ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕਾਮਾਗਾਟਾਮਾਰੂ ਘਟਨਾ ਲਈ ਸੰਸਦ ‘ਚ ਮੁਆਫੀ ਮੰਗੀ

1297837213846_ORIGINALਟੋਰਾਂਟੋ – 18 ਮਈ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ਼ ਕਾਮਨਜ਼ ਦੇ ਭਰਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ 102 ਸਾਲ ਪਹਿਲਾਂ ਵਾਪਰੀ ਕਾਮਾਗਾਟਾਮਾਰੂ ਘਟਨਾ ਦੇ ਲਈ ਪੰਜਾਬੀ ਭਾਈਚਾਰੇ ਤੋਂ ਰਸਮੀ ਤੌਰ ‘ਤੇ ਮੁਆਫੀ ਮੰਗੀ। ਪ੍ਰਧਾਨ ਮੰਤਰੀ ਟਰੂਡੋ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੱਜ ਮੈਂ ਇਸ ਹਾਊਸ ‘ਚ ਖੜਾ ਹੋ ਕੇ ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾਮਾਰੂ ਘਟਨਾ ‘ਚ ਸਾਡੀ ਭੂਮਿਕਾ ਦੇ ਲਈ ਮੁਆਫੀ ਮੰਗਦਾ ਹਾਂ, ‘ਵੀ ਆਰ ਟਰੂਅਲੀ ਸੌਰੀ’। ਗੌਰਤਲਬ ਹੈ ਕਿ ਮਈ 1914 ਵਿੱਚ 376 ਮੁਸਾਫਰਾਂ ਨਾਲ ਭਰਿਆ ਕਾਮਾਗਾਟਾਮਾਰੂ ਜਹਾਜ਼ ਕੈਨੇਡਾ ਦੇ ਤੱਟ ‘ਤੇ ਪੁੱਜਿਆ ਸੀ, ਜਿਸ ਵਿੱਚ ਜ਼ਿਆਦਾਤਾਰ ਸਿੱਖ, ਮੁਸਲਮਾਨ ਅਤੇ ਹਿੰਦੂ ਯਾਤਰੀ ਸਵਾਰ ਸਨ ਅਤੇ ਉਹ ਸਾਰੇ ਬੇਹਤਰ ਭਵਿੱਖ ਦੇ ਲਈ ਕੈਨੇਡਾ ‘ਚ ਆਉਣਾ ਚਾਹੁੰਦੇ ਸਨ, ਪਰ ਉਸ ਸਮੇਂ ਦੇ ਕੈਨੇਡੀਅਨ ਕਾਨੂੰਨਾਂ ਕਰਕੇ ਉਨ੍ਹਾਂ ਨੂੰ ਇੱਥੇ ਨਹੀਂ ਉਤਰ ਦਿੱਤੀ ਗਿਆ ਸੀ ਤੇ ਜਹਾਜ਼ ਨੂੰ ਵਾਪਸ ਮੋੜ ਦਿੱਤਾ ਗਿਆ ਸੀ।