ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 3 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ, 2 ਭਾਰਤ ਤੇ 1 ਇੰਗਲੈਂਡ ਤੋਂ ਆਇਆਂ ਦੇ ਕੇਸ

ਵੈਲਿੰਗਟਨ, 6 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ 3 ਨਵੇਂ ਕੇਸ ਸਾਹਮਣੇ ਆਏ ਹਨ, ਜੋ ਮੈਨੇਜਡ ਆਈਸੋਲੇਸ਼ਨ ‘ਚੋਂ ਪੁਸ਼ਟੀ ਹੋਇਆ ਕੇਸ ਹਨ। ਕਮਿਊਨਿਟੀ ਦਾ ਕੋਈ ਨਵਾਂ ਕੇਸ ਨਹੀਂ ਹੈ।
ਅੱਜ ਦੱਸਿਆ ਗਿਆ ਪਹਿਲਾ ਕੇਸ 26 ਸਤੰਬਰ ਨੂੰ ਭਾਰਤ ਤੋਂ ਆਇਆ ਸੀ ਅਤੇ ਤੀਸਰੇ ਦਿਨ ਦੇ ਰੁਟੀਨ ਟੈੱਸਟ ਦੌਰਾਨ ਉਸ ਦਾ ਨੈਗੇਟਿਵ ਨਤੀਜਾ ਆਇਆ ਸੀ ਪਰ ਕਿਉਂਕਿ ਉਹ ਮੈਨੇਜਡ ਆਈਸੋਲੇਸ਼ਨ ਹੋਣ ਦੇ ਸਮੇਂ ਪਹਿਲਾਂ ਦੱਸੇ ਗਏ ਕੇਸ ਦੇ ਸੰਪਰਕ ‘ਚ ਸੀ।
ਦੂਜਾ ਕੇਸ 2 ਅਕਤੂਬਰ ਨੂੰ ਇੰਗਲੈਂਡ ਤੋਂ ਕਤਰ ਅਤੇ ਆਸਟਰੇਲੀਆ ਦੇ ਰਸਤੇ ਤੋਂ ਨਿਊਜ਼ੀਲੈਂਡ ਆਇਆ ਸੀ ਅਤੇ ਲੱਛਣਾਂ ਦੇ ਦਿੱਖਣ ਤੋਂ ਬਾਅਦ ਉਸ ਦੀ ਜਾਂਚ ਕੀਤੀ ਗਈ।
ਅੱਜ ਦਾ ਤੀਜਾ ਕੇਸ 4 ਅਕਤੂਬਰ ਨੂੰ ਭਾਰਤ ਤੋਂ ਇੰਗਲੈਂਡ ਅਤੇ ਕਤਰ ਦੇ ਰਸਤੇ ਰਾਹੀ ਨਿਊਜ਼ੀਲੈਂਡ ਆਇਆ ਸੀ ਅਤੇ ਇੱਥੇ ਪਹੁੰਚਣ ‘ਤੇ ਉਸ ਦਾ ਟੈੱਸਟ ਕੀਤਾ ਗਿਆ ਸੀ ਕਿਉਂਕਿ ਉਸ ਨੇ ਉਡਾਣ ‘ਚੋਂ ਲੱਛਣ ਵਿਕਸਤ ਕੀਤੇ ਸਨ।
ਨਿਊਜ਼ੀਲੈਂਡ ਵਿੱਚ ਐਕਟਿਵ ਕੇਸਾਂ ਦੀ ਗਿਣਤੀ 43 ਹੈ, ਜਿਸ ਵਿੱਚ 6 ਕੇਸ ਕਮਿਊਨਿਟੀ ਅਤੇ 37 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1858 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,502 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1790 ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 40 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ 1 ਵਿਅਕਤੀ ਮਿਡਲਮੋਰ ਹਸਪਤਾਲ ਦੇ ਵਾਰਡ ਵਿੱਚ ਦਾਖ਼ਲ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੈ।