ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਲਗਾਤਾਰ 8ਵੇਂ ਦਿਨ ਕੋਈ ਨਵਾਂ ਕੇਸ ਨਹੀਂ, ਸਿਰਫ਼ 1 ਕੇਸ ਹੀ ਐਕਟਿਵ

ਵੈਲਿੰਗਟਨ, 30 ਮਈ (ਅਮਰਜੀਤ ਸਿੰਘ) – ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਲਗਾਤਾਰ 8ਵੇਂ ਦਿਨ ਵੀ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਦੇਸ਼ ਭਰ ਵਿੱਚ ਕੋਵਿਡ -19 ਦਾ ਸਿਰਫ਼ 1 ਐਕਟਿਵ ਕੇਸ ਹੀ ਹੈ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1504 ਹੀ ਹੈ। ਜਿਨ੍ਹਾਂ ਵਿੱਚ 1,154 ਕੰਨਫ਼ਰਮ ਕੀਤੇ ਅਤੇ 350 ਪ੍ਰੋਵੈਬਲੀ ਕੇਸ ਹਨ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਸਿਰਫ਼ ਇੱਕ ‘ਤੇ ਬਣੀ ਹੋਈ ਹੈ, ਜੋ 50 ਸਾਲਾਂ ਦਾ ਇਕ ਵਿਅਕਤੀ ਹੈ ਅਤੇ ਆਕਲੈਂਡ ਦੇ ਸੈਂਟ ਮਾਰਗਰੇਟ ਹਸਪਤਾਲ ਤੇ ਰੈਸਟ ਹੋਮ ਕਲੱਸਟਰ ਨਾਲ ਸੰਬੰਧਿਤ ਹੈ। ਨਿਊਜ਼ੀਲੈਂਡ ਸਾਰੇ ਸਰਗਰਮ ਕੋਵਿਡ -19 ਕੇਸਾਂ ਨੂੰ ਖ਼ਤਮ ਕਰਨ ਲਈ ਦੁਨੀਆ ਵਿੱਚ ਸਭ ਤੋਂ ਪਹਿਲਾਂ ਦੇਸ਼ ਬਣਨ ਦੀ ਰਾਹ ‘ਤੇ ਹੈ। ਕੋਵਿਡ -19 ਤੋਂ 1,481 ਲੋਕੀ ਰਿਕਵਰ ਹੋਏ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਮਰੀਜ਼ ਕੋਵਿਡ -19 ਦੇ ਨਾਲ ਹਸਪਤਾਲ ਵਿੱਚ ਨਹੀਂ ਹੈ ਅਤੇ ਰਿਪੋਰਟ ਕਰਨ ਲਈ ਕੋਈ ਵਾਧੂ ਮੌਤਾਂ ਨਹੀਂ ਹੈ, ਮੌਤਾਂ ਦੀ ਗਿਣਤੀ 22 ਹੀ ਹੈ।
ਕੱਲ੍ਹ ਦੇ 3020 ਟੈੱਸਟ ਮਿਲਾ ਕੇ ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੇ ਕੱਲ੍ਹ 278,872 ਟੈੱਸਟ ਕੀਤੇ ਗਏ ਹਨ। ਪਿਛਲੇ ਹਫ਼ਤੇ ਲਾਂਚ ਕੀਤੇ ਗਏ NZ COVID ਟਰੇਸਿੰਗ ਐਪ ਲਈ 458,000 ਰਜਿਸਟਰੇਸ਼ਨ ਹੋਈਆਂ ਹਨ। ਜਦੋਂ ਕਿ ਕੱਲ੍ਹ 12,000 ਹੋਰ ਰਜਿਸਟਰੇਸ਼ਨ ਹੋਈ।
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 218 ਟੈਰੇਟਰੀ ਵਿੱਚ ਕੋਰੋਨਾਵਾਇਰਸ ਤੋਂ ਪੀੜਤ 6,030,294 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 366,809 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,659,250 ਹੈ।