ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 7 ਨਵੇਂ ਕੇਸ ਆਏ, ਸਾਰੇ ਵਿਦੇਸ਼ ਤੋਂ ਪਰਤਿਆਂ ਦੇ ਹਨ


ਵੈਲਿੰਗਟਨ, 17 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ 7 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਸਾਰੇ ਹੀ ਕੇਸ ਵਿਦੇਸ਼ ਤੋਂ ਵਾਪਸ ਪਰਤਿਆਂ ਦੇ ਹਨ ਯਾਨੀ ਮੈਨੇਜਡ ਆਈਸੋਲੇਸ਼ਨ ‘ਚੋਂ ਹਨ। ਦੇਸ਼ ਵਿੱਚ ਅੱਜ ਕਮਿਊਨਿਟੀ ਵਿਚੋਂ ਕੋਈ ਵੀ ਕੇਸ ਨਹੀਂ ਆਇਆ ਹੈ। ਇਨ੍ਹਾਂ 7 ਨਵੇਂ ਕੇਸਾਂ ਵਿਚੋਂ 4 ਕੇਸ ਭਾਰਤ ਤੋਂ ਵਾਪਸ ਆਇਆ ਦੇ ਹਨ, ਜਿਨ੍ਹਾਂ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਿਲ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਅੱਜ ਦੇ ਇਹ 7 ਨਵੇਂ ਕੇਸ ਵਿਦੇਸ਼ ਤੋਂ ਨਿਊਜ਼ੀਲੈਂਡ ਵਾਪਸ ਪਰਤਿਆਂ ਦੇ ਹਨ। ਪਰ ਇਨ੍ਹਾਂ ਵਿਚੋਂ ਉਜ਼ਬੇਕਿਸਤਾਨ ਤੋਂ ਆਈ ਇੱਕ 50 ਸਾਲਾ ਮਹਿਲਾ ਦਾ ਕੇਸ ਹੈ ਜੋ 14 ਸਤੰਬਰ ਨੂੰ ਨਿਊਜ਼ੀਲੈਂਡ ਆਈ ਸੀ, ਜਿਸ ਦੇ ਕੋਵਿਡ -19 ਦੇ ਲੱਛਣ ਦਿਸਣ ਤੋਂ ਬਾਅਦ ਉਸ ਦਾ ਹੈਮਿਲਟਨ ਵਿਖੇ ਟੈੱਸਟ ਕੀਤਾ ਗਿਆ। ਬਾਕੀ ਸਾਰੇ 6 ਨਵੇਂ ਕੇਸ 12 ਸਤੰਬਰ ਨੂੰ ਨਿਊਜ਼ੀਲੈਂਡ ਵਾਪਸ ਪਰਤਿਆਂ ਦੇ ਹਨ ਅਤੇ ਜੋ ਆਪਣੇ ਰੁਟੀਨ ਤੀਜੇ ਦਿਨ ਦੇ ਟੈੱਸਟ ਵਿੱਚ ਪਾਜ਼ੇਟਿਵ ਆਏ ਹਨ।
ਪਹਿਲਾ ਕੇਸ 30 ਦੀ ਇਕ ਮਹਿਲਾ ਦਾ ਹੈ ਜੋ ਅਮਰੀਕਾ ਤੋਂ ਆਈ ਸੀ ਅਤੇ ਵੈਲਿੰਗਟਨ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਹੈ।
ਦੂਜਾ ਕੇਸ ਭਾਰਤ ਤੋਂ ਵਾਪਸ ਆਏ 60 ਸਾਲਾਂ ਦੇ ਇੱਕ ਆਦਮੀ ਹੈ ਅਤੇ ਹੈਮਿਲਟਨ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਹੈ।
ਤੀਸਰਾ ਕੇਸ ਵੀ ਭਾਰਤ ਤੋਂ ਵਾਪਸ ਆਏ ਇੱਕ 30 ਸਾਲਾਂ ਦੇ ਆਦਮੀ ਦਾ ਹੈ ਅਤੇ ਉਹ ਹੈਮਿਲਟਨ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਹੈ।
ਚੌਥਾ ਕੇਸ ਵੀ ਭਾਰਤ ਤੋਂ ਵਾਪਸ ਪਰਤੀ ਇੱਕ 20 ਸਾਲਾਂ ਦੀ ਮਹਿਲਾ ਦਾ ਹੈ ਅਤੇ ਹੈਮਿਲਟਨ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਹੈ।
ਪੰਜਵਾਂ ਕੇਸ ਇੰਡੋਨੇਸ਼ੀਆ ਤੋਂ ਆਏ ਇੱਕ 40 ਸਾਲਾਂ ਦੇ ਵਿਅਕਤੀ ਦਾ ਹੈ ਅਤੇ ਕ੍ਰਾਈਸਟਚਰਚ
ਛੇਵਾਂ ਕੇਸ ਵੀ ਭਾਰਤ ਤੋਂ ਵਾਪਸ ਆਏ ਇੱਕ 1 ਤੋਂ 4 ਸਾਲ ਦੇ ਵਿਚਕਾਰ ਦਾ ਇੱਕ ਬੱਚੇ ਦਾ ਹੈ ਅਤੇ ਹੈਮਿਲਟਨ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਹੈ।
ਦੇਸ਼ ਵਿੱਚ 7 ਨਵੇਂ ਕੇਸਾਂ ਨੂੰ ਮਿਲਾ ਕੇ ਐਕਟਿਵ ਕੇਸਾਂ ਦੀ ਗਿਣਤੀ 77 ਹੋ ਗਈ ਹੈ, ਜਿਨ੍ਹਾਂ ਵਿੱਚ 44 ਕੇਸ ਕਮਿਊਨਿਟੀ ਅਤੇ 33 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੋਵਿਡ -19 ਤੋਂ ਕੱਲ੍ਹ 9 ਵਿਅਕਤੀ ਠੀਕ ਹੋਏ ਹਨ। ਕੱਲ੍ਹ ਲੈਬ ਵੱਲੋਂ ਲਗਭਗ 8,185 ਤੋਂ ਵੱਧ ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 889,717 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1809 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,458 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1707 ਹੈ, ਦੇਸ਼ ਵਿੱਚ ਕੋਵਿਡ -19 ਤੋਂ 9 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 77 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 4 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਕੋਵਿਡ ਨਾਲ ਇੱਕ ਹੋਰ ਮੌਤ ਹੋਣ ਤੋਂ ਬਾਅਦ ਮੌਤਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ।