ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 11 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ

ਵੈਲਿੰਗਟਨ, 24 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 11 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ ਹਨ। ਜਦੋਂ ਕਿ ਅੱਜ ਕਮਿਊਨਿਟੀ ‘ਚੋਂ ਕੋਈ ਨਵਾਂ ਕੇਸ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਵਿੱਚੋਂ 5 ਕੇਸ ਇੰਟਰਨੈਸ਼ਨਲ ਫਿਸ਼ਿੰਗ ਚਾਲਕਾਂ ਦੇ ਹਨ ਜੋ ਕ੍ਰਾਈਸਟਚਰਚ ਵਿਖੇ ਆਈਸੋਲੇਸ਼ਨ ‘ਚ ਹਨ। ਉਨ੍ਹਾਂ ਨੇ ਆਪਣੇ ਠਹਿਰਨ ਦੇ 6ਵੇਂ ਦਿਨ ਪਾਜ਼ੇਟਿਵ ਟੈੱਸਟ ਦਿੱਤੇ ਹਨ।
ਮੈਨੇਜਡ ਆਈਸੋਲੇਸ਼ਨ ਦੇ ਹੋਰਨਾਂ ਮਾਮਲਿਆਂ ਵਿੱਚ ਇੱਕ ‘ਚ ਦੋ ਪਰਿਵਾਰਕ ਸਮੂਹ ਸ਼ਾਮਲ ਹੈ ਜੋ ਐਮਸਟਰਡਮ ਤੋਂ ਸਿੰਗਾਪੁਰ ਹੁੰਦੇ ਹੋਏ ਨਿਊਜ਼ੀਲੈਂਡ ਪਹੁੰਚੇ ਹਨ। ਦੂਜੇ ਮਾਮਲੇ ਵਿੱਚ 2 ਹੋਰ ਕੇਸ ਹਾਲ ਹੀ ਵਿੱਚ ਯੂਨਾਈਟਿਡ ਕਿੰਗਡਮ ਤੋਂ ਅਤੇ 1 ਸੰਯੁਕਤ ਅਰਬ ਅਮੀਰਾਤ ਤੋਂ ਆਏ ਸਨ। ਉਨ੍ਹਾਂ ਸਾਰੇ 6 ਮਾਮਲਿਆਂ ਨੇ ਦੇਸ਼ ਦੇ ਸਟੈਂਡਰਡ ਬਾਰਡਰ ਟੈਸਟਿੰਗ ਪ੍ਰੋਟੋਕੋਲ ਦੇ ਹਿੱਸੇ ਵਜੋਂ ਤੀਸਰੇ ਦਿਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਆਏ ਅਤੇ ਉਹ ਹੁਣ ਕੁਆਰੰਟੀਨ ਵਿੱਚ ਹਨ।
ਆਕਲੈਂਡ ਕਮਿਊਨਿਟੀ ਕਲੱਸਟਰ – ਨਵੇਂ ਮਾਮਲੇ ਆਕਲੈਂਡ ਵਿੱਚ ਇੱਕ ਨਵੇਂ ਕਮਿਊਨਿਟੀ ਕਲੱਸਟਰ ਦੇ ਵਿਚਕਾਰ ਆਉਂਦੇ ਹਨ। 1 ਪੋਰਟ ਵਰਕਰ, ਉਸ ਦੇ 2 ਕੰਮ ਦੇ ਸੰਪਰਕ ਅਤੇ ਉਨ੍ਹਾਂ ਦੇ ਇੱਕ ਘਰੇਲੂ ਸੰਪਰਕ, ਜੋ ਵੈਸਟਪੈਕ ਐਨਜ਼ੈਡ ਦੇ ਮੁੱਖ ਦਫ਼ਤਰ ਵਿੱਚ ਕੰਮ ਕਰਦੇ ਹਨ, ਨੇ ਸਾਰੇ ਵਾਇਰਸ ਲਈ ਪਾਜ਼ੇਟਿਵ ਟੈੱਸਟ ਦਿੱਤੇ ਹਨ ਅਤੇ ਆਈਸੋਲੇਸ਼ਨ ਵਿੱਚ ਹਨ। ਉਸੇ ਹੀ ਦਿਨ ਇੱਕ ਕੇਸ ਦੇ ਜਿੰਮ ਵਿੱਚ ਸਵਾਈਪ ਕਰਨ ਦੇ ਬਾਅਦ 120 ਦੇ ਕਰੀਬ ਜਿੰਮ ਜਾਣ ਵਾਲਿਆਂ ਨੂੰ ਮਾਮੂਲੀ ਸੰਪਰਕ ਮੰਨਿਆ ਜਾ ਸਕਦਾ ਹੈ। ਜਦੋਂ ਕਿ ਸ਼ਨੀਵਾਰ 17 ਅਕਤੂਬਰ ਨੂੰ ਪਾਜ਼ੇਟਿਵ ਵਿਅਕਤੀ ਨੇ ਸਨੈਪ ਫਿਟਨੈੱਸ ਬ੍ਰਾਊਨਜ਼ ਬੇਅ ਦਾ ਦੌਰਾ ਕੀਤਾ ਸੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 74 ਹੋ ਗਈ ਹੈ। ਜਿਸ ਵਿੱਚ 70 ਵਿਦੇਸ਼ ਤੋਂ ਵਾਪਸ ਆਇਆਂ ਦੇ ਕੇਸ ਹਨ ਅਤੇ 4 ਕੇਸ ਕਮਿਊਨਿਟੀ ਦੇ ਹਨ। ਸ਼ੁੱਕਰਵਾਰ ਨੂੰ ਦੇਸ਼ ਭਰ ਦੀਆਂ ਲੈਬਾਰਟਰੀਆਂ ਨੇ ਕੋਵਿਡ -19 ਦੇ 7,700 ਟੈੱਸਟ ਪੂਰੇ ਕੀਤੇ, ਜਿਸ ਨਾਲ ਪੂਰੇ ਹੋਏ ਟੈੱਸਟਾਂ ਦੀ ਗਿਣਤੀ 1,061,747 ਹੋ ਗਈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1934 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,578 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਦੇਸ਼ ਵਿੱਚ ਬਾਡਰ ਦੇ 258 ਕੇਸ ਹੋ ਗਏ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1835 ਹੋ ਗਈ ਹੈ, ਕੱਲ੍ਹ 3 ਕੇਸ ਰਿਕਵਰ ਹੋਇਆ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।