“ਕੂਕ ਪੰਜਾਬੀ ਸਮਾਚਾਰ” ਆਪਣੇ 19ਵੇਂ ਵਰ੍ਹੇ ‘ਚ ਪੈਰ ਧਰਨਾ ਦਾ ਜਸ਼ਨ ਮਨਾ ਰਿਹਾ

"ਕੂਕ ਪੰਜਾਬੀ ਸਮਾਚਾਰ" ਆਪਣੇ 20ਵੇਂ ਵਰ੍ਹੇ 'ਚ ਪੈਰ ਧਰਨਾ ਦਾ ਜਸ਼ਨ ਮਨਾ ਰਿਹਾ
ਅਮਰਜੀਤ ਸਿੰਘ (ਐਡੀਟਰ)
Mobile: 021 028 30967, E-mail – amarjitsaini@yahoo.com

‘ਕੂਕ ਪੰਜਾਬੀ ਸਮਾਚਾਰ’ 25 ਅਕਤੂਬਰ ਨੂੰ ਆਪਣੇ 18 ਵਰ੍ਹੇ ਪੁਰੇ ਕਰਨ ਦੇ ਨਾਲ 19ਵੇਂ ਵਰ੍ਹੇ ‘ਚ ਪੈਰ ਧਰ ਰਿਹਾ ਹੈ ‘ਕੂਕ ਪੰਜਾਬੀ ਸਮਾਚਾਰ’ ਦਾ ਜਨਮ ਨਿਊਜ਼ੀਲੈਂਡ ਦੀ ਧਰਤੀ ‘ਤੇ 25 ਅਕਤੂਬਰ 2003 ਨੂੰ ਆਕਲੈਂਡ ਸ਼ਹਿਰ ਤੇ ਪੰਜਾਬੀਆਂ ਦੀ ਭਰਵੀਂ ਵਸੋ ਵਾਲੇ ਇਲਾਕੇ ਪਾਪਾਟੋਏਟੋਏ ਵਿਖੇ ਹੋਇਆ। ‘ਕੂਕ ਪੰਜਾਬੀ ਸਮਾਚਾਰ’ ਨੂੰ ਨਿਊਜ਼ੀਲੈਂਡ ਦੇ ਪਹਿਲੇ ਪੰਜਾਬੀ ਅਖ਼ਬਾਰ ਦਾ ਮਾਣ ਹਾਸਿਲ ਹੋਣ ਦੇ ਨਾਲ-ਨਾਲ ਪੋਲੇ ਕਦਮੀ ਆਪਣੇ ਕਦਮ ਅੱਗੇ ਵਧਾਉਂਦਾ ਹੋਇਆ ਅੱਗੇ ਵਧੀ ਜਾ ਰਿਹਾ ਹੈ। ਦੁਨੀਆ ਭਰ ਵਿੱਚ ਕਿਧਰੇ ਵੀ ਨਿਊਜ਼ੀਲੈਂਡ ਦੀ ਪੰਜਾਬੀ ਪੱਤਰਕਾਰੀ ਦੀ ਗੱਲ ਹੁੰਦੀ ਹੈ ਤਾਂ ਨਿਊਜ਼ੀਲੈਂਡ ਤੋਂ ‘ਕੂਕ ਪੰਜਾਬੀ ਸਮਾਚਾਰ’ ਦਾ ਨਾਂਅ ਪਹਿਲੇ ਨੰਬਰ ਉੱਤੇ ਬੋਲਦਾ ਹੈ। ‘ਕੂਕ ਪੰਜਾਬੀ ਸਮਾਚਾਰ’ ਆਪਣੀ ਨਿਰੰਤਰ ਚਾਲ ਚੱਲਦਿਆਂ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਸਮੁੱਚੇ ਦੇਸ਼ਵਾਸੀਆਂ ਦੀ ਨਿਰੰਤਰ ਤੇ ਅਣਥੱਕ ਸੇਵਾ ਕਰਦਾ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਾਲ 2020 ਵਿੱਚ ਆਈ ਕੋਰੋਨਾਵਾਇਰਸ (ਕੋਵਿਡ -19) ਮਹਾਂਮਾਰੀ, ਜੋ ਸਮੇਂ-ਸਮੇਂ ਆਪਣਾ ਰੂਪ ਵਟਾ ਰਿਹਾ ਹੈ ਦਾ ਅਸਰ ਪੂਰੀ ਦੁਨੀਆ ਦੇ ਨਾਲ-ਨਾਲ ‘ਕੂਕ ਪੰਜਾਬੀ ਸਮਾਚਾਰ’ ਉੱਤੇ ਵੀ ਪਿਆ ਹੈ ਇਸ ਲਈ ਪ੍ਰਿੰਟ ਐਡੀਸ਼ਨ ਦੇ ਛਪਣ ਦੀ ਰਫ਼ਤਾਰ ਘਟਣ ਕਰਕੇ ਅੱਜ ਕੱਲ੍ਹ ਕੋਵਿਡ -19 ਦੇ ਨਾਲ ਹੋਰ ਖ਼ਬਰਾਂ ਦੀ ਜਾਣਕਾਰੀ ‘ਕੂਕ ਪੰਜਾਬੀ ਸਮਾਚਾਰ’ ਆਪਣੀ ਵੈੱਬਸਾਈਟ www.kuksamachar.co.nz ਰਾਹੀ ਹਰ ਰੋਜ਼ਾਨਾ ਅੱਪਡੇਟ ਕਰਕੇ ਲਗਾਤਾਰ ਦੇ ਰਿਹਾ ਹੈ। ਇਸ ਮਹਾਂਮਾਰੀ ਦਾ ਅਸਰ ਪ੍ਰਿੰਟ ਮੀਡੀਆ ਉੱਤੇ ਜ਼ਿਆਦਾ ਪਿਆ ਹੈ ਪਰ ਫਿਰ ਵੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ‘ਕੂਕ’ ਦੀ ਅਵਾਜ਼ ਨੂੰ ਜਿਊਂਦਾ ਰੱਖਾਂਗੇ, ਪਰ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ।
‘ਕੂਕ ਪੰਜਾਬੀ ਸਮਾਚਾਰ’ ਧੰਨਵਾਦੀ ਹੈ ਆਪਣੇ ਸਾਰੇ ਸਪਾਂਸਰਾਂ, ਇਸ਼ਤਿਹਾਰੀ ਕੰਪਨੀਆਂ, ਪਾਠਕਾਂ, ਆਲੋਚਕਾਂ, ਕਾਲਮ ਨਵੀਸਾਂ, ਸਿੱਧੇ ਜਾਂ ਅਸਿੱਧੇ ਤੌਰ ‘ਤੇ ਸਹਾਇਤਾ ਕਰਨ ਵਾਲੇ ਸਾਰੇ ਸੱਜਣਾਂ ਦਾ ਜਿਨ੍ਹਾਂ ਨੇ ‘ਕੂਕ’ ਦੀ ਆਵਾਜ਼ ਨੂੰ ਅਖ਼ਬਾਰ ਅਤੇ ਵੈੱਬਸਾਈਟ ਰਾਹੀ ਬੁਲੰਦ ਰੱਖਿਆ ਹੈ।