ਕੋਰੋਨਾਵਾਇਰਸ: ਆਕਲੈਂਡ 12 ਦਿਨ ਹੋਰ ਲੌਕਡਾਉਨ ‘ਚ ਰਹੇਗਾ ਅਤੇ ਦੇਸ਼ ਦੇ ਬਾਕੀ ਹਿੱਸੇ ਲੈਵਲ 2 ‘ਤੇ ਹੀ ਰਹਿਣਗੇ – ਪ੍ਰਧਾਨ ਮੰਤਰੀ ਆਰਡਰਨ

ਵੈਲਿੰਗਟਨ, 14 ਅਗਸਤ (ਕੂਕ ਪੰਜਾਬੀ ਸਮਾਚਾਰ) – ਪ੍ਰਧਾਨ ਮੰਤਰੀ ਜੈਸਿੰਡਾ ਨੇ ਅੱਜ 5.30 ਵਜੇ ਐਲਾਨ ਕੀਤਾ ਕਿ ਦੇਸ਼ ਖ਼ਾਸ ਕਰਕੇ ਆਕਲੈਂਡ ਵਿੱਚ ‘ਕੋਵਿਡ -19’ ਦੇ ਕਮਿਊਨਿਟੀ ਟਰਾਂਸਮਿਸ਼ਨ ਦੇ ਵੱਧ ਦੇ ਮਾਮਲਿਆਂ ਨੂੰ ਮਾਮਲਿਆਂ ਨੂੰ ਵੇਖਦੇ ਹੋਏ ਨਿਊਜ਼ੀਲੈਂਡ 12 ਹੋਰ ਦਿਨਾਂ ਲਈ ਆਪਣੀ ਮੌਜੂਦਾ ਸਥਿਤੀ ਉੱਤੇ ਹੀ ਰਹੇਗਾ ਯਾਨੀ ਆਕਲੈਂਡ 12 ਹੋਰ ਦਿਨਾਂ ਲਈ ਲੌਕਡਾਉਨ ਦੇ ਨਾਲ ਅਲਰਟ ਲੈਵਲ 3 ਅਤੇ ਦੇਸ਼ ਦੇ ਬਾਕੀ ਹਿੱਸੇ ਅਲਰਟ ਲੈਵਲ 2 ਉੱਤੇ ਹੀ ਬਣੇ ਰਹਿਣਗੇ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਇਸ ਦਾ ਅਰਥ ਇਹ ਹੋਵੇਗਾ ਕਿ ਮੌਜੂਦਾ ਸਥਿਤੀ 14 ਦਿਨਾਂ ਲਈ ਲਾਗੂ ਰਹਿਣਗੀਆਂ ਜਾਂ ਇੱਕ ਪੂਰੇ ਇੰਕਿਊਬੇਸ਼ਨ ਪੀਰੀਅਡ ਲਈ ਹੋਵੇਗਾ। ਮੌਜੂਦਾ ਸਥਿਤੀ 26 ਅਗਸਤ ਨੂੰ ਰਾਤੀ 11.59 ਵਜੇ ਤੱਕ ਰਹੇਗੀ, ਪਰ ਕੈਬਨਿਟ 21 ਅਗਸਤ ਨੂੰ ਸਥਿਤੀ ਦੀ ਮੁੜ ਸਮੀਖਿਆ ਕਰੇਗੀ। ਉਨ੍ਹਾਂ ਨੇ ਕਿਹਾ ਹਾਲੇ ਇਸ ਵੇਲੇ ਅਲਰਟ ਲੈਵਲ 4 ਉੱਤੇ ਜਾਣ ਦੀ ਜ਼ਰੂਰਤ ਨਹੀਂ ਹੈ।