ਕਾਂਗਰਸ ਸਰਕਾਰ ਆਉਣ ਤੇ ਨਿਊਜ਼ੀਲੈਂਡ ਕਬੱਡੀ ਟੀਮ ਨੂੰ ਐਂਟਰ ਕਰਵਾਉਣ ਲਈ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ-ਚੀਮਾ

ਨਿਊਜ਼ੀਲੈਂਡ – ਇੰਡੀਅਨ ਉਵਰਸੀਜ਼ ਕਾਂਗਰਸ ਨਿਊਜੀਲੈਂਡ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੇ ਨਿਊਜੀਲੈਂਡ ਕਬੱਡੀ ਟੀਮ  ਨੂੰ ਐਂਟਰ ਕਰਵਾਉਣ ਲਈ ਪੰਜਾਬ ਸਰਕਾਰ ਤੱਕ ਰਾਬਤਾ  ਕਾਇਮ ਕੀਤਾ ਜਾਵੇਗਾ। ਨਿਊਜ਼ੀਲੈਂਡ ਕਾਂਗਰਸ ਪ੍ਰਧਾਨ ਸ. ਹਰਮਿੰਦਰ ਪ੍ਰਤਾਪ ਸਿੰਘ ਚੀਮਾ ਨੇ ਦੱਸਿਆ ਕਿ ਨਿਊਜੀਲੈਂਡ ਕਬੱਡੀ ਟੀਮ ਨੂੰ ਵਰਲਡ ਕੱਪ ਵਿੱਚ ਐਂਟਰੀ ਨਾ ਦਿੱਤੇ ਜਾਣ ਤੇ ਨਿਊਜੀਲੈਂਡ ਦੇਸ਼ ਅੰਦਰ ਰਹਿੰਦੇ ਪੰਜਾਬੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਚੀਮਾ ਨੇ ਦੱਸਿਆ ਕਿ ਕਬੱਡੀ ਵਰਲਡ ਕੱਪ ਨਹੀਂ ਇਹ ਬਾਦਲ ਕੱਪ ਹੋ ਗਿਆ ਹੈ, ਜਿਸ  ਦੇਸ਼ ਦੀ ਕਬੱਡੀ ਫੈਡਰੇਸ਼ਨ ਅਕਾਲੀ ਜਥੇਦਾਰਾਂ ਤੱਕ ਪਹੁੰਚ ਕਰਦੀ ਹੈ। ਉਸ ਟੀਮ ਨੂੰ ਐਂਟਰ ਕਰ ਦਿੱਤਾ ਜਾਂਦਾ ਹੈ, ਉਨ੍ਹਾਂ  ਦੱਸਿਆ ਕਿ ਇਸ ਦਾ ਸਭ ਤੋਂ ਵੱਧ ਅਸਰ ਨਿਊਜ਼ੀਲੈਂਡ  ਦੀਆਂ ਕਬੱਡੀ ਟੀਮਾਂ ਦੇ ਖਿਡਾਰੀਆਂ ਤੇ ਹੋਇਆ ਹੈ, ਕਿਉਂਕਿ ਖਿਡਾਰੀ ਕਾਫੀ ਸਮੇਂ ਤੋਂ ਵਰਲਡ ਕੱਪ ਦੀਆਂ ਤਿਆਰੀਆਂ ਵਿੱਚ ਲਗੇ ਹੋਏ ਸਨ, ਚੀਮਾ ਨੇ ਦਸਿਆ ਕਿ ਨਿਊਜ਼ੀਲੈਂਡ ਕਾਂਗਰਸ ਪਾਰਟੀ ਨੇ ਪੰਜਾਬ ਦੇ ਕਈ ਸੀਨੀਅਰ ਕਾਂਗਰਸ ਲੀਡਰਾਂ ਨਾਲ ਇਸ ਮਸਲੇ ਤੇ ਗੱਲ ਕੀਤੀ ਹੈ ਅਤੇ ਉਹਨਾਂ ਨੇ ਵਿਸ਼ਵਾਸ਼ ਦਿੱਤਾ ਹੈ ਕਿ ਸਰਕਾਰ ਬਣਨ ਤੇ ਨਿਊਜੀਲੈਂਡ  ਕਬੱਡੀ ਟੀਮ ਨੂੰ ਪਹਿਲ ਦੇ ਆਧਾਰ ਤੇ ਐਂਟਰੀ ਦਿੱਤੀ ਜਾਵੇਗੀ। ਇਸ ਮੌਕੇ ਸੁਖਦੇਵ ਸਿੰਘ ਹੁੰਦਲ, ਦਵਿੰਦਰ ਰਾਹਲ, ਦੀਪਕ ਸ਼ਰਮਾ, ਅਮਰੀਕ ਸਿੰਘ ਅਤੇ ਦਲਬੀਰ ਸਿੰਘ ਮੁੰਡੀ ਹਾਜ਼ਿਰ ਸਨ।