ਕਰਤਾਰ ਸਿੰਘ ਢੀਂਡਸਾ ਦੀ ਅੰਤਮ ਅਰਦਾਸ ਮੌਕੇ ਬਾਦਲ ਤੇ ਹੋਰਨਾਂ ਆਗੂਆਂ ਵਲੋਂ ਸ਼ਰਧਾਂਜਲੀ

ਸੰਗਰੂਰ – 10 ਜੁਲਾਈ ਨੂੰ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਸੰਸਦ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਦੇ ਵੱਡੇ ਭਰਾ ਤੇ ਖਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਦੇ ਤਾਇਆ ਸ. ਕਰਤਾਰ ਸਿੰਘਂ ਢੀਂਡਸਾ ਦੀ ਅੰਤਿਮ ਅਰਦਾਸ ਕੀਤੀ ਗਈ। ਜਿਸ ਵਿੱਚ ਵੱਡੀਂ ਗਿਣਤੀ ‘ਚ ਹਾਜ਼ਰ ਸੰਗਤਾਂ ਦੇ ਇਕੱਠ ਨੂੰ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਆਗੂਆਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਢੀਂਡਸਾ ਪਰਿਵਾਰ ਦੀ ਪੰਜਾਬ ਤੇ ਕੌਮ ਨੂੰ ਵੱਡੀ ਦੇਣ ਹੈ। ਉਨ੍ਹਾਂ ਨੂੰ ਕਿਹਾ ਕਿ ਜਿਵੇਂ ਸ. ਸੁਖਦੇਵ ਸਿੰਘ ਢੀਂਡਸਾ ਤੇ ਮੇਰੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਦੀ ਚਿਰੋਕਣੀ ਦੋਸਤੀ ਨਿਭਦੀ ਆ ਰਹੀ ਹੈ ਇਸੇ ਤਰ੍ਹਾਂ ਢੀਂਡਸਾ ਪਰਿਵਾਰ ਦੀ ਆਪਸੀ ਏਕਤਾ ਏਨੀ ਮਜ਼ਬੂਤ ਹੈ ਕਿ ਸ. ਕਰਤਾਰ ਸਿੰਘ ਢੀਂਡਸਾ ਨੇ ਖੇਤੀ ਦਾ ਕੰਮ ਸੰਭਾਲਿਆ ਅਤੇ ਆਪਣੇ ਛੋਟੇ ਭਰਾ ਸ. ਸੁਖਦੇਵ ਸਿੰਘ ਢੀਂਡਸਾ ਨੂੰ ਪੜ੍ਹਾ ਲਿਖਾ ਕੇ ਪੰਜਾਬ ਤੇ ਕੌਮ ਦੀ ਸੇਵਾ ਕਰਨ ਲਈ ਤਿਆਰ ਕੀਤਾ। ਇਸ ਮੌਕੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ, ਮਾਲ ਮੰਤਰੀ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਜਥੇਦਾਰ ਤੋਤਾ ਸਿੰਘ, ਸ. ਪ੍ਰੇਮ ਸਿੰਘ ਚੰਦੂਮਾਜਰਾ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਬਲਵੀਰ ਸਿੰਘ ਰਾਜੇਵਾਲ, ਦਮਦਮੀ ਟਕਸਾਲ ਵਲੋਂ ਭਾਈ ਜਸਵੀਰ ਸਿੰਘ ਰੋਡੇ, ਨਾਮਧਾਰੀ ਦਰਬਾਰ ਵਲੋਂ ਭਾਈ ਸੁਰਿੰਦਰ ਸਿੰਘ, ਸ੍ਰੀ ਵਿਜੈਇੰਦਰ ਸਿੰਗਲਾ ਸੰਸਦ ਮੈਂਬਰ, ਡਾ. ਜਸਪਾਲ ਸਿੰਘ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ, ਸਾਬਕਾ ਮੰਤਰੀ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਹੋਰਨਾਂ ਨੇ ਸ. ਕਰਤਾਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਪੰਜਾਬ ਦੇ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਬੀਬੀ ਫਰਜ਼ਾਨਾ ਆਲਮ, ਸੰਤ ਬਲਬੀਰ ਸਿੰਘ ਘੁੰਨਸ, ਸ. ਇਕਬਾਲ ਸਿੰਘ ਝੂੰਦਾਂ ਵਿਧਾਇਕ, ਮੁਹੰਮਦ ਸਦੀਕ ਵਿਧਾਇਕ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰਿੰਸੀਪਲ ਸਕੱਤਰ ਵਿੱਤ ਸ੍ਰੀ ਸਤੀਸ਼ ਚੰਦਰਾ, ਡੀ.ਆਈ.ਜੀ ਐਲ.ਕੇ. ਯਾਦਵ, ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਕੁਮਾਰ ਰਾਹੁਲ, ਸ. ਹਰਕੇਸ਼ ਸਿੰਘ ਸਿੱਧੂ ਆਈ.ਏ.ਐਸ, ਸ. ਮਹਿਲ ਸਿੰਘ ਭੁੱਲਰ ਸਾਬਕਾ ਪੁਲਿਸ ਮੁਖੀ ਪੰਜਾਬ, ਸ. ਹਰਚਰਨ ਸਿੰਘ ਭੁੱਲਰ ਐਸ.ਐਸ. ਪੀ ਸੰਗਰੂਰ, ਸ. ਸੁਰਜੀਤ ਸਿੰਘ ਐਸ.ਐਸ.ਪੀ ਬਰਨਾਲਾ, ਸ. ਦਰਬਾਰਾ ਸਿੰਘ ਗੁਰੂ, ਸ. ਰਣਜੀਤ ਸਿੰਘ ਬਾਲੀਆਂ ਚੇਅਰਮੈਨ ਪੀ.ਆਰ.ਟੀ.ਸੀ, ਸ. ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਮਲਕੀਤ ਸਿੰਘ ਕੀਤੂ, ਸੁਰਿੰਦਰ ਪਾਲ ਸਿੰਘ ਸਿਬੀਆ, ਸੁਖਵੰਤ ਸਿੰਘ ਸਰਾਓ ਹਲਕਾ ਇੰਚਾਰਜ ਲਹਿਰਾਗਾਗਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਹਲਕਾ ਇੰਚਾਰਜ ਧੂਰੀ, ਸੰਤ ਸਾਧੂ ਸਿੰਘ ਛਾਹੜ, ਸਾਬਕਾ ਮੰਤਰੀ ਨੁਸਰਤ ਇਕਰਾਮ ਖਾਂ ਬੱਗੇ, ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ, ਪਹਿਲਵਾਨ ਕਨਵਰਜੀਤ ਸਿੰਘ ਸੰਧੂ, ਸ. ਦਲਬੀਰ ਸਿੰਘ ਢਿਲੋਂ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਨਿਹੰਗ ਸਿੰਘਾਂ ਦੇ ਬੁਢਾ ਦਲ ਮੁਖੀ ਜਥੇਦਾਰ ਬਲਵੀਰ ਸਿੰਘ ਤੇ ਹੋਰਨਾਂ ਨੇ ਪਹੁੰਚ ਕੇ ਢੀਂਡਸਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਤੋਂ ਪਹਿਲਾਂ ਭਾਈ ਰਾਮ ਸਿੰਘ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ ਭਾਈ ਰਵਿੰਦਰ ਸਿੰਘ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਸ. ਸੁਖਦੇਵ ਸਿੰਘ ਢੀਂਡਸਾ ਪਰਿਵਾਰ ਵਲੋਂ ਸ਼ਰਧਾਂਜਲੀ ਸਮਾਗ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।