ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਕੋਈ ਨਵਾਂ ਕੇਸ ਨਹੀਂ ਆਇਆ

ਵੈਲਿੰਗਟਨ, 3 ਜੁਲਾਈ – ਸਿਹਤ ਮੰਤਰਾਲੇ ਨੇ ਅੱਜ ਅੱਪਡੇਟ ਕਰਦੇ ਹੋਏ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। 2 ਜੁਲਾਈ ਦਿਨ ਵੀਰਵਾਰ ਨੂੰ ਦੋ ਕੇਸ ਆਏ ਸਨ ਦੋਵੇਂ ਹੀ ਮੈਨੇਜਡ ਆਈਸੋਲੇਸ਼ ਅਤੇ ਕੁਆਰੰਟੀਨ ਸਹੂਲਤਾਂ ਵਿੱਚ ਹਨ, ਜਦੋਂ ਕਿ ਕੱਲ੍ਹ ਹੀ 6 ਲੋਕ ਰਿਕਵਰ ਵੀ ਹੋਏ ਸਨ। ਹੁਣ ਦੇਸ਼ ‘ਚ ਹੁਣ 18 ਐਕਟਿਵ ਕੇਸ ਹੀ ਹਨ। ਸਾਰੇ ਹੀ ਕੇਸ ਮੈਨੇਜਡ ਆਈਸੋਲੇਸ਼ ਅਤੇ ਕੁਆਰੰਟੀਨ ਸਹੂਲਤਾਂ ਵਿੱਚ ਹਨ ਅਤੇ ਕਮਿਊਨਿਟੀ ਟਰਾਂਸਮਿਸ਼ਨ ਦਾ ਕੋਈ ਸਬੂਤ ਨਹੀਂ ਹੈ। ਕੋਵਿਡ -19 ਦੇ ਨਾਲ 1 ਵਿਅਕਤੀ ਆਕਲੈਂਡ ਸਿਟੀ ਹਸਪਤਾਲ ਵਿੱਚ ਸਥਿਰ ਹਾਲਤ ‘ਚ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ 1,180 ਕੰਨਫ਼ਰਮ ਕੇਸ ਹੀ ਹਨ।
ਮਹਾਂਮਾਰੀ ਦੇ ਦੌਰਾਨ ਪਛਾਣੇ ਗਏ 16 ਮਹੱਤਵਪੂਰਨ ਕਲੱਸਟਰਾਂ ਵਿੱਚੋਂ 1 ਨੂੰ ਛੱਡ ਕੇ ਸਾਰੇ ਬੰਦ ਹੋ ਗਏ ਹਨ। ਮੰਤਰਾਲੇ ਨੇ ਕਿਹਾ ਕਿ ਇਹ ਆਖ਼ਰੀ ਕਲੱਸਟਰ ਸੋਮਵਾਰ 6 ਜੁਲਾਈ ਨੂੰ ਬੰਦ ਹੋਣ ਵਾਲਾ ਹੈ। ਲੈਬਜ਼ ਨੇ ਵੀਰਵਾਰ ਨੂੰ 3,703 ਟੈੱਸਟ ਪੂਰੇ ਕੀਤੇ, ਜਿਨ੍ਹਾਂ ਦੀ ਹੁਣ ਤੱਕ ਪੂਰੀ ਕੀਤੀ ਗਈ ਟੈੱਸਟਾਂ ਦੀ ਗਿਣਤੀ 409,032 ਹੋ ਗਈ ਹੈ। ਟੈੱਸਟਾਂ ਦੀ 7 ਦਿਨਾਂ ਦੀ ਰੋਲਿੰਗ ਐਵਰੇਜ਼ 4,396 ਹੈ।
ਐਨਜੈੱਡ ਕੋਵਿਡ ਟ੍ਰੇਸਰ ਐਪ ਨੇ 587,000 ਰਜਿਸਟਰੇਸ਼ਨ ਦਰਜ ਕੀਤੀਆਂ ਹਨ। ਕਾਰੋਬਾਰਾਂ ਦੁਆਰਾ ਬਣਾਏ ਗਏ ਪੋਸਟਰਾਂ ਦੀ ਗਿਣਤੀ ਹੁਣ 76,251 ਹੋ ਗਈ ਹੈ। ਜਦੋਂ ਕਿ ਹੁਣ ਤੱਕ 1,322,431 ਪੋਸਟਰ ਸਕੈਨ ਹੋ ਚੁੱਕੇ ਹਨ।