ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਬਾਰਡਰ ਤੋਂ 2 ਨਵੇਂ ਮਾਮਲੇ ਤੇ 1 ਇਤਿਹਾਸਕ ਮਾਮਲਾ ਸਾਹਮਣੇ ਆਇਆ – ਐਸ਼ਲੇ ਬਲੂਮਫੀਲਡ

ਆਕਲੈਂਡ ਅਲਰਟ ਲੈਵਲ 1 ਉੱਤੇ
ਵੈਲਿੰਗਟਨ, 8 ਅਕਤੂਬਰ (ਕੂਕ ਪੰਜਾਬੀ ਸਮਾਚਾਰ) –
ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ 3 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 2 ਕੇਸ ਮੈਨੇਜਡ ਆਈਸੋਲੇਸ਼ਨ ਦੇ ਹਨ ਅਤੇ 1 ਹਿਸਟੋਰੀਕ ਕੇਸ ਹੈ। ਆਕਲੈਂਡ ਅਲਰਟ ਲੈਵਲ 1 ਉੱਤੇ ਆ ਗਿਆ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਮੈਨੇਜਡ ਆਈਸੋਲੇਸ਼ਨ ਵਿਚਲਾ ਪਹਿਲਾ ਕੇਸ ਆਈਸੋਲੇਸ਼ਨ ਤੋਂ ਵਾਪਸ ਆਇਆ ਅਤੇ ਰੋਟਰੂਆ ਵਿਖੇ ਉਸ ਦੇ 8 ਦਿਨ ਠਹਿਰਨ ਦੇ ਬਾਅਦ ਲੱਛਣਾਂ ਦਾ ਵਿਕਾਸ ਹੋਇਆ। ਦੂਜਾ ਵਿਅਕਤੀ ਹਾਂਗ ਕਾਂਗ ਤੋਂ ਨਿਊਜ਼ੀਲੈਂਡ ਵਾਪਸ ਆਇਆ ਹੈ ਅਤੇ ਆਪਣੇ ਤੀਜੇ ਦਿਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਆਇਆ ਹੈ।
ਜਦੋਂ ਕਿ ਤੀਸਰਾ ਕੇਸ ਹਿਸਟੋਰੀਕ ਕੇਸ ਹੈ, ਜੋ ਭਾਰਤ ਤੋਂ ਵਾਪਸ ਆਇਆ ਅਤੇ ਉਸ ਨੇ ਮੈਨੇਜਡ ਆਈਸੋਲੇਸ਼ਨ ਨੂੰ ਪੂਰਾ ਕੀਤਾ ਅਤੇ ਉਸ ਨੂੰ ਜਾਂਚ ਲਈ ਫਾਲੋਅੱਲ ਕੀਤਾ ਪਾਜ਼ੇਟਿਵ ਆਇਆ। ਇੱਥੇ 39 ਵਿਦੇਸ਼ ਤੋਂ ਵਾਪਸ ਆਇਆ ਦੇ ਸਰਗਰਮ ਮਾਮਲੇ ਹਨ। ਡਾ. ਬਲੂਮਫੀਲਡ ਨੇ ਕਿਹਾ ਕਿ ਇਹ ਇੱਕ ‘ਗ੍ਰੇਟ ਮੀਲ ਪੱਥਰ’ ਹੈ, ਜਿਸ ਵਿੱਚ ਕਮਿਊਨਿਟੀ ਵਿਚੋਂ ਕੋਈ ਸਰਗਰਮ ਕੇਸ ਨਹੀਂ ਹੈ। ਉਨ੍ਹਾਂ ਕਿਹਾ ਕੋਵਿਡ -19 ਨਿਊਜ਼ੀਲੈਂਡ ਵਿੱਚ ਖ਼ਤਰਾ ਬਣਿਆ ਹੋਇਆ ਹੈ, ਸਾਨੂੰ ਸੁਚੇਤ ਰਹਿਣ ਅਤੇ ਆਪਣਾ ਫ਼ਰਜ਼ ਨਿਭਾਉਣ ਦੀ ਲੋੜ ਹੈ। ਜੇ ਤੁਸੀਂ ਠੀਕ ਨਹੀਂ ਹੋ ਤਾਂ ਘਰ ਰਹੋ, ਸਲਾਹ ਲਓ ਅਤੇ ਟੈੱਸਟ ਕਰਵਾਓ। ਉਨ੍ਹਾਂ ਇਹ ਵੀ ਕਿਹਾ ਕਿ ਅਲਰਟ ਲੈਵਲ 1 ਹੋਇਆ ਹੈ, ਇਸ ਦਾ ਮਤਲਬ ਇਹ ਨਹੀਂ ਕੇ ਕੋਈ ਅਲਰਟ ਲੈਵਲ ਨਹੀਂ ਹੈ ਪਰ ਨਿਊਜ਼ੀਲੈਂਡ ਦੂਜੇ ਦੇਸ਼ਾਂ ਨਾਲੋਂ ਕੀਤੇ ਬਿਹਤਰ ਹੈ।
ਨਿਊਜ਼ੀਲੈਂਡ ਵਿੱਚ ਐਕਟਿਵ ਕੇਸਾਂ ਦੀ ਗਿਣਤੀ 39 ਹੈ, ਜਿਸ ਸਾਰੇ ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1864 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,508 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1800 ਹੈ, 1 ਵਿਅਕਤੀ ਰਿਕਵਰ ਹੋਇਆ ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 39 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ 1 ਵਿਅਕਤੀ ਮਿਡਲਮੋਰ ਹਸਪਤਾਲ ਦੇ ਵਾਰਡ ਵਿੱਚ ਦਾਖ਼ਲ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੈ।