ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 3 ਨਵੇਂ ਕੇਸ, ਕਮਿਊਨਿਟੀ ਦੇ 2 ਨਵੇਂ ਕੇਸ ਹੋਰ ਆਏ

ਵੈਲਿੰਗਟਨ, 12 ਨਵੰਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 3 ਨਵੇਂ ਕੇਸ ਸਾਹਮਣੇ ਆਏ ਹਨ। ਆਕਲੈਂਡ ਵਿੱਚ ਕੋਵਿਡ -19 ਦਾ ਇੱਕ ਨਵਾਂ ਕਮਿਊਨਿਟੀ ਕੇਸ ਆਇਆ ਹੈ। ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਫ਼ਿਲਹਾਲ ਸਰਹੱਦ ਨਾਲ ਕੋਈ ਸਬੰਧ ਬਾਰੇ ਗਿਆਨ ਨਹੀਂ ਹੈ। ਇਹ ਕੇਸ ਵੀਰਵਾਰ ਨੂੰ ਐਲਾਨ ਕੀਤੇ ਗਏ ਤਿੰਨ ਨਵੇਂ ਲੋਕਾਂ ਵਿੱਚੋਂ ਇੱਕ ਦਾ ਹੈ, ਕਮਿਊਨਿਟੀ ਵਿੱਚ 2 ਅਤੇ 1 ਆਯਾਤ ਕੀਤਾ ਕੇਸ ਹੈ।
ਨਵਾਂ ਆਕਲੈਂਡ ਕਮਿਊਨਿਟੀ ਕੇਸ, ਆਕਲੈਂਡ ਯੂਨੀਵਰਸਿਟੀ (AUT) ਦੀ 1ਵਿਦਿਆਰਥਣ ਦਾ ਹੈ, ਜਿਸ ਨੇ ਪਹਿਲਾਂ 9 ਨਵੰਬਰ ਨੂੰ ਲੱਛਣ ਦਿਖਾਏ ਅਤੇ ਅਗਲੇ ਦਿਨ ਉਸ ਦਾ ਟੈੱਸਟ ਕੀਤਾ ਗਿਆ। ਬਲੂਮਫੀਲਡ ਨੇ ਕਿਹਾ ਕਿ ਉਹ 8 ਨਵੰਬਰ ਤੋਂ 11 ਨਵੰਬਰ ਤੱਕ ਸੈਂਟਰਲ ਆਕਲੈਂਡ ਵਿੱਚ ਹਾਈ ਸਟ੍ਰੀਟ ਉੱਤੇ ਮਹਿਲਾਵਾਂ ਦੇ ਕੱਪੜਿਆਂ ਦੀ ਦੁਕਾਨ A-Z ਕਲੈਕਸ਼ਨ ਵਿੱਚ ਕੰਮ ਕਰਨ ਗਈ ਸੀ। ਵੀਰਵਾਰ ਸਵੇਰੇ ਮਹਿਲਾ ਦੇ ਪਾਜ਼ੇਟਿਵ ਟੈੱਸਟ ਦੀ ਪੁਸ਼ਟੀ ਕੀਤੀ ਗਈ ਅਤੇ ਉਸ ਨੂੰ ਜੈੱਟ ਪਾਰਕ ਹੋਟਲ ਵਿਖੇ ਆਕਲੈਂਡ ਕੁਆਰੰਟੀਨ ਸੁਵਿਧਾ ਵਿੱਚ ਭੇਜਿਆ ਜਾ ਰਿਹਾ ਹੈ।
ਬਲੂਮਫੀਲਡ ਨੇ ਕਿਹਾ ਕਿ ਵਿਦਿਆਰਥਣ ਇਕੱਲੀ ਹੀ ਰਹਿੰਦਾ ਸੀ ਅਤੇ ਉਹ ਅੱਧ ਅਕਤੂਬਰ ਤੋਂ ਏਯੂਟੀ ਦੇ ਕੈਂਪਸ ਵਿੱਚ ਨਹੀਂ ਸੀ ਅਤੇ ਕੋਵਿਡ ਦੇ ਕੈਂਪਸ ਵਿੱਚ ਕਿਸੇ ਟਰਾਂਸਮਿਸ਼ਨ ਦੀ ਕੋਈ ਚਿੰਤਾ ਨਹੀਂ ਸੀ। ਉਨ੍ਹਾਂ ਕਿਹਾ ਇੱਕ ਬਹੁਤ ਹੀ ਸਾਵਧਾਨੀ ਪੂਰਵਕ ਕਦਮ ਦੇ ਤੌਰ ‘ਤੇ ਅਸੀਂ ਉਨ੍ਹਾਂ ਲੋਕਾਂ ਨੂੰ ਪੁੱਛ ਰਹੇ ਹਾਂ ਜੋ ਸ਼ਨੀਵਾਰ 7 ਨਵੰਬਰ ਅਤੇ ਅੱਜ 12 ਨਵੰਬਰ ਦੇ ਵਿਚਕਾਰ 106 ਵਿਨਸੈਂਟ ਸਟ੍ਰੀਟ ਵਿਖੇ ਹਾਈ ਸਟ੍ਰੀਟ ਅਤੇ ਵਿਨਸੈਂਟ ਰੈਜ਼ੀਡੈਂਸਜ਼ ਵਿਖੇ A-Z ਕੁਲੈਕਸ਼ਨ ਸਟੋਰ ਗਏ ਹੋਣ ਅਤੇ ਉਨ੍ਹਾਂ ਨੂੰ ਤੁਰੰਤ ਆਈਸੋਲੇਟ ਹੋਣ ਦੀ ਸਲਾਹ ਦਿੱਤੀ ਹੈ, ਜਦੋਂ ਤੱਕ ਨਤੀਜੇ ਪ੍ਰਾਪਤ ਨਹੀਂ ਹੁੰਦੇ ਆਈਸੋਲੇਟ ਰਹੋ।
ਆਕਲੈਂਡ ਦੇ ਮੇਅਰ ਫਿੱਲ ਗੋਫ ਨੇ ਨਵੇਂ ਕੇਸ ਦੇ ਐਲਾਨ ਤੋਂ ਬਾਅਦ ਜਨਤਕ ਟ੍ਰਾਂਸਪੋਰਟ ‘ਤੇ ਮਾਸਕ ਪਹਿਨਣ ਦੀ ਸਰਕਾਰ ਦੀ ਸਲਾਹ ਦੀ ਹਮਾਇਤ ਕੀਤਾ ਹੈ। ਮੇਅਰ ਗੋਫ ਨੇ ਕਿਹਾ ਕਿ ਆਕਲੈਂਡ ਵਿੱਚ ਕਮਿਊਨਿਟੀ ਦੁਆਰਾ ਟਰਾਂਸਮੀਟਿਡ ਕੇਸ ਦਾ ਉਭਾਰ, ਜੋ ਕਿਸੇ ਜਾਣ ਪਛਾਣੇੇ ਕੇਸ ਨਾਲ ਸਬੰਧਿਤ ਨਹੀਂ ਹੈ, ਅਸਲ ਚਿੰਤਾ ਹੈ।
ਵੀਰਵਾਰ ਨੂੰ ਐਲਾਨ ਕੀਤਾ ਗਿਆ ਹੋਰ ਕਮਿਊਨਿਟੀ ਕੇਸ ਨਵੰਬਰ ਦੇ ਕਲੱਸਟਰ ਨਾਲ ਜੁੜਿਆ ਹੋਇਆ ਹੈ ਅਤੇ ਇਹ ਕੇਸ ਬੀ ਦਾ ਸੰਪਰਕ ਹੈ। ਮੈਨੇਜਡ ਆਈਸੋਲੇਸ਼ਨ ਦਾ ਨਵਾਂ ਕੇਸ 9 ਨਵੰਬਰ ਨੂੰ ਲਾਸ ਐਂਜਲਸ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ ਅਤੇ ਉਸ ਨੂੰ ਜੈੱਟ ਪਾਰਕ ਹੋਟਲ ਲਿਜਾਇਆ ਗਿਆ ਸੀ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 53 ਹੋ ਗਈ ਹੈ। ਇਨ੍ਹਾਂ ਵਿੱਚ 47 ਕੇਸ ਵਿਦੇਸ਼ ਤੋਂ ਵਾਪਸ ਆਇਆ ਦੇ ਹਨ ਅਤੇ 6 ਕੇਸ ਕਮਿਊਨਿਟੀ ਦੇ ਹਨ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1991 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,635 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਬਾਡਰ ਕੇਸਾਂ ਦੀ ਗਿਣਤੀ 310 ਹੋ ਗਈ ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1913 ਹੋ ਗਈ ਹੈ, 2 ਕੇਸ ਰਿਕਵਰ ਹੋਇਆ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।