ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਵੀ ਕੋਈ ਨਵਾਂ ਕੇਸ ਨਹੀਂ, ਡਿਜੀਟਲ ਡਾਇਰੀ ਐਪ ਕੱਲ੍ਹ ਲਾਂਚ ਕੀਤਾ ਜਾਏਗਾ

ਵੈਲਿੰਗਟਨ, 19 ਮਈ – ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਅੱਜ ਵੀ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ, ਪਰ ਦੇਸ਼ ਭਰ ਵਿੱਚ ਕੋਵਿਡ -19 ਦੇ ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸਾਂ ਦੀ ਗਿਣਤੀ 1,503 ਹੈ। ਹਾਲਾਂਕਿ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ ਵਿੱਚ 4 ਦਾ ਵਾਧਾ ਹੋਇਆ ਹੈ ਕਿਉਂਕਿ ਉਰੂਗਵੇ ਤੋਂ ਵਾਪਸ ਆਏ ਲੋਕਾਂ ਨੂੰ ਅਸਲ ਵਿੱਚ ਉਸ ਦੇਸ਼ ਦੀ ਗਿਣਤੀ ਵਿੱਚ ਗਿਣਿਆ ਗਿਆ ਸੀ, ਪਰ ਇਸ ਦੀ ਬਜਾਏ ਨਿਊਜ਼ੀਲੈਂਡ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਅੱਜ ਦੁਪਹਿਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਹ 4 ਲੋਕ ਹੁਣ ਠੀਕ ਹੋ ਗਏ ਹਨ। 2 ਲੋਕ ਹਸਪਤਾਲ ਵਿੱਚ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੁੱਲ ਮਿਲਾ ਕੇ 1503 ਕੇਸ ਹਨ ਅਤੇ ਕੱਲ੍ਹ 3000 ਤੋਂ ਵੱਧ ਕੋਵਿਡ -19 ਟੈੱਸਟ ਕੀਤੇ ਗਏ ਸਨ। ਅਸਪੋਮੈਟਿਕ ਲੋਕਾਂ ਦੀ ਜਾਂਚ ਜਾਰੀ ਸੀ।
ਡਿਜੀਟਲ ਡਾਇਰੀ ਐਪ ਭਲਕੇ ਲਾਂਚ ਹੋ ਰਿਹਾ ਹੈ
ਇੱਕ ਡਿਜੀਟਲ ਡਾਇਰੀ ਐਪ ਜੋ ਉਪਯੋਗ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਮੂਵਾਂ ਨੂੰ ਆਪਣੇ ਆਪ ਟਰੈਕ ਕਰਨ ਦੀ ਆਗਿਆ ਦੇਵੇਗੀ, ਜੋ ਕੱਲ੍ਹ ਡਾਊਨਲੋਡ ਲਈ ਉਪਲਬਧ ਹੋਵੇਗੀ, ਜਦੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੱਸਣਗੇ ਕਿ ਚੇਤਾਵਨੀ ਦੇ ਲੈਵਲ 1 ‘ਤੇ ਜ਼ਿੰਦਗੀ ਕਿਸ ਤਰ੍ਹਾਂ ਦੀ ਦਿਖਾਈ ਦੇਵੇਗੀ। ਉਨ੍ਹਾਂ ਕਿਹਾ ਕਿ ਕਮਿਊਨਿਟੀ ਵਿੱਚ ਕੋਵਿਡ -19 ਦੇ ਹੇਠਲੇ ਲੈਵਲ ਉਸ ਦੀ ਪਿਛਲੀ ਸਲਾਹ ਦਾ ਇੱਕ ਕਾਰਕ ਸੀ, ਕਿ ਜਨਤਾ ਦੇ ਮੈਂਬਰਾਂ ਨੂੰ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਸੀ। ਬਲੂਮਫੀਲਡ ਨੇ ਕਿਹਾ ਕਿ ਇਹ ਚਰਚਾ ਕਰਨਾ ਸਮੇਂ ਤੋਂ ਬਹੁਤ ਪਹਿਲੇ ਹੈ ਕਿ ਅਲਰਟ ਲੈਵਲ 1 ‘ਤੇ ਜਾਣ ਲਈ ਅਸਲ ਵਿੱਚ ਕੀ ਕਰਨ ਦੀ ਜ਼ਰੂਰਤ ਹੈ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1503 ਹੋ ਗਈ ਹੈ। ਜਿਨ੍ਹਾਂ ਵਿਚੋਂ 1,152 ਕੰਨਫ਼ਰਮ ਕੀਤੇ ਕੇਸ ਹਨ ਅਤੇ 351 ਪ੍ਰੋਵੈਬਲੀ ਕੇਸ ਹਨ। ਦੇਸ਼ ਭਰ ‘ਚ 40 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1,442 ਲੋਕੀ ਰਿਕਵਰ ਹੋਏ ਹਨ। ਹਸਪਤਾਲ ਵਿੱਚ 2 ਲੋਕ ਹਨ ਤੇ ਆਈਸੀਯੂ ‘ਚ ਕੋਈ ਵੀ ਨਹੀਂ ਹੈ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੇ 218 ਦੇਸ਼ਾਂ ਵਿੱਚ ਕੋਰੋਨਾਵਾਇਰਸ ਤੋਂ ਪੀੜਤ 4,799,895 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 318,465 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1,785,896 ਹੈ।