ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 16 ਹੋਰ ਨਵੇਂ ਕੇਸ ਆਏ

ਵੈਲਿੰਗਟਨ, 25 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 16 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਇਹ ਸਾਰੇ ਕੇਸ ਆਕਲੈਂਡ ਦੇ ਹਨ। ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਇੱਕ ਲਿੰਕ ਨਿਰਧਾਰਿਤ ਕਰਨ ਲਈ 3 ਅਣਲਿੰਕ ਕੀਤੇ ਕੇਸਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ, ਬਾਕੀ 13 ਕੇਸ ਮੌਜੂਦਾ ਮਾਮਲਿਆਂ ਨਾਲ ਸਬੰਧ ਹਨ। ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ 1 ਨਵਾਂ ਹਿਸਟੋਰੀਕਲ ਕੇਸ ਆਇਆ, ਜੋ 22 ਅਗਸਤ ਨੂੰ ਸੰਯੁਕਤ ਅਰਬ ਅਮੀਰਾਤ ਦੇ ਰਸਤੇ ਰਾਹੀ ਸ੍ਰੀਲੰਕਾ ਤੋਂ ਪਹੁੰਚਿਆ ਅਤੇ ਸਵੈ-ਸੂਚਿਤ ਕਰਨ ਤੋਂ ਬਾਅਦ ਉਸ ਦਾ ਪਾਜ਼ੇਟਿਵ ਨਤੀਜਾ ਆਇਆ।
ਸਿਹਤ ਮੰਤਰਾਲੇ ਕਿਉਂਕਿ ਅੱਜ ਦੇ ਨਵੇਂ 16 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1146 ਹੋ ਗਈ ਹੈ, ਕੁੱਲ ਮਿਲਾ ਕੇ, ਇਨ੍ਹਾਂ ਵਿੱਚੋਂ 1114 ਜੁੜੇ ਹੋਏ ਹਨ, ਜਿਨ੍ਹਾਂ ਵਿੱਚੋਂ 10 ਪਿਛਲੇ ਪੰਦ੍ਹਰਵਾੜੇ ਤੋਂ ਅਣਲਿੰਕ ਕੀਤੇ ਗਏ ਹਨ।
ਹਸਪਤਾਲ ਵਿੱਚ 13 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਸਖ਼ਤ ਦੇਖਭਾਲ (ICU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਮਰੀਜ਼ਾਂ ਵਿੱਚੋਂ 1 ਨੌਰਥ ਸ਼ੋਰ ਹਸਪਤਾਲ, 5 ਮਿਡਲਮੋਰ ਹਸਪਤਾਲ ਅਤੇ 7 ਆਕਲੈਂਡ ਸਿਟੀ ਹਸਪਤਾਲ ਵਿੱਚ ਹਨ। ਜਦੋਂ ਕਿ 920 ਕੇਸ ਰਿਕਵਰ ਹੋ ਗਏ ਹਨ।
ਮੰਤਰਾਲੇ ਨੇ ਕਿਹਾ ਕਿ ਕੱਲ੍ਹ 50,600 ਟੀਕੇ ਲਗਾਏ ਗਏ ਸਨ, ਜਿਨ੍ਹਾਂ ਵਿੱਚ ਪਹਿਲੀ ਖ਼ੁਰਾਕ ਵਾਲੇ 18,981 ਅਤੇ 31,619 ਦੂਜੀ ਖ਼ੁਰਾਕਾਂ ਵਾਲੇ ਸੀ। ਇਸ ਦਾ ਅਰਥ ਹੈ ਕਿ ਨਿਊਜ਼ੀਲੈਂਡ (4,968,935) ਵਿੱਚ ਤਕਰੀਬਨ 5 ਮਿਲੀਅਨ ਖ਼ੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 3,211,763 ਪਹਿਲੀ ਖ਼ੁਰਾਕ ਵਾਲੇ ਅਤੇ 1,757,172 ਦੂਜੀ ਖ਼ੁਰਾਕ ਵਾਲੇ ਸ਼ਾਮਲ ਹਨ।
ਪਿਛਲੇ 24 ਘੰਟਿਆਂ ਵਿੱਚ, ਮੋਟੂ ਵਿੱਚ 14,277 ਟੈੱਸਟ ਕੀਤੇ ਗਏ ਸਨ, ਜਿਸ ਨਾਲ ਹੁਣ ਤੱਕ ਕੀਤੇ ਗਏ ਟੈੱਸਟਾਂ ਦੀ ਕੁੱਲ ਸੰਖਿਆ 3.13 ਮਿਲੀਅਨ ਹੋ ਗਈ ਹੈ। ਆਕਲੈਂਡ ਵਿੱਚ, 20 ਟੈਸਟਿੰਗ ਸੈਂਟਰਾਂ ਵਿੱਚ ਪਿਛਲੇ 24 ਘੰਟਿਆਂ ਵਿੱਚ 7502 ਸਵੈਬ ਲਏ ਗਏ।