਹਾਇਮਰ’ ਦਾ ਦਬਦਬਾ ਰਿਹਾ। ਇਸ ਫਿਲਮ ਨੂੰ ਅੱਠ ਵੱਖ-ਵੱਖ ਸ਼੍ਰੇਣੀਆਂ ਵਿੱਚ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ।
ਫਿਲਮ ਨੇ ਸਰਬੋਤਮ ਅਦਾਕਾਰ, ਸਰਬੋਤਮ ਨਿਰਦੇਸ਼ਕ ਅਤੇ ਸਰਬੋਤਮ ਫਿਲਮ ਸਮੇਤ ਕੁੱਲ 5 ਐਵਾਰਡ ਜਿੱਤੇ। ਇਸ ਦੇ ਨਾਲ ਹੀ ਇਸ ਐਵਾਰਡ ਸ਼ੋਅ ‘ਚ ਟੀਵੀ ਸੀਰੀਜ਼ ਸਕਸੈਸਨ ਨੇ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਇਸ ਐੱਚਬੀਓ ਸੀਰੀਜ਼ ਨੇ ਡਰਾਮਾ ਸ਼੍ਰੇਣੀ ਵਿੱਚ ਸਰਵੋਤਮ ਟੀਵੀ ਸ਼ੋਅ ਸਮੇਤ ਕੁੱਲ 4 ਪੁਰਸਕਾਰ ਜਿੱਤੇ। ਸਟੈਂਡ-ਅੱਪ ਕਾਮੇਡੀਅਨ ਅਤੇ ਅਭਿਨੇਤਾ ਜੋ ਕੋਏ ਦੀ ਮੇਜ਼ਬਾਨੀ ਹੇਠ 81ਵਾਂ ਗੋਲਡਨ ਗਲੋਬ ਐਵਾਰਡਜ਼ ਸਮਾਗਮ ਹੋਇਆ।