ਕੈਕੋਉਰਾ ਨੇੜੇ ਕਿਸ਼ਤੀ ਪਲਟਣ ਕਾਰਣ 5 ਲੋਕਾਂ ਦੀ ਮੌਤ

ਕੈਕੋਉਰਾ, 11 ਸਤੰਬਰ – ਇੱਥੇ ਮੱਛੀ ਫੜਨ ਵਾਲੀ ਕਿਸ਼ਤੀ ਦੇ ਪਲਟਣ ਕਾਰਣ 5 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ ਪੰਛੀਆਂ ਦੇ ਪ੍ਰੇਮੀ ਸਮੂਹ ਦੇ 11 ਲੋਕ ਸਵਾਰ ਸਨ। ਤੱਟਵਰਤੀ ਸ਼ਹਿਰ ਦੇ ਦੱਖਣ ਵਿੱਚ ਗੂਜ਼ ਬੇ ਨੇੜੇ ਸ਼ਨੀਵਾਰ ਦੀ ਸਵੇਰ ਦੀ ਘਟਨਾ ਤੋਂ ਬਾਅਦ ਛੇ ਹੋਰਾਂ ਨੂੰ ਬਚਾਇਆ ਗਿਆ ਹੈ। ਪੁਲਿਸ ਨੇ ਇਸ ਨੂੰ ਦੁਖਦਾਈ ਘਟਨਾ ਦੱਸਿਆ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਟੱਕਰ ਤੋਂ ਬਾਅਦ 8.5 ਮੀਟਰ ਦੀ ਕਿਸ਼ਤੀ ਅੱਜ ਸਵੇਰੇ 10 ਵਜੇ ਦੇ ਲਗਭਗ ਪਲਟ ਗਈ, ਪਹਿਲਾਂ ਇੱਕ ਵ੍ਹੇਲ ਦੇ ਨਾਲ ਟੱਕਰ ਹੋਣ ਬਾਰੇ ਕਿਹਾ ਜਾ ਰਿਹਾ ਸੀ ਪਰ ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ ਕਿ ਕੀ ਹੋਇਆ ਸੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਿਸ਼ਤੀ ਕਿਸੇ ਚੀਜ਼ ਨਾਲ ਟਕਰਾ ਗਈ ਸੀ ਪਰ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਕਿ ਕੀ ਇਸ ਵਿੱਚ ਕੋਈ ਵ੍ਹੇਲ ਸ਼ਾਮਲ ਸੀ।
ਪੁਲੀਸ ਦੇ ਗੋਤਾਖੋਰ ਦਸਤੇ ਨੇ ਲਾਸ਼ਾਂ ਬਰਾਮਦ ਕਰ ਲਈਆਂ ਹਨ। ਪੁਲਿਸ ਹੁਣ ਰਸਮੀ ਪਛਾਣ ਪ੍ਰਕਿਰਿਆ ਰਾਹੀਂ ਕੰਮ ਕਰ ਰਹੀ ਹੈ।
ਇਸ ਵਿੱਚ ਸ਼ਾਮਲ ਕਿਸ਼ਤੀ ਨੂੰ ਸਥਾਨਕ ਫਿਸ਼ਿੰਗ ਚਾਰਟਰ ਕਾਰੋਬਾਰ ਨਾਲ ਸਬੰਧਿਤ ਸਮਝੀ ਜਾਂਦੀ ਹੈ। ਇਹ ਸਮਝਿਆ ਜਾਂਦਾ ਹੈ ਕਿ ਬੋਟ ਵਿੱਚ ਸਵਾਰ ਲੋਕ ਔਰਤਾਂ ਦਾ ਇੱਕ ਸਮੂਹ ਸੀ।