ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਦੂਜੀ ਮੌਤ, 44 ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 10 ਅਪ੍ਰੈਲ – ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਨਾਲ ਦੂਸਰੀ ਮੌਤ ਦਰਜ ਕੀਤੀ ਗਈ ਹੈ। ਜੋ ਕ੍ਰਾਈਸਟਚਰਚ ਦੇ ਬੁਰਵੁੱਡ ਹਸਪਤਾਲ ਵਿੱਚ 90 ਸਾਲਾ ਮਹਿਲਾ ਦੀ ਮੌਤ ਹੋਈ ਹੈ।
ਡਾਇਰੈਕਟਰ ਪਬਲਿਕ ਹੈਲਥ ਡਾ. ਕੈਰੋਲੀਨ ਮੈਕਲੇਨੇ, ਵੈਲਿੰਗਟਨ ਤੋਂ ਦੇਸ਼ ਨੂੰ ਅੱਪਡੇਟ ਕਰ ਰਹੀ ਸੀ। ਉਸ ਨੇ ਦੱਸਿਆ ਕਿ ਦੇਸ਼ ‘ਚ ਕੋਵਿਡ -19 ਦੇ 44 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 23 ਪੁਸ਼ਟੀ ਕੀਤੇ ਅਤੇ 21 ਸੰਭਾਵਿਤ ਕੇਸ ਹਨ। ਨਵੇਂ ਕੇਸਾਂ ਵਿੱਚੋਂ 14 ਕੇਸ ਮੌਜੂਦਾ ਸਮੂਹਾਂ ਨਾਲ ਜੁੜੇ ਹੋਏ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ ਕੁੱਲ ਮਿਲਾ ਕੇ 373 ਹੋ ਗਈ ਹੈ, ਕੱਲ੍ਹ ਇਸ ਵਿੱਚ 56 ਦਾ ਵਾਧਾ ਹੋਇਆ ਹੈ। ਦੇਸ਼ ਵਿੱਚ ਕੁੱਲ 1283 ਕੇਸ ਹੋ ਗਏ ਹਨ।
ਹਸਪਤਾਲ ਵਿੱਚ 16 ਲੋਕ ਹਨ। ਜਿਨ੍ਹਾਂ ਵਿੱਚੋਂ 4 ਲੋਕ ਆਈ.ਸੀ.ਯੂ. (ਵੈਲਿੰਗਟਨ, ਵਾਈਟਾਮਾਟਾ, ਵਾਈਕਾਟੋ ਅਤੇ ਸਾਊਥਰਨ) ਵਿੱਚ ਹਨ, ਇਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੈ। ਵਿਦੇਸ਼ੀ ਯਾਤਰਾ ਦੇ ਨਾਲ ਇੱਕ ਮਜ਼ਬੂਤ ਪਰ ਗਿਰਾਵਟ ਵਾਲਾ ਲਿੰਕ ਬਣਿਆ ਹੋਇਆ ਹੈ ਪਰ ਪੁਸ਼ਟੀ ਹੋਏ ਕੇਸਾਂ ਦੇ ਵਧ ਰਹੇ ਮਾਮਲੇ ਲਿੰਕ ਦੇ ਨਾਲ ਸੰਬੰਧਿਤ ਹਨ। ਇੱਥੇ 12 ਕਲਸਟਰ ‘ਚ 10 ਤੋਂ ਵੱਧ ਲੋਕਾਂ ਦੇ ਹਨ।
ਮੈਕਲਨੇ ਨੇ ਕਿਹਾ ਕਿ ਮਹਿਲਾ ਦੀ ਕੱਲ੍ਹ ਮੌਤ ਹੋ ਗਈ ਸੀ ਅਤੇ ਹਾਲ ਹੀ ਵਿੱਚ ਉਸ ਦਾ ਪਾਜ਼ੀਟਿਵ ਟੈੱਸਟ ਕੀਤਾ ਗਿਆ ਸੀ। ਉਹ ਰੋਜ਼ਵੁੱਡ ਰੈਸਟ ਹੋਮ ਦੇ ਵਸਨੀਕਾਂ ਵਿੱਚੋਂ ਇੱਕ ਸੀ, ਜਿਸ ਨੂੰ ਹਫ਼ਤੇ ਦੇ ਸ਼ੁਰੂ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆਂ ਗਿਆ ਸੀ। ਉਨ੍ਹਾਂ ਇਹ ਨਹੀਂ ਦੱਸਿਆ ਕਿ ਰੈਸਟ ਹੋਮ ਦੇ ਕਿੰਨੇ ਲੋਕਾਂ ਦਾ ਟੈੱਸਟ ਲਿਆ ਗਿਆ ਸੀ, ਪਰ ਕਿਹਾ ਕਿ ਕੋਵਿਡ -19 ਰੈਸਟ ਹੋਮ ਵਿੱਚ ਕਿਵੇਂ ਦਾਖ਼ਲ ਹੋਇਆ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, ਜਿਵੇਂ ਕਿ ਦੁਨੀਆ ਭਰ ਵਿੱਚ ਦੇਖਿਆ ਗਿਆ ਹੈ, ਕੋਵਿਡ -19 ਬਜ਼ੁਰਗ ਲੋਕਾਂ ਲਈ ਘਾਤਕ ਹੋ ਸਕਦੀ ਹੈ, ਜਿਹੜੇ ਸਿਹਤ ਪੱਖੋਂ ਪ੍ਰਸਥਿਤੀਆਂ ਦਾ ਸਾਹਮਣਾ ਰਹੇ ਹਨ।
ਨਿਊਜ਼ੀਲੈਂਡ ‘ਚ 1,283 ਕੇਸਾਂ ਵਿੱਚੋਂ 1,015 ਕੰਨਫ਼ਰਮ ਅਤੇ 268 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 910 ਐਕਟਿਵ ਅਤੇ 373 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ 2 ਦੀ ਮੌਤ ਹੋਈ ਹੈ।
ਇਸ ਵੇਲੇ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦਾ ਵੇਰਵਾ ਇਸ ਤਰ੍ਹਾਂ ਹੈ :-
ਸਾਊਥਰਨ ਹਿੱਸੇ ‘ਚ 200, ਵਾਈਟਾਮਾਟਾ 171, ਆਕਲੈਂਡ 159, ਵਾਈਕਾਟੋ 163, ਕੈਂਟਬਰੀ 119, ਕੈਪੀਟਲ ਐਂਡ ਕੋਸਟ 83, ਕਾਊਂਟੀ ਮੈਨੁਕਾਓ 95, ਨੈਲਸਨ ਮਾਰਲੋਬ੍ਰੋਚ 48, ਹਾਕਸ ਬੇਅ 35, ਬੇਅ ਆਫ਼ ਪੈਨਲਟੀ 40, ਮਿਡ ਸੈਂਟਰਲ 28, ਹੱਟ ਵੈਲੀ 21, ਨਾਰਥਲੈਂਡ 20, ਤਾਰਾਨਾਕੀ 14, ਲੇਕ 12, ਸਾਊਥ ਕੈਂਟਬਰੀ 10, ਵਾਈਰਾਰਾਪਾ 8, ਵਾਂਗਾਨੂਈ 7, ਵੈਸਟ ਕੋਸਟ 5 ਅਤੇ ਟਾਈਰਾਵਹੀਟੀ 1    
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 1,595,806 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 95,493 ਅਤੇ ਰਿਕਵਰ ਹੋਏ 348,281 ਮਾਮਲੇ ਸਾਹਮਣੇ ਆਏ ਹਨ।