ਕੋਰੋਨਾ ਵਾਇਰਸ: ਸੈਲਫ-ਆਈਸੋਲੇਟ ਹੋਣ ਲਈ ਵਿਦੇਸ਼ੀ ਨਿਊਜ਼ੀਲੈਂਡ ਦੀ ਯਾਤਰਾ ਚਾਹੁੰਦੇ

ਵੈਲਿੰਗਟਨ, 15 ਮਾਰਚ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ 14 ਮਾਰਚ ਨੂੰ ਐਲਾਨ ਕੀਤੀ ਹੈ ਕਿ ਪੈਸੀਫਿਕ ਆਈਸਲੈਂਡ ਤੋਂ ਆਉਣ ਵਾਲੇ ਯਾਤਰੀਆਂ ਤੋਂ ਇਲਾਵਾ ਸਾਰੇ ਯਾਤਰੀਆਂ ਨੂੰ ਨਿਊਜ਼ੀਲੈਂਡ ਆਉਣ ‘ਤੇ ਆਪਣੇ ਆਪ ਨੂੰ ਸੈਲਫ-ਆਈਸੋਲੇਟ ਕਰਨਾ ਪਵੇਗਾ। ਉਸ ਨੇ ਕਿਹਾ ਕਿ ਇਹ ਨਿਯਮ ਐਤਵਾਰ ਅੱਧੀ ਰਾਤ ਤੋਂ ਪ੍ਰਭਾਵੀ ਹੋ ਜਾਣਗੇ, ਜਿਸ ਵਿੱਚ ਨਿਊਜ਼ੀਲੈਂਡ ਦੇ ਲੋਕ ਵੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਪਾਬੰਦੀਆਂ ਦੀ ਸਮੀਖਿਆ 16 ਦਿਨਾਂ ਵਿੱਚ ਕੀਤੀ ਜਾਏਗੀ ਅਤੇ ਅਗਲੇ ਹਫ਼ਤੇ ਸੈਲਫ-ਆਈਸੋਲੇਸ਼ਨ ਦੀ ਹੋਰ ਵਧੇਰੇ ਸਲਾਹ ਦਿੱਤੀ ਜਾਏਗੀ। ਮਾਲਕਾਂ ਨੂੰ ਬਿਮਾਰ ਤਨਖ਼ਾਹ ਅਤੇ ਘਰ ਤੋਂ ਕੰਮ ਦੀ ਸਲਾਹ ਬਾਰੇ ਪਹਿਲਾਂ ਹੀ ਸਪਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਹੋਏ ਸਨ। ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਇਹ ਵਿਸ਼ਵ ਵਿੱਚ ਸਰਹੱਦੀ ਪਾਬੰਦੀਆਂ ਦੇ ਸਖ਼ਤ ਨਿਯਮ ਹੋਣਗੇ। ਉਨ੍ਹਾਂ ਕਿਹਾ ਜੇ ਤੁਹਾਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਹੈ ਤਾਂ ਨਾ ਜਾਓ। ਤੁਸੀਂ ਆਪਣੇ ਬੈਕਯਾਰਡ ਦਾ ਆਨੰਦ ਲਵੋ ਅਤੇ ਹੁਣ ਹੱਥ ਨਾ ਮਿਲਾਓ, ਜੱਫੀ ਵੀ ਨਾ ਪਾਓ ਅਤੇ ਹੋਂਗੀ ਵੀ ਰੋਕ ਦਿਓ। ਉਨ੍ਹਾਂ ਕਿਹਾ ਕਿ ਕੋਈ ਵੀ ਕਰੂਜ਼ ਸ਼ਿਪ 30 ਜੂਨ ਤੱਕ ਨਿਊਜ਼ੀਲੈਂਡ ਨਹੀਂ ਆਏਗਾ। ਪਰ ਇਹ ਕਾਰਗੋ ਸ਼ਿਪ ਉੱਤੇ ਲਾਗੂ ਨਹੀਂ ਹੁੰਦਾ। ਵੱਡੀ ਗੈਦਰਿੰਗ, ਈਵੈਂਟ, ਖੇਡਾਂ ਆਦਿ ਵਿੱਚ ਰੱਦ ਕਰਨ ਲਈ ਕਿਹਾ।