ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਲਗਾਤਾਰ 14ਵੇਂ ਦਿਨ ਕੋਈ ਨਵਾਂ ਕੇਸ ਨਹੀਂ, ਸਿਰਫ਼ 1 ਕੇਸ ਹੀ ਹੈ ਐਕਟਿਵ

ਵੈਲਿੰਗਟਨ, 5 ਜੂਨ – ਨਿਊਜ਼ੀਲੈਂਡ ਵਿੱਚ ਲਗਾਤਾਰ 14ਵੇਂ ਦਿਨ ਕੋਵਿਡ -19 ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਦੇਸ਼ ਭਰ ਵਿੱਚ ਕੋਵਿਡ -19 ਦਾ ਸਿਰਫ਼ 1 ਕੇਸ ਹੀ ਐਕਟਿਵ ਹੈ। ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕੱਲ੍ਹ ਜਾਣਕਾਰੀ ਦਿੱਤੀ ਸੀ ਕਿ ਅਜੇ ਵੀ ਦੇਸ਼ ਵਿੱਚ ਇੱਕ ਸਰਗਰਮ ਕੋਰੋਨਾਵਾਇਰਸ ਕੇਸ ਹੈ, ਜੋ ਕਿ ਲੱਛਣਾਂ ਦੀ ਸ਼ੁਰੂਆਤ ਤੋਂ ਘੱਟੋ ਘੱਟ 10 ਦਿਨਾਂ ਬਾਅਦ ਅਤੇ ਉਸ ਦੇ ਲੱਛਣਾਂ ਦੇ ਖ਼ਤਮ ਹੋਣ ਦੇ 48 ਘੰਟਿਆਂ ਬਾਅਦ ਰਿਕਵਰ ਕਰਨ ਦਾ ਐਲਾਨ ਕਰ ਦਿੱਤਾ ਜਾਵੇਗਾ।
ਮਨਿਸਟਰੀ ਆਫ਼ ਹੈਲਥ ਨੇ ਅੱਜ ਕਿਹਾ ਕਿ ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1504 ਹੀ ਹੈ। ਜਿਨ੍ਹਾਂ ਵਿੱਚ 1,153 ਕੰਨਫ਼ਰਮ ਕੀਤੇ ਅਤੇ 351 ਪ੍ਰੋਵੈਬਲੀ ਕੇਸ ਹਨ। ਦੇਸ਼ ਵਿੱਚ ਐਕਟਿਵ ਕੇਸ ਦੀ ਗਿਣਤੀ ਸਿਰਫ਼ 1 ਹੈ, ਕੋਵਿਡ -19 ਤੋਂ 1,481 ਲੋਕੀ ਰਿਕਵਰ ਹੋਏ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਮਰੀਜ਼ ਕੋਵਿਡ -19 ਦੇ ਨਾਲ ਹਸਪਤਾਲ ਵਿੱਚ ਨਹੀਂ ਹੈ ਅਤੇ ਰਿਪੋਰਟ ਕਰਨ ਲਈ ਕੋਈ ਵਾਧੂ ਮੌਤਾਂ ਨਹੀਂ ਹੈ, ਮੌਤਾਂ ਦੀ ਗਿਣਤੀ 22 ਹੀ ਹੈ। ਕੱਲ੍ਹ ਦੇ ਲਗਭਗ 2813 ਟੈੱਸਟ ਮਿਲਾ ਕੇ ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੀ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 288,987 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਦੇ 7 ਮਹੱਤਵਪੂਰਣ ਕਲੱਸਟਰ ਬੰਦ ਹੋ ਗਏ ਹਨ। ਐਨ ਜ਼ੈੱਡ ਕੋਵਿਡ ਟ੍ਰੇਸਰ ਐਪ ਨੇ ਹੁਣ ਤੱਕ ਰਿਕਾਰਡ 501,000 ਰਜਿਸਟਰੇਸ਼ਨ ਦਰਜ ਕੀਤੀਆਂ ਹਨ – ਜਦੋਂ ਕਿ ਇਸ ਵਿੱਚ ਕੱਲ੍ਹ 6000 ਦਾ ਹੋਰ ਵਾਧਾ ਹੋਇਆ ਹੈ ਹੈ।