ਕੋਰੋਨਾਵਾਇਰਸ : ਨਿਊਜ਼ੀਲੈਂਡ ‘ਚ 58 ਨਵੇਂ ਕੇਸ, ਕੁੱਲ ਗਿਣਤੀ 647 ਹੋਈ

ਵੈਲਿੰਗਟਨ, 31 ਮਾਰਚ – ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ 58 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕੋਵਿਡ -19 ਦੇ 48 ਨਵੇਂ ਪੁਸ਼ਟੀ ਕੀਤੇ ਕੇਸ ਅਤੇ 10 ਸੰਭਾਵਿਤ ਕੇਸ ਹਨ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਨਿਊਜ਼ੀਲੈਂਡ ਵਿੱਚ ਕੇਸਾਂ ਦੀ ਕੁੱਲ ਸੰਖਿਆ 647 ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਬਲੂਮਫੀਲਡ ਨੇ ਦੱਸਿਆ ਕਿ ਕੋਰੋਨਾਵਾਇਰਸ ਤੋਂ 74 ਲੋਕ ਰਿਕਵਰ ਹੋਏ ਹਨ, 14 ਲੋਕ ਹਸਪਤਾਲ ਵਿੱਚ ਹਨ ਅਤੇ ਇੰਟੈਂਸਿਵ ਕੇਅਰ ਯੂਨਿਟ ਵਿੱਚ 2 ਵਿਅਕਤੀ ਸਥਿਰ ਹਾਲਤ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤੋਂ ਪੁਸ਼ਟੀ ਕੀਤੇ ਕੇਸਾਂ ਨਾਲ ਵਿਦੇਸ਼ ਯਾਤਰਾ ਅਤੇ ਸੰਪਰਕ ਅਜੇ ਵੀ ਇੱਕ ਮਜ਼ਬੂਤ ਸਬੰਧ ਹੈ।
ਗੌਰਤਲਬ ਹੈ ਕਿ ਦੇਸ਼ ਵਿੱਚ ਪੁਸ਼ਟੀ ਕੀਤੇ ਤੇ ਸੰਭਾਵਿਤ 647 ਕੇਸ ਹਨ, 74 ਨੇ ਰਿਕਵਰ ਕੀਤਾ ਹੈ ਤੇ 1 ਦੀ ਮੌਤ ਹੋਈ ਹੈ। ਕੋਵਿਡ -19 ਦੇ 647 ਕੇਸਾਂ ਵਿਚੋਂ 600 ਪੁਸ਼ਟੀ ਕੀਤੇ ਮਾਮਲੇ ਹਨ ਅਤੇ 47 ਸੰਭਾਵਿਤ ਮਾਮਲੇ ਹਨ।