ਕੀਵੀ ਪਾਜ਼ੇਟਿਵ ਏਜ਼ਿੰਗ ਚੈਰੀਟੇਬਲ ਟਰੱਸਟ (ਆਈਕੇਪੀਏਸੀਟੀ) ਨੇ ਹੋਵਿਕ ਲੋਕਲ ਬੋਰਡ (ਐੱਚਬੀਐਲ) ਦੇ ਸਹਿਯੋਗ ਨਾਲ ਮਲਟੀ ਕਲਚਰਲ ਈਵੈਂਟ ਕਰਵਾਈ

ਆਕਲੈਂਡ, 19 ਅਗਸਤ – ਇੱਥੇ ਹੋਵਿਕ ਇਲਾਕੇ ਵਿੱਚ 13 ਅਗਸਤ ਦਿਨ ਸ਼ਨੀਵਾਰ ਨੂੰ ਮਲਟੀ ਕਲਚਰਲ (ਬਹੁ-ਸੱਭਿਆਚਾਰਕ) ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਕੀਵੀ ਪਾਜ਼ੇਟਿਵ ਏਜ਼ਿੰਗ ਚੈਰੀਟੇਬਲ ਟਰੱਸਟ (ਆਈਕੇਪੀਏਸੀਟੀ) ਵੱਲੋਂ ਹੋਵਿਕ ਲੋਕਲ ਬੋਰਡ (ਐੱਚਬੀਐਲ) ਦੇ ਸਹਿਯੋਗ ਨਾਲ ਕਰਵਾਇਆ ਗਿਆ, ਜੋ ਇੱਕ ਸ਼ਾਨਦਾਰ ਕਮਿਊਨਿਟੀ ਈਵੈਂਟ ਰਿਹਾ। ਇਸ ਵਿੱਚ ਵੱਖ-ਵੱਖ ਦੇਸ਼ਾਂ ਦੇ ਸੱਭਿਆਰ ਦੀ ਝਲਕ ਵੇਖਣ ਨੂੰ ਮਿਲੀ।
ਆਈਕੇਪੀਏਸੀਟੀ ਦੇ ਚੇਅਰਮੈਨ ਸ. ਹਰਜੀਤ ਸਿੰਘ ਵਾਲੀਆ (ਕਿਓਂਐੱਸਐਮ) ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਸਪੀਕਰਸ ਅਤੇ ਪਾਰਟੀਸਪੈਂਟਸ ਦਾ ਸਵਾਗਤ ਕੀਤਾ।
ਮਲਟੀ ਕਲਚਰਲ ਈਵੈਂਟ ਵਿੱਚ ਸੰਗੀਤ ਤੇ ਸੱਭਿਆਚਾਰ ਚੀਨੀ ਡਾਂਸ, ਕੋਰੀਅਨ ਡਰੱਮਿੰਗ, ਨੇਪਾਲੀ ਡਾਂਸ, ਆਰਟ ਆਫ਼ ਲਿਵਿੰਗ ਦੀ ਪੇਸ਼ਕਾਰੀ, ਪੰਜਾਬੀ ਭੰਗੜਾ ਅਤੇ ਐਨੀ ਸਿੰਘ (ਆਈਕੇਪੀਏਸੀਟੀ ਦੇ ਸੰਸਥਾਪਕ) ਦੁਆਰਾ ਸਮੋਅਨ ਡਾਂਸ ਪੇਸ਼ ਕੀਤਾ ਗਿਆ।
ਮਲਟੀ ਕਲਚਰਲ ਈਵੈਂਟ ਵਿੱਚ ਕੌਂਸਲਰ ਸ਼ੈਰਨ ਸਟੀਵਰਟ, ਐੱਚਐਲਬੀ ਚੇਅਰ ਐਡੇਲ ਵ੍ਹਾਈਟ, ਜਨਰਲ ਸੈਕਟਰੀ ਯੂਪੀਐਫ ਜੇਫਰੀ ਫਾਇਅਰਜ਼, ਫਿਲਿਪਾ ਮੈਕਗਿੰਪਸੀ, ਸੈਕਟਰੀ 175ਵੀਂ ਹੋਵਿਕ ਵਰ੍ਹੇਗੰਢ ਸਮਾਰੋਹ, ਆਰਟ ਆਫ਼ ਲਿਵਿੰਗ ਨੀਲੂ ਤਾਓਰ, ਨਿੰਮੀ ਬੇਦੀ ਮੁੱਖ ਬੁਲਾਰੇ ਸਨ।
ਇਨ੍ਹਾਂ ਤੋਂ ਇਲਾਵਾ ਜੋਨ ਮੈਕਕਿਲੋਪ ਨੇ ਸੇਂਟ ਜੌਨ ਹੈਲਥ ਸ਼ਟਲ ਸੇਵਾ ਬਾਰੇ ਗੱਲ ਕੀਤੀ। ਡੇਵਿਡ ਕੋਲਿੰਗ ਪੀਟਰ ਯੰਗ, ਸਾਬਕਾ ਕੈਬਨਿਟ ਮੰਤਰੀ ਮੌਰੀਸ ਵਿਲੀਅਮਸਨ ਵੀ ਪਹੁੰਚੇ ਸਨ ਅਤੇ ਨਾਲ ਹੀ ਇਸ ਸਮਾਗਮ ਵਿੱਚ ਕਮਿਊਨਿਟੀ ਲੀਡਰ ਨੇ ਸ਼ਿਰਕਤ ਕੀਤੀ। ਮੇਕੋਸ ਬੋਰਡ ਮੈਂਬਰ, ਸ਼ਾਂਤੀ ਨਿਵਾਸ, ਵਿੱਕੀ ਚੈਨ, ਕ੍ਰਿਸਟੋਫਰ ਲੁੰਗਾ ਅਤੇ ਜੌਨ ਮੈਕਿਲੌਪ ਨੂੰ ਇੱਕ ਵਧੀਆ ਕਮਿਊਨਿਟੀ ਹੀਰੋ ਹੋਣ ਅਤੇ ਕਮਿਊਨਿਟੀ ਪ੍ਰੋਗਰਾਮਾਂ ਦੀ ਹਮਾਇਤ ਕਰਨ ਲਈ ਪ੍ਰਸ਼ੰਸਾ ਦੇ ਸਰਟੀਫਿਕੇਟ ਦਿੱਤੇ ਗਏ।
ਆਈਕੇਪੀਏਸੀਟੀ ਦੇ ਚੇਅਰਮੈਨ ਸ. ਹਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸਮਾਗਮ ਦੇ ਐਮਸੀ ਗੁਰਪ੍ਰੀਤ ਮਨਚੰਦਾ ਸਨ, ਜਿਨ੍ਹਾਂ ਦੀ ਭੂਮਿਕਾ ਸ਼ਾਨਦਾਰ ਰਹੀ। ਉਨ੍ਹਾਂ ਦੱਸਿਆ ਕਿ ਸਮਾਗਮ ਕਰਵਾਉਣ ਵਿੱਚ ਤੇਜਿੰਦਰ ਕੌਰ ਅਤੇ ਐਨੀ ਸਿੰਘ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਹ ਸਮਾਗਮ ਇੰਨਾ ਸਫਲ ਨਹੀਂ ਹੋ ਸਕਦਾ ਸੀ। ਸ. ਹਰਜੀਤ ਸਿੰਘ ਵਾਲੀਆਂ ਨੇ ਪਹੁੰਚੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ।