ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 2 ਨਵੇਂ ਕੇਸ ਆਏ, 1 ਕਮਿਊਨਿਟੀ ਤੇ 1 ਮੈਨੇਜਡ ਆਈਸੋਲੇਸ਼ਨ ‘ਚੋਂ

ਵੈਲਿੰਗਟਨ, 25 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ 2 ਨਵੇਂ ਕੇਸ ਸਾਹਮਣੇ ਆਏ ਹਨ, ਇਨ੍ਹਾਂ ਵਿਚੋਂ 1 ਦਾ ਸੰਬੰਧ ਕਮਿਊਨਿਟੀ ਨਾਲ ਹੈ ਅਤੇ 1 ਮੈਨੇਜਡ ਆਈਸੋਲੇਸ਼ਨ ਵਿਚੋਂ ਹੈ।
ਕਮਿਊਨਿਟੀ ਕੇਸ ਇੱਕ ਨੌਜਵਾਨ ਮਹਿਲਾ ਹੈ ਜੋ ਪਹਿਲਾਂ ਤੋਂ ਹੀ ਆਪਣੇ ਆਪ ਨੂੰ ਸੈਲਫ-ਆਈਸੋਲੇਸ਼ਨ ਕਰ ਰਹੀ ਸੀ। ਉਹ ਇੱਕ ਘਰੇਲੂ ਸੰਪਰਕ ਹੈ, ਜੋ ਕਿ ਆਕਲੈਂਡ ਅਗਸਤ ਕਲੱਸਟਰ ਦੇ ਸੋਗ ਸਬ-ਗਰੁੱਪ ਨਾਲ ਸੰਬੰਧਿਤ ਹੈ।
ਮੈਨੇਜਡ ਆਈਸੋਲੇਸ਼ਨ ‘ਚੋਂ ਆਇਆ ਕੇਸ ਇੱਕ 40 ਸਾਲਾਂ ਦੇ ਵਿਅਕਤੀ ਦਾ ਹੈ ਜੋ 19 ਸਤੰਬਰ ਨੂੰ ਤੁਰਕੀ ਅਤੇ ਮਲੇਸ਼ੀਆ ਦੇ ਰਸਤੇ ਰੂਸ ਤੋਂ ਨਿਊਜ਼ੀਲੈਂਡ ਆਇਆ ਸੀ। ਉਸ ਨੇ 3 ਦਿਨ ਦੇ ਟੈਸਟਿੰਗ ਵਿੱਚ ਪਾਜ਼ੇਟਿਵ ਨਤੀਜਾ ਦਿੱਤਾ ਹੈ ਅਤੇ ਹੁਣ ਆਕਲੈਂਡ ਵਿੱਚ ਕੁਆਰੰਟੀਨ ਸਹੂਲਤ ਵਿੱਚ ਹੈ।
ਟਾਪੋ ਦੀ ਯਾਤਰਾ ਕਰਨ ਵਾਲੇ ਪੰਜ ਪਰਿਵਾਰ ਨਿਊਜ਼ੀਲੈਂਡ ਦੇ ਸਾਰੇ ਕੋਨਿਆਂ ਤੋਂ ਯਾਤਰਾ ਕਰਕੇ ਆਏ ਹਨ, ਜਿਨ੍ਹਾਂ ਵਿੱਚ ਕਾਵੇਰਾਉ, ਵੈਲਿੰਗਟਨ, ਆਕਲੈਂਡ, ਹੈਮਿਲਟਨ ਅਤੇ ਕ੍ਰਾਈਸਟਚਰਚ ਸ਼ਾਮਲ ਹਨ। ਸਿਹਤ ਮੰਤਰਾਲੇ ਵੱਲੋਂ ਆਕਲੈਂਡ ਅਤੇ ਟੌਰੰਗੀ ਵਿਚਾਲੇ ਹੁਣ ਤੱਕ 15 ਖਾਣ ਪੀਣ ਵਾਲੀਆਂ ਦੁਕਾਨਾਂ ਅਤੇ ਸੈਲਾਨੀਆਂ ਦੇ ਆਕਰਸ਼ਣ ਨੂੰ ਮਾਰਕਡ ਕੀਤਾ ਹੈ। ਇਨ੍ਹਾਂ ਵਿੱਚ ਪਿਛਲੇ ਹਫ਼ਤੇ ਆਕਲੈਂਡ ਦੇ ਸਭ ਤੋਂ ਵੱਡੇ ਸ਼ਾਪਿੰਗ ਸੈਂਟਰਾਂ, ਸੇਂਟ ਲੂਕਸ ਮਾਲ ਸਮੇਤ ਦੇਰ ਰਾਤ ਨਾਈਟ ਆਊਟ ਅਤੇ ਟਾਪੋ ਦੇ ਪ੍ਰਸਿੱਧ ਡੀਬਰੇਟਸ ਹਾਟ ਸਪਰਿੰਗਜ਼ ਵਿੱਚ ਚਾਰ-ਚਾਰ ਘੰਟੇ ਦੇ ਡਿਪਸ ਸ਼ਾਮਲ ਹਨ।
ਇਹ ਕਲੱਸਟਰ, ਜੋ ਹੁਣ 6ਵਾਂ ਹੈ, ਨੇ ਆਪਣੇ 40 ਸਾਲਾਂ ਦੇ ਇੱਕ ਵਿਅਕਤੀ ਨਾਲ ਸ਼ੁਰੂ ਕੀਤਾ ਜਿਸ ਦਾ ਦੋ ਵਾਰ ਨੈਗੇਟਿਵ ਟੈੱਸਟ ਕੀਤਾ ਗਿਆ ਸੀ ਪਰ ਉਸ ਨੂੰ ਇਹ ਲਾਗ ਲੱਗ ਗਈ ਜਦੋਂ ਉਹ ਕ੍ਰਾਈਸਟਚਰਚ ਵਿਖੇ ਮੈਨੇਜਡ ਆਈਸੋਲੇਸ਼ਨ ਸਹੂਲਤ ਵਿੱਚ 14 ਦਿਨ ਬਿਤਾਉਣ ਤੋਂ ਬਾਅਦ ਆਕਲੈਂਡ ਵਾਪਸ ਪਰਤਿਆ। ਇਸ ਪੜਾਅ ‘ਤੇ ਇਹ ਮੰਨਿਆ ਜਾਂਦਾ ਹੈ ਕਿ ਉਸ ਨੇ 21 ਦਿਨਾਂ ਦੇ ਇੰਕਿਊਬੇਸ਼ਨ ਪੀਰੀਅਡ ਦੇ ਬਾਅਦ ਵਾਇਰਸ ਨਾਲ ਸੰਕਰਮਣ ਕੀਤਾ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 60 ਹੋ ਗਈ ਹੈ। ਇਨ੍ਹਾਂ 62 ਕੇਸਾਂ ਵਿੱਚ 31 ਕੇਸ ਕਮਿਊਨਿਟੀ ਅਤੇ 29 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੱਲ੍ਹ ਲੈਬ ਵੱਲੋਂ 6,465 ਟੈੱਸਟ ਕੀਤੇ ਗਏ। ਦੇਸ਼ ਭਰ ਵਿੱਚ ਹੁਣ ਤੱਕ ਕੀਤੇ ਕੁੱਲ ਟੈੱਸਟਾਂ ਦੀ ਗਿਣਤੀ 937,244 ਹੋ ਗਈ ਹੈ।
ਕੋਵਿਡ -19 ਨਾਲ 3 ਲੋਕ ਹਸਪਤਾਲ ਵਿੱਚ ਹਨ, ਜੋ ਆਕਲੈਂਡ ਸਿਟੀ, ਮਿਡਲਮੋਰ ਅਤੇ ਨੌਰਥ ਸ਼ੋਰ ਦੇ ਹਸਪਤਾਲਾਂ ਵਿੱਚ ਦਾਖ਼ਲ ਹਨ ਅਤੇ ਤਿੰਨੋਂ ਮਰੀਜ਼ ਜਨਰਲ ਵਾਰਡ ਵਿੱਚ ਆਈਸੋਲੇਸ਼ਨ ‘ਚ ਹਨ। ਕੋਵਿਡ -19 ਤੋਂ ਕੱਲ੍ਹ 7 ਲੋਕ ਰਿਕਵਰ ਹੋਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1829 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,473 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1744 ਹੈ, ਕਿਉਂਕਿ ਕੱਲ੍ਹ 7 ਲੋਕ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 60 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 3 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ। ਦੇਸ਼ ‘ਚ ਕੋਵਿਡ ਨਾਲ ਇੱਕ ਹੋਰ ਮੌਤ ਹੋਣ ਤੋਂ ਬਾਅਦ ਮੌਤਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ।