ਕੋਵਿਡ -19: ਆਕਲੈਂਡ ਅੱਜ ਰਾਤੀ 11.59 ਵਜੇ ਅਲਰਟ ਲੈਵਲ 2 ਉੱਤੇ ਅਤੇ ਬਾਕੀ ਦੇਸ਼ ਲੈਵਲ 1 ‘ਤੇ ਚਲਾ ਜਾਏਗਾ

ਵੈਲਿੰਗਟਨ, 17 ਫਰਵਰੀ (ਕੂਕ ਪੰਜਾਬੀ ਸਮਾਚਾਰ) – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਸ਼ਾਮੀ 4.30 ਵਜੇ ਪ੍ਰੈੱਸ ਕਾਨਫ਼ਰੰਸ ਵਿੱਚ ਐਲਾਨ ਕੀਤਾ ਕਿ ਆਕਲੈਂਡ ਅਲਰਟ ਲੈਵਲ 2 ਅਤੇ ਬਾਕੀ ਦੇਸ਼ ਦੇ ਹਿੱਸੇ ਅਲਰਟ ਲੈਵਲ 1 ਉੱਤੇ ਚਲੇ ਜਾਣਗੇ। ਜਦੋਂ ਕਿ ਅੱਜ ਵੀ ਪਾਪਾਟੋਏਟੋਏ ਹਾਈ ਸਕੂਲ ਕੇਸ ਨਾਲ ਸੰਬੰਧਿਤ ਕਮਿਊਨਿਟੀ ਦੇ 2 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਅਲਰਟ ਲੈਵਲ ਦੀ 22 ਫਰਵਰੀ ਦਿਨ ਸੋਮਵਾਰ ਨੂੰ ਮੁੜ ਸਮੀਖਿਆ ਕੀਤਾ ਜਾਏਗੀ। ਇਸ ਮੌਕੇ ਪ੍ਰਧਾਨ ਮੰਤਰੀ ਨਾਲ ਸਿਹਤ ਵਿਭਾਗ ਦੇ ਡਾਇਰੈਕਟਰ-ਜਨਰਲ ਡਾ. ਐਸ਼ਲੇ ਬਲੂਮਫੀਲਡ ਵੀ ਨਾਲ ਸਨ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਸ਼ਹਿਰ ਸਾਊਥ ਆਕਲੈਂਡ ਦੇ ਸੁਬਰਵ ਪਾਪਾਟੋਏਟੋਏ ‘ਚ ਕੋਵਿਡ -19 ਦੇ ੧੪ ਫਰਵਰੀ ਦਿਨ ਐਤਵਾਰ ਨੂੰ ਕਮਿਊਨਿਟੀ ਦੇ 3 ਨਵੇਂ ਕੇਸ ਆਉਣ ਆਉਣ ਤੋਂ ਬਾਅਦ ਆਕਲੈਂਡ ਐਤਵਾਰ ਰਾਤੀ 11.59 ਵਜੇ ਅਲਰਟ ਲੈਵਲ 3 ਅਤੇ ਬਾਕੀ ਦੇਸ਼ ਅਲਰਟ ਲੈਵਲ 2 ਉੱਤੇ ਚਲਾ ਗਿਆ ਸੀ।
Level 2 Rules: Auckland

  • People can still go to work
  • Schools and daycare remain open
  • Gatherings restricted to 100 people
  • Public and hospitality venues can open, and sports are allowed, subject to limits on gathering numbers and other provisions
  • Social distancing in public with strangers required
    Level 1 Rules: Rest of New Zealand
  • At level 1 the disease is contained in NZ and there are no restrictions on movements and gatherings
  • Border entry measures – including managed isolation and quarantine – are in place to minimise the risk of importing Covid-19 cases
  • People should stay home if they feel sick and get a Covid-19 test
  • Face coverings legally must be worn in Auckland on all public transport to, from and through the region – and is encouraged elsewhere. Face coverings are also legally required on domestic flights throughout New Zealand
  • QR codes issued by the Government legally must be displayed in workplaces and on public transport to enable use of the * NZ COVID Tracer app for contact tracing, which people are encouraged to use