ਕੁਈਨਸਟਾਊਨ, ਗੋਰ, ਸਾਊਥਲੈਂਡ ‘ਚ ਮੌਸਮੀ ਕਰਕੇ ਸਟੇਟ ਆਫ਼ ਐਮਰਜੈਂਸੀ ਦੀ ਸਥਿਤੀ ਐਲਾਨੀ ਗਈ

ਕੁਈਨਸਟਾਊਨ, 22 ਸਤੰਬਰ – ਕੁਈਨਸਟਾਊਨ ‘ਚ ਅੱਜ ਸਵੇਰੇ ਖ਼ਰਾਬ ਮੌਸਮ ਦੇ ਬਾਅਦ ਸਟੇਟ ਆਫ਼ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਜ਼ਮੀਨ ਖਿਸਕਣ ਅਤੇ ਭਾਰੀ ਹੜ੍ਹਾਂ, ਘਰਾਂ ਨੂੰ ਖ਼ਤਰਾ ਪੈਦਾ ਹੋਇਆ ਹੈ।
ਕੁਈਨਸਟਾਊਨ ਦੇ ਮੇਅਰ ਗਲਿਨ ਲਵਰਜ਼ ਨੇ ਅੱਜ ਸਵੇਰੇ 6.33 ਵਜੇ ਇਹ ਐਲਾਨ ਕੀਤੀ। ਇਹ ਸਟੇਟ ਆਫ਼ ਐਮਰਜੈਂਸੀ ਸ਼ੁਰੂ ‘ਚ ਸੱਤ ਦਿਨ ਚੱਲੇਗੀ। ਇਹ ਕੱਲ੍ਹ ਸਾਊਥਲੈਂਡ ਭਰ ‘ਚ ਐਮਰਜੈਂਸੀ ਦੀ ਸਥਿਤੀ ਦੇ ਐਲਾਨ ਤੋਂ ਬਾਅਦ ਹੈ ਕਿਉਂਕਿ ਖੇਤਰ ਨੇ ਗੰਭੀਰ ਖ਼ਰਾਬ ਮੌਸਮ ਦੀ ਮਾਰ ਝੱਲੀ ਹੈ।
ਕੁਈਨਸਟਾਊਨ ਦੇ ਕੁੱਝ ਵਸਨੀਕਾਂ ਨੂੰ ਬੀਤੀ ਰਾਤ ਆਪਣੇ ਘਰਾਂ ਨੂੰ ਖ਼ਾਲੀ ਕਰਨਾ ਪਿਆ ਅਤੇ ਹੋਰ ਨਿਵਾਸੀਆਂ ਨੂੰ ਉਨ੍ਹਾਂ ਦੀਆਂ ਕਾਰਾਂ ਰਾਹੀ ਬਚਾਇਆ ਗਿਆ। ਮੌਸਮ ਵਿਭਾਗ ਨੀਵਾ ਕਿਹਾ ਹੈ ਕਿ ਇਹ 24 ਸਾਲਾਂ ‘ਚ ਕੁਈਨਸਟਾਊਨ ਦਾ ਸਭ ਤੋਂ ਵੱਧ 24 ਘੰਟੇ ਦਾ ਸਮਾਂ ਰਿਹਾ ਹੈ, ਜਦੋਂ 87mm ਮੀਂਹ ਕੱਲ੍ਹ ਸਵੇਰੇ 9 ਵਜੇ ਤੋਂ ਅੱਜ ਸਵੇਰੇ 9 ਵਜੇ ਤੱਕ ਪਿਆ। ਵਨਾਕਾ ਦਾ 17 ਸਾਲਾਂ ‘ਚ ਸਭ ਤੋਂ ਗਿੱਲਾ ਦਿਨ ਸੀ, ਜਿਸ ‘ਚ 98mm ਮੀਂਹ ਰਿਕਾਰਡ ਕੀਤਾ ਗਿਆ। ਦੋਵਾਂ ਥਾਵਾਂ ‘ਤੇ ਇੱਕ ਦਿਨ ‘ਚ ਇੱਕ ਮਹੀਨੇ ਤੋਂ ਵੱਧ ਦਾ ਮੀਂਹ ਪਿਆ।
ਭਾਰੀ ਮੀਂਹ ਕਾਰਨ ਹੜ੍ਹ, ਤਿਲ੍ਹਕਣ ਅਤੇ 100 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਣਾ ਪਿਆ ਹੈ। ਅੱਜ ਕੁੱਝ ਸਕੂਲ, ਕਿੰਡਰਗਾਰਡਨ ਅਤੇ ਸੜਕਾਂ ਬੰਦ ਹਨ।