ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 1 ਹੋਰ ਨਵੇਂ ਕੇਸ

ਵੈਲਿੰਗਟਨ, 24 ਜੂਨ – ਨਿਊਜ਼ੀਲੈਂਡ ਦੇ ਵਿੱਚ ਕੋਰੋਨਾਵਾਇਰਸ ਦੀ ਗਿਣਤੀ ਹੁਣ ਹੋਲੀ-ਹੋਲੀ ਕਰਕੇ ਰੋਜ਼ਾਨਾ ਵੱਧ ਰਹੀ ਹੈ। ਨਿਊਜ਼ੀਲੈਂਡ ‘ਚ ਅੱਜ ਕੋਵਿਡ -19 ਦੇ 2 ਹੋਰ ਕੇਸ ਸਾਹਮਣੇ ਆਏ ਹਨ। ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਕਮਿਊਨਿਟੀ ਵਿੱਚ ਕੋਵਿਡ -19 ਦੀ ਬਹੁਤ ਘੱਟ ਸੰਭਾਵਨਾ ਹੈ, ਹਾਲਾਂਕਿ ਮੈਨੇਜਡ ਆਈਸੋਲੇਸ਼ਨ ਹੋਣ ਤੋਂ ਜਲਦੀ ਰਿਹਾ ਹੋਇਆ ਵਿਅਕਤੀ ਹੁਣ ਸੰਪਰਕ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਅੱਜ 1 ਨਵਾਂ ਅਧਿਕਾਰਤ ਅਤੇ 1 ਅਣਅਧਿਕਾਰਤ ਕੇਸ ਸਾਹਮਣੇ ਆਏ ਹਨ, ਪਰ ਦੋਵੇਂ ਹੀ ਮੈਨੇਜਡ ਆਈਸੋਲੇਸ਼ਨ ਸੁਵਿਧਾਵਾਂ ਵਿੱਚ ਹਨ ਅਤੇ ਆਕਲੈਂਡ ਅਤੇ ਰੋਟੋਰੂਆ ਵਿੱਚ ਕੁਆਰੰਟੀਨ ਸਹੂਲਤਾਂ ਵਿੱਚ ਤਬਦੀਲ ਕਰ ਦਿੱਤੇ ਗਏ ਹਨ ਜਾਂ ਉਨ੍ਹਾਂ ਨੂੰ ਤਬਦੀਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਐਕਟਿਵ ਸਾਰੇ 12 ਕੇਸ ਆਈਸੋਲੇਸ਼ਨ ਵਿੱਚ ਹਨ ਅਤੇ ਕੱਲ੍ਹ ਸਭ ਤੋਂ ਵੱਧ ਟੈੱਸਟਾਂ ਦੇ ਬਾਵਜੂਦ ਡੁਮੈਸਟਿਕ ਟਰਾਂਸਮਿਸ਼ਨ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਨਵੇਂ ਕੇਸ ਵਿਚੋਂ ਇਕ 60 ਸਾਲਾਂ ਦੀ ਮਹਿਲਾ ਹੈ ਜੋ 18 ਜੂਨ ਨੂੰ ਏਅਰ ਇੰਡੀਆ ਦੀ ਰੀਪਰਟੇਸ਼ਨ ਉਡਾਣ AI 1316 ਰਾਹੀ ਭਾਰਤ ਤੋਂ ਨਿਊਜ਼ੀਲੈਂਡ ਪਹੁੰਚੀ ਸੀ। ਉਹ ਪਹਿਲਾਂ ਪੂਲਮੈਨ ਹੋਟਲ ਵਿੱਚ ਸੀ ਤੇ ਹੁਣ ਜੈੱਟਪਾਰਕ ਕੁਆਰੰਟੀਨ ਸਹੂਲਤ ਵਿੱਚ ਹੈ। ਡਾ. ਬਲੂਮਫੀਲਡ ਨੇ ਕਿਹਾ ਕਿ ਰੋਟੋਰੂਆ ਵਿੱਚ 1 ਐਕਟਿਵ ਕੇਸ ਹੈ ਤੇ ਸ਼ਹਿਰ ਦੇ ਆਈਬੀਸ (Ibis) ਹੋਟਲ ਨੂੰ ਲੌਕਡਾਉਨ ਕਰ ਦਿੱਤਾ ਗਿਆ ਹੈ। ਇਸ ਕੇਸ ਨੂੰ ਸਰਕਾਰੀ ਅੰਕੜਿਆਂ ਵਿੱਚ ਦਰਜ ਹੋਣਾ ਹੈ।
ਬਲੂਮਫੀਲਡ ਨੇ ਕਿਹਾ ਕਿ ਦੇਸ਼ ਵਿੱਚ 20,000 ਤੋਂ ਵੱਧ ਲੋਕ ਮੈਨੇਜਡ ਆਈਸੋਲੇਸ਼ਨ ਹੋ ਚੁੱਕੇ ਹਨ। 16 ਜੂਨ ਤੋਂ, ਜਦੋਂ ਬ੍ਰਿਟੇਨ ਤੋਂ ਆਈਆਂ ਦੋ ਭੈਣਾਂ ਨੂੰ ਹਮਦਰਦੀ ਦੇ ਆਧਾਰ ‘ਤੇ ਵੈਲਿੰਗਟਨ ਜਾਣ ਦੀ ਆਗਿਆ ਦੇ ਬਾਅਦ ਸਕਾਰਾਤਮਿਕ ਟੈੱਸਟ ਵਾਪਸ ਕੀਤੇ, ਤਾਂ ਦੇਸ਼ ਭਰ ਵਿੱਚ 45,000 ਤੋਂ ਵੱਧ ਟੈੱਸਟ ਕੀਤੇ ਗਏ ਹਨ।
ਦੇਸ਼ ਵਿੱਚ ਕੁੱਲ ਮਿਲਾ ਕੇ ਕੋਰੋਨਾਵਾਇਰਸ ਦੇ 1516 ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸ ਹੋ ਗਏ ਹਨ। ਕੰਨਫ਼ਰਮ ਕੇਸ 1165 ਅਤੇ ਪ੍ਰੋਵੈਬਲੀ 351 ਹਨ। ਇਸ ਵਿੱਚ ਐਕਟਿਵ 11 ਕੇਸ ਹਨ, ਜਦੋਂ ਕਿ ਕੋਵਿਡ -19 ਤੋਂ 1,483 ਲੋਕੀ ਰਿਕਵਰ ਹੋਏ ਹਨ। ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ। ਹਸਪਤਾਲ ਦੇ ਵਿਚ ਇਸ ਵੇਲੇ ਕੋਈ ਨਹੀਂ ਹੈ।