ਕਮਿਊਨਿਟੀ ਅਖ਼ਬਾਰਾਂ ਪ੍ਰਕਾਸ਼ਿਤ ਹੋਣ – ਪ੍ਰਧਾਨ ਮੰਤਰੀ

ਵੈਲਿੰਗਟਨ, 31 ਮਾਰਚ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਮੀਡੀਆ ਆਵਾਜ਼ਾਂ ਨੂੰ ਵੱਖ-ਵੱਖ ਕੀਵੀਜ਼ ਤੱਕ ਪਹੁੰਚ ਦੀ ਜ਼ਰੂਰਤ ਹੈ ਇਸ ਲਈ ਸਰਕਾਰ ਨੇ ਇਹ ਫ਼ੈਸਲਾ ਉਲਟਾ ਦਿੱਤਾ ਹੈ ਕਿ ਲੌਕਡਾਊਨ ਦੌਰਾਨ ਕਮਿਊਨਿਟੀ ਅਤੇ ਗ਼ੈਰ-ਰੋਜ਼ਾਨਾ ਅਖ਼ਬਾਰਾਂ ਗ਼ੈਰ-ਜ਼ਰੂਰੀ ਨਹੀਂ ਹਨ। ਹਾਲਾਂਕਿ, ਸਪੁਰਦਗੀ ਪਹਿਲਾਂ ਤੋਂ ਮੌਜੂਦ ਚੈਨਲਾਂ ਦੁਆਰਾ ਹੋਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਸਰਕਾਰ ਕੋਵਿਡ -19 ਦੇ ਪ੍ਰਭਾਵਾਂ ਨੂੰ ‘ਝਟਕਾ’ ਦੇਣ ਲਈ ਮੀਡੀਆ ਕੰਪਨੀਆਂ ਨਾਲ ਕੰਮ ਕਰਨਾ ਜਾਰੀ ਰੱਖੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਲੌਕਡਾਊਨ ਦੌਰਾਨ ਮੀਡੀਆ ਦੁਆਰਾ ਨਿਭਾਈ ਜਾਣ ਵਾਲੀ ਜ਼ਰੂਰੀ ਭੂਮਿਕਾ ਨੂੰ ਪਛਾਣ ਲਿਆ ਅਤੇ ਮੀਡੀਆ ਕੰਪਨੀਆਂ ਨੂੰ ਤਨਖ਼ਾਹ ਸਬਸਿਡੀ ਦਾ ਉਪਯੋਗ ਕਰਨ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਉਨ੍ਹਾਂ ਨੇ ਤਨਖ਼ਾਹ ਸਬਸਿਡੀ ਨੂੰ ੧੨ ਹਫ਼ਤਿਆਂ ਤੋਂ ਵੱਧ ਵਧਾਉਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ।